ਭਿੱਖੀਵਿੰਡ, 13 ਜੁਲਾਈ (ਬੌਬੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਦੀ ਮੀਟਿੰਗ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਅਸਥਾਨ ਨਗਰ ਪਹੂਵਿੰਡ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਅਜ਼ਮੇਰ ਸਿੰਘ ਅਮੀਸ਼ਾਹ ਤੇ ਸੁਖਪਾਲ ਸਿੰਘ ਦੋਦੇ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਜ਼ੋਨ ਪ੍ਰਧਾਨ ਦਿਲਬਾਗ ਸਿੰਘ ਪਹੂਵਿੰਡ, ਨਿਸ਼ਾਨ ਸਿੰਘ ਮਾੜੀਮੇਘਾ ਤੇ ਰਣਜੀਤ ਸਿੰਘ ਚੀਮਾ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਮੁੱਚੇ ਭਾਰਤ ਦੀਆਂ ਜਥੇਬੰਦੀਆਂ ਵਲੋਂ ਨਵੇ ਬਣੇ ਦੇਸ਼ ਬਚਾਉ ਮੋਰਚੇ ਵਲੋਂ ਦਿੱਤੀ ਕਾਲ ਤਹਿਤ ਉਲੀਕੇ ਗਏ ਦੇਸ਼ ਵਿਆਪੀ ਅੰਦੋਲਨ ਨੂੰ ਇਲਾਕੇ ’ਚ ਸਫ਼ਲ ਬਣਾਉਣ ਲਈ ਭਿੱਖੀਵਿੰਡ ਜ਼ੋਨ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਇਸ ਦੇਸ਼ ਵਿਆਪੀ ਸਾਂਝੀ ਕਾਲ ਮੁਤਾਬਿਕ 15 ਜੁਲਾਈ ਨੂੰ ਸੈਂਟਰ ਅਤੇ ਪੰਜਾਬ ਸਰਕਾਰ ਵਲੋਂ ਅੱਤ ਦੀ ਮਹਿੰਗਾਈ ਅਤੇ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਉਪਰ ਮਾਰੇ ਜਾ ਰਹੇ ਡਾਕੇ, ਲੈਂਡ ਪੂਲਿੰਗ ਪਾਲਿਸੀ ਵਰਗੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਜਾਂ ਫਿਰ ਪਿੰਡਾਂ ਵਿਚ ਜਬਰਨ ਲਗਾਏ ਜਾ ਰਹੇ ਸਮਾਰਟ ਮੀਟਰਾਂ ਆਦੀ ਮਾਰੂ ਨੀਤੀਆਂ ਖਿਲਾਫ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ ਜਾਵੇਗਾ । ਕਿਸਾਨ ਆਗੂਆ ਨੇ ਦੱਸਿਆ ਕਿ ਸਰਕਾਰਾਂ ਲੈਂਡ ਪੂਲਿੰਗ ਵਰਗੇ ਕਾਨੂੰਨ ਲਿਆ ਕੇ ਕਿਸਾਨਾਂ ਦਾ ਉਜਾੜਾ ਕਰ ