ਤਰਨ ਤਾਰਨ, 10 ਜੁਲਾਈ (ਇਕਬਾਲ ਸਿੰਘ ਸੋਢੀ)– ਗਰੀਬ ਆਦਮੀ ਪਾਰਟੀ ਦਾ ਵਫ਼ਦ ਪਾਰਟੀ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਅਰੋਡ਼ਾ ਦੀ ਅਗਵਾਈ ਹੇਠ ਜ਼ਿਲ੍ਹਾ ਤਰਨ ਤਾਰਨ ਦੇ ਨਵ ਨਿਯੁਕਤ ਸਿਵਲ ਸਰਜਨ ਡਾਕਟਰ ਸੰਦੀਪ ਧਵਨ ਨੂੰ ਉਨ੍ਹਾਂ ਦੇ ਦਫਤਰ ਵਿਖ਼ੇ ਮਿਲਿਆ। ਇਸ ਤੋ ਉਪਰੰਤ ਉਨ੍ਹਾਂ ਨੂੰ ਗੁਰੂ ਕੀ ਨਗਰੀ ਵਿਖ਼ੇ ਆਉਣ ’ਤੇ ਜੀ ਆਇਆ ਨੂੰ ਕਿਹਾ ਅਤੇ ਪਾਰਟੀ ਵਫਦ ਵਲੋਂ ਡਾ.ਸੰਦੀਪ ਧਵਨ, ਡਾ. ਭਾਰਤੀ ਧਵਨ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ.ਸੁਖਬੀਰ ਕੌਰ ਨੂੰ ਧਾਰਮਿਕ ਚਿੰਨ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋ ਉਪਰੰਤ ਉਨ੍ਹਾਂ ਨੂੰ ਗਰੀਬ ਵਰਗ ਦੇ ਮਰੀਜਾਂ ਨੂੰ ਸਿਵਲ ਹਸਪਤਾਲ ਵਿਖ਼ੇ ਆਉਣ ’ਤੇ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਵਿਸਥਾਰ ਨਾਲ ਜਾਣੂ ਕਰਵਾਇਆ ਜਿਵੇ ਕਿ ਹਸਪਤਾਲ ਅੰਦਰੋ ਕਦੇ ਵੀਂ ਕਿਸੇ ਮਰੀਜ ਨੂੰ ਪੂਰੀ ਦਵਾਈ ਨਹੀਂ ਮਿਲਦੀ ਉਸ ਨੂੰ ਨੂੰ ਮਹਿੰਗੇ ਰੇਟ ਤੇ ਬਾਹਰੋਂ ਦਵਾਈ ਮਜ਼ਬੂਰਨ ਲੈਣੀ ਹੀ ਪੈਂਦੀ ਹੈ। ਉਨ੍ਹਾਂ ਨੂੰ ਇਹ ਵੀਂ ਬੇਨਤੀ ਕੀਤੀ ਗਈ ਕਿ ਡਾ. ਮਰੀਜ਼ ਨੂੰ ਦਵਾਈ ਉਹੀ ਲਿਖਣ ਜਿਹੜੀ ਹਸਪਤਾਲ ਦੇ ਅੰਦਰੋ ਮੁਫ਼ਤ ਮਿਲ ਜਾਵੇ ਤਾਂ ਹੀ ਉਸਨੂੰ ਇੱਥੇ ਆਉਣ ਦਾ ਫਾਇਦਾ ਹੋਵੇ। ਇਸਦੇ ਨਾਲ ਜਿਹੜ੍ਹੇ ਹਸਪਤਾਲ ਵਿਖ਼ੇ 10 ਲੱਖ ਮੁਫ਼ਤ ਬੀਮਾ ਹੈਲਥ ਕਾਰਡ ਬਣਾਏ ਜਾ ਰਹੇ ਹਨ, ਉੱਥੇ ਜਿਆਦਾ ਭੀੜ ਹੋਣ ਕਰਕੇ ਗਰੀਬ ਵਰਗ ਨੂੰ ਬਹੁਤ ਜਿਆਦਾ ਪ੍ਰੇਸ਼ਾਨੀ ਹੋ ਰਹੀ ਉਸ ਨੂੰ ਕਿਸੇ ਸੁਚਾਰੁ ਢੰਗ ਨਾਲ ਸਹੀ ਵਿਵਸਥਾ ਬਣਾਈ ਜਾਵੇ ਤਾਂ ਕਿ ਕਿਸੇ ਨੂੰ ਕੋਈ ਵੀਂ ਪ੍ਰੇਸ਼ਾਨੀ ਨਾ ਆਵੇ ਅਤੇ ਨਾਲ ਹੀ ਪਾਰਕਿੰਗ ਸੰਬੰਧੀ ਵੀਂ ਮੁਸ਼ਕਿਲਾਂ ਵੀਂ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਨੇ ਵਫਦ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦ ਹੀ ਇਨ੍ਹਾਂ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਦਾ ਯਤਨ ਕਰਨਗੇ। ਇਸ ਮੌਕੇ ਪਾਰਟੀ ਪ੍ਰਧਾਨ ਗੁਰਜੀਤ ਸਿੰਘ ਅਰੋਡ਼ਾ ਤੋ ਇਲਾਵਾ ਐਡਵੋਕੇਟ ਆਦੇਸ਼ ਅਗਨੀਹੋਤਰੀ, ਐਡਵੋਕੇਟ ਦਇਆ ਸਿੰਘ, ਹਰਜਿੰਦਰ ਸਿੰਘ ਵਾਲੀਆ, ਡਾ. ਪਰਮਜੀਤ ਸਿੰਘ ਚੁੱਗ, ਡਾ.ਲਾਲ ਸਿੰਘ, ਸੁਖਜਿੰਦਰ ਸਿੰਘ ਕਾਕਾ, ਤਰਲੋਚਨ ਸਿੰਘ ਕਾਕਾ, ਕਵਲਜੀਤ ਸਿੰਘ ਕਾਨਪੁਰ ਬੈਗ ਹਾਊਸ ਵਾਲੇ, ਬਾਬਾ ਪ੍ਰੇਮ ਸਿੰਘ ਹਾਜ਼ਰ ਸਨ।