07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਸੰਯੁਕਤ ਕਿਸਾਨ ਮੋਰਚੇ ਨੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਪੁਤਲਾ ਸਾੜਿਆ

Ad Position 21
No active advertisement
ਅਜੀਤ ਡੈਸਕ 11-07-2026
ਤਰਨ ਤਾਰਨ, 10 ਜੁਲਾਈ (ਪਰਮਜੀਤ ਜੋਸ਼ੀ)–ਸੇਰੋ ਖੰਡ ਮਿੱਲ ਮੁੜ ਚਾਲੂ ਕਰਨ ਦੀ ਮੰਗ ਲੈ ਕੇ ਸੰਯੁਕਤ ਕਿਸਾਨ ਮੋਰਚਾ ਦੇ ਚੱਲ ਰਹੇ ਪੱਕੇ ਮੋਰਚੇ ਦੇ 51 ਵੇਂ ਦਿਨ ਸੰਯੁਕਤ ਕਿਸਾਨ ਮੋਰਚਾ ਤੇ ਮਜ਼ਦੂਰ ਜਥੇਬੰਦੀਆਂ ਵਲੋਂ ਵਿਸ਼ਾਲ ਮਾਰਚ ਕਰਕੇ ਖਡੂਰ ਸਾਹਿਬ ਹਲਕੇ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਪੁਤਲਾ ਫੂਕਿਆ ਗਿਆ। ਯਾਦ ਰਹੇ ਕਿ ਖੰਡ ਮਿੱਲ ਮੁੜ ਚਾਲੂ ਕਰਨ ਲਈ ਮੋਰਚੇ ਵਲੋਂ ਸਥਾਨਕ ਵਿਧਾਇਕ ਨੂੰ ਮੰਗ ਪੱਤਰ ਦਿੱਤੇ ਗਏ ਸਨ ਪਰ ਲਾਲਪੁਰਾ ਵਲੋਂ ਟਾਲ ਮਟੋਲ ਕਰਕੇ ਸਮਾਂ ਨਹੀਂ ਦਿੱਤਾ ਗਿਆ ਸੀ, ਜਿਸ ਕਰਕੇ ਗੁੱਸੇ ਵਿਚ ਆਏ ਕਿਸਾਨਾਂ ਮਜ਼ਦੂਰਾਂ ਨੇ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਉਸਦਾ ਪੁਤਲਾ ਫੂਕਿਆ। ਇਸ ਮੌਕੇ ਪਹਿਲਾਂ ਸੇਰੋ ਖੰਡ ਮਿੱਲ ਮੋਰਚੇ ਉੱਤੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਮਨਜੀਤ ਸਿੰਘ ਬੱਗੂ, ਹਰਜਿੰਦਰ ਸਿੰਘ ਟਾਂਡਾ, ਨਛੱਤਰ ਸਿੰਘ ਪੰਨੂ, ਗੁਰਪ੍ਰੀਤ ਸਿੰਘ ਗੰਡੀਵਿੰਡ, ਤਰਸੇਮ ਸਿੰਘ ਲੁਹਾਰ, ਗੁਰਸਾਹਿਬ ਸਿੰਘ ਡੱਲ, ਚਮਨ ਲਾਲ ਦਰਾਜਕੇ, ਭੁਪਿੰਦਰ ਸਿੰਘ ਪੰਡੋਰੀ, ਧਰਮਿੰਦਰ ਮੁਕੇਰੀਆਂ ਨੇ ਕਿਹਾ ਕਿ ਜਿਹੜਾ ਜਨਤਾ ਵਲੋਂ ਚੁਣਿਆ ਨੁੰਮਾਇੰਦਾ ਜਨਤਾ ਦੀ ਗੱਲ ਸੁਣਨ ਲਈ ਤਿਆਰ ਨਹੀਂ ਉਸਦੇ ਵਿਰੁੱਧ ਅਜਿਹਾ ਰੋਸ ਪ੍ਰਦਰਸ਼ਨ ਕਰਨਾ ਜਥੇਬੰਦੀਆਂ ਦਾ ਹੱਕ ਹੈ ਤਾਂ ਚੁਣੇ ਨੁਮਾਇੰਦਿਆਂ ਨੂੰ ਯਾਦ ਕਰਾਇਆ ਜਾ ਸਕੇ ਕਿ ਤੁਸੀਂ ਲੋਕਾਂ ਦੁਆਰਾ ਚੁਣੇ ਲੋਕਾਂ ਦੇ ਨੁਮਾਇੰਦੇ ਹੋ ਕੋਈ ਡਿਕਟੇਟਰ ਨਹੀਂ। ਲੋਕਾਂ ਨੂੰ ਸਰਕਾਰੀ ਅਹੁਦਿਆਂ ’ਤੇ ਬੈਠੇ ਹੰਕਾਰੀ ਆਗੂਆਂ ਦੇ ਦਰਾਂ ਤੇ ਪਹੁੰਚਣਾ ਆਉਂਦਾ ਹੈ। ਪੁਤਲਾ ਸਾੜਨ ਮੌਕੇ ਵਿਧਾਇਕ ਦੇ ਘਰੋ ਪੀ.