07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਸਾਬਕਾ ਸਰਪੰਚ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਕਰੰਟ ਲੱਗਣ ਕਾਰਨ ਹੋਈ ਮੌਤ

Ad Position 21
No active advertisement
ਅਜੀਤ ਡੈਸਕ 11-07-2026
ਅਮਰਕੋਟ, 10 ਜੁਲਾਈ (ਭੱਟੀ)-ਬਲਾਕ ਵਲਟੋਹਾ ਅਧੀਨ ਆਉਦੇ ਪਿੰਡ ਦਸਮੇਸ਼ ਨਗਰ ਦੇ ਸਾਬਕਾ ਸਰਪੰਚ ਜਸਵੰਤ ਸਿੰਘ ਜੱਸਾ ਦੇ ਇਕਲੌਤਾ ਪੁੱਤਰ ਗੁਰਪ੍ਰੀਤ ਸਿੰਘ ਗੋਪੀ ਜੋ ਨੇੜਲੇ ਪਿੰਡ ਕਲੰਜ਼ਰ ਉਤਾੜ ਵਿਖੇ ਮੱਕੀ ਦਾ ਅਚਾਰ ਪਾਉਣ ਵਾਲੀ ਮਸ਼ੀਨ ਕਿਰਾਏ ’ਤੇ ਲੈ ਕੇ ਗਏ ਸੀ ਤੇ ਬੀਤੀ ਰਾਤ ਆਖਰੀ ਗੇੜੇ ਤੇ ਜਦੋਂ ਮਸ਼ੀਨ ਖਾਲੀ ਕਰਨ ਲੱਗੇ ਤਾਂ ਖੇਤ ’ਚ ਨੀਵੀਆਂ ਤੇ ਢਿੱਲੀਆਂ ਤਾਰਾਂ ਨਾਲ ਖਹਿਣ ਕਰਕੇ ਜਬਰਦਸਤ ਕਰੰਟ ਲੱਗਣ ਨਾਲ ਗੁਰਪ੍ਰੀਤ ਸਿੰਘ ਗੋਪੀ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਗੋਪੀ ਕੁਝ ਮਹੀਨੇ ਪਹਿਲਾ ਹੀ ਵਿਆਹਾਇਆਂ ਸੀ। ਇਸ ਘਟਨਾ ਮਗਰੋਂ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦਾ ਅੰਤਿਮ ਸੰਸਕਾਰ ਕੱਲ੍ਹ ਨੂੰ ਉਸ ਦੀ ਭੈਣ ਦੇ ਇੰਗਲੈਂਡ ਤੋਂ ਆਉਣ ’ਤੇ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਬੀ. ਐੱਸ. ਐਫ. ਤੇ ਥਾਣਾ ਖਾਲੜਾ ਪੁਲਿਸ ਨੇ ਚਾਰ ਪਿਸਟਲ ਕੀਤੇ ਬਰਾਮਦ ਅਗਲੀ ਖ਼ਬਰ ਸੀਟੂ ਨੇ ਮਜ਼ਦੂਰਾਂ ਕਿਸਾਨਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ
Ad Position 24
No active advertisement