07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਫ਼ਿਲਮ ਸਤਲੁਜ ’ਤੇ ਪਾਬੰਧੀ ਲਾਉਣਾ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ-ਗੁਰਦੇਵ ਸਿੰਘ ਭੁੱਲਰ

Ad Position 21
No active advertisement
ਅਜੀਤ ਡੈਸਕ 11-07-2026
ਅੰਮ੍ਰਿਤਸਰ, 10 ਜੁਲਾਈ (ਰੇਸ਼ਮ ਸਿੰਘ)-ਮਨੁਖੀ ਅਧਿਕਾਰਾਂ ਦੇ ਆਗੂ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ‘ਤੇ ਬਣੀ ਫਿਲਮ ਸਤਲੁਜ ਨੂੰ ਓ. ਟੀ. ਟੀ. ਪਲੇਟਫਾਰਮ ਤੋਂ ਹਟਾਉਣਾ ਜਿਥੇ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਯੋਧੇ ਭਾਈ ਖਾਲੜਾ ਦੀ ਸ਼ਹਾਦਤ ਨੂੰ ਦਰਕਿਨਾਰ ਕਰਨਾ ਹੈ ਉਥੇ ਆਮ ਲੋਕਾਂ ਦੇ ਮਨੁਖੀ ਅਧਿਕਾਰਾਂ ਦੀ ਵੀ ਉਲੰਘਣਾ ਹੈ ਕਿਉਂਕਿ ਸੰਵਿਧਾਨ ਮੁਤਾਬਕ ਹਰੇਕ ਨੂੰ ਆਪਣੇ ਵਿਚਾਰ ਪ੍ਰਗਟਾਵਾ ਕਰਨ ਦੀ ਆਜ਼ਾਦੀ ਹੈ ਅਤੇ ਇਸ ਨੂੰ ਰੋਕਿਆ ਜਾਣਾ ਗਲਤ ਹੈ। ਇਹ ਪ੍ਰਗਟਾਵਾ ਸਮਾਜ ਸੇਵਕ ਗੁਰਦੇਵ ਸਿੰਘ ਸਿੰਘ ਭੁੱਲਰ ਨੇ ਕਰਦਿਆਂ ਦੱਸਿਆ ਕਿ ਉਨ੍ਹਾਂ ਉਹ ਦੌਰ ਅੱਖੀਂ ਦੇਖਿਆ ਹੈ ਜਦੋਂ ਕਿ ਮਾਵਾਂ ਦੇ ਪੁੱਤ ਜੋ ਘਰਾਂ ਤੋਂ ਗਏ ਪਰ ਘਰਾਂ ਨੂੰ ਨਹੀਂ ਪਰਤੇ ਅਤੇ ਕਾਂਗਰਸ ਦੀ ਜਾਬਰ ਸਰਕਾਰ ਦੇ ਪੁਲਸੀਆਂ ਦਹਿਸ਼ਤਗਰਦਾਂ ਵਲੋਂ ਵੱਡੀ ਤਾਦਾਦ ‘ਚ ਨੌਜਵਾਨਾਂ ਦਾ ਘਾਣ ਕੀਤਾ। ਉਨ੍ਹਾਂ ਕਿਹਾ ਕਿ ਖਾੜਕੂਵਾਦ ਦੇ ਨਾਂਅ ‘ਤੇ ਬੇਕਸੂਰਾਂ ਨੂੰ ਮਾਰੇ ਜਾਣ ਦੀ ਗਵਾਹੀ ਦੇਸ਼ ਵੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਵੀ ਭਰਦੀ ਹੈ ਜਿਸ ਵਲੋਂ ਅਜਿਹੇ ਪੁਲਿਸ ਅਧਿਾਕਰੀਆਂ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾਵਾਂ ਦਿੱਤੀਆਂ ਗਈਆਂ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਮਾਰੇ ਗਏ ਨਿਰਦੋਸ਼ ਨਾਗਰਿਕਾਂ ਅਤੇ ਖਾੜਕੂਆਂ ਦੀ ਗਿਣਤੀ, ਲਾਪਤਾ ਹੋਏ ਲੋਕਾਂ ਦੀ ਗਿਣਤੀ ਅਤੇ ਉਨ੍ਹਾਂ ਮਾਮਲਿਆਂ ਬਾਰੇ ਸਪੱਸ਼ਟ ਵੇਰਵੇ ਪ੍ਰਦਾਨ ਕੀਤੇ ਜਾਣ।
Ad Position 22
No active advertisement
ਪਿਛਲੀ ਖ਼ਬਰ ਦੇਸ਼ ਬਚਾਓ ਮੋਰਚਾ ਦੇ ਸੱਦੇ ਲਈ ਜ਼ੋਰਦਾਰ ਤਿਆਰੀ-ਗੋਹਲਵੜ ਅਗਲੀ ਖ਼ਬਰ ਨਵ-ਨਿਯੁਕਤ ਸਿਵਲ ਸਰਜਨ ਡਾ. ਸੰਦੀਪ ਧਵਨ ਨੂੰ ਕੀਤਾ ਸਨਮਾਨਿਤ
Ad Position 24
No active advertisement