ਏ. ਕੁਲਦੀਪ ਸਿੰਘ ਫੈਲੋਕੇ ਨੇ ਕਿਸਾਨਾਂ ਨੂੰ ਮੁਖ਼ਾਤਿਬ ਹੁੰਦਿਆਂ ਇਸ ਗੱਲ ਲਈ ਵਿਧਾਇਕ ਤਰਫੋਂ ਮੁਆਫ਼ੀ ਮੰਗੀ ਕਿ ਕਿਸਾਨ ਮੋਰਚੇ ਨੂੰ ਮਿੱਲ ਦੇ ਮਸਲੇ ’ਤੇ ਮਿਲ ਨਹੀਂ ਸਕੇ। ਉਨ੍ਹਾਂ ਕਿਹਾ ਕਿ ਮੈਂ ਵਾਅਦਾ ਕਰਦਾ ਹਾਂ ਕਿ ਆਉਣ ਵਾਲੇ ਦਿਨਾਂ ਵਿਚ ਤੁਹਾਡੇ ਨਾਲ ਬੈਠ ਕੇ ਵਿਧਾਇਕ ਲਾਲਪੁਰਾ ਮਿੱਲ ਮਸਲੇ ’ਤੇ ਗੱਲ ਕਰਨਗੇ। ਸੇਰੋ ਖੰਡ ਮਿੱਲ ਮੋਰਚੇ ਤੋਂ ਕਾਫ਼ਲਾ ਤੁਰਨ ਸਮੇਂ ਕੀਤੀ ਰੈਲੀ ਮੌਕੇ ਅਕਾਲੀ ਦਲ ਦੀ ਖਡੂਰ ਸਾਹਿਬ ਹਲਕਾ ਇੰਚਾਰਜ ਬੀਬੀ ਰਮਨਦੀਪ ਕੌਰ ਅਤੇ ਅਕਾਲੀ ਆਗੂ ਅਵਤਾਰ ਸਿੰਘ ਬਿੱਲਾ ਵੱਡੇ ਜਥੇ ਸਮੇਤ ਪਹੁੰਚੇ ਅਤੇ ਉਨ੍ਹਾਂ ਮੋਰਚੇ ਨੂੰ ਪੂਰਨ ਹਮਾਇਤ ਦੇਣ ਦਾ ਐਲਾਨ ਕੀਤਾ। ਇਸ ਮੌਕੇ ਕਿਸਾਨ ਆਗੂਆਂ ਐਲਾਨ ਕੀਤਾ ਕਿ ਹੁਣ ਸੂਬਾਈ ਸੱਦੇ ’ਤੇ 22 ਜੁਲਾਈ ਨੂੰ ਟੋਲ ਪਲਾਜੇ ਫਰੀ ਕੀਤੇ ਜਾਣਗੇ ਅਤੇ ਭਾਜਪਾ ਪ੍ਰਧਾਨ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਕਿਉਂਕਿ ਮੋਦੀ ਸਰਕਾਰ ਅਮਰੀਕਾ ਦੇ ਦਬਾਅ ਅਧੀਨ ਉਸ ਨਾਲ ਫਰੀ ਟਰੇਡ ਸਮਝੌਤੇ ਕਰ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਗਟ ਸਿੰਘ ਜਾਮਾਰਾਏ, ਗੁਰਦਿਆਲ ਸਿੰਘ ਖਡੂਰ ਸਾਹਿਬ, ਹਰਜੀਤ ਸਿੰਘ ਝੀਤਾ, ਦਲਜੀਤ ਸਿੰਘ ਦਿਆਲਪੁਰਾ, ਬਲਕਾਰ ਸਿੰਘ ਵਲਟੋਹਾ, ਦਵਿੰਦਰ ਸੋਹਲ, ਜੱਸਾ ਸਿੰਘ ਕੱਦਗਿੱਲ, ਰੇਸ਼ਮ ਸਿੰਘ ਫੈਲੋਕੇ, ਸਤਪਾਲ ਸਿੰਘ ਨੱਥੋਕੇ, ਗੁਰਚਰਨ ਸਿੰਘ ਸਭਰਾ, ਸ਼ਹਿਬਾਜ਼ ਸਿੰਘ ਸਿੱਧੂ,ਬਲਜੀਤ ਸਿੰਘ ਲਹੁਕਾ, ਗੁਰਵਿੰਦਰ ਸਿੰਘ, ਸਰਦਾਰਾ ਸਿੰਘ ਸਖੀਰਾ, ਨਾਜ਼ਰ ਸਿੰਘ ਸਰਹਾਲੀ, ਕਸ਼ਮੀਰ ਸਿੰਘ ਸ਼ੇਰੋਂ, ਅਮਰਜੀਤ ਸਿੰਘ ਸ਼ੇਰੋਂ, ਮਾਸਟਰ ਹਰਭਜਨ ਸਿੰਘ, ਸੁਲੱਖਣ ਸਿੰਘ ਤੁੜ, ਰਤਨ ਸਿੰਘ ਢੰਡ, ਦਲਬੀਰ ਸਿੰਘ ਬਿਦਾਦਪੁਰ, ਦਿਲਬਾਗ ਸਿੰਘ ਬਾਣੀਆਂ, ਨਿਰੰਜਣ ਸਿੰਘ,ਜਸਬੀਰ ਸਿੰਘ ਨਿੱਜਰਪੁਰਾ, ਦਾਰਾ ਸਿੰਘ, ਬਲਦੇਵ ਸਿੰਘ ਧੂੰਦਾ, ਹਰਪ੍ਰੀਤ ਸਿੰਘ ਭਰੋਵਾਲ, ਦਲਜੀਤ ਸਿੰਘ ਨਬੀਪੁਰ ਸਮੇਤ ਬਹੁਤ ਸਾਰੇ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਵ-ਨਿਯੁਕਤ ਸਿਵਲ ਸਰਜਨ ਡਾ. ਸੰਦੀਪ ਧਵਨ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਮਾਣੋਚਾਲ੍ਹ ਕਲਾਂ ਵਿਖੇ ਰਮਨਦੀਪ ਕੌਰ ਸੇਰੋਂ ਤੇ ਬਿੱਲਾ ਸੇਰੋਂ ਵਲੋਂ ਅਕਾਲੀ ਵਰਕਰ ਮਿਲਣੀ
Ad Position 24
No active advertisement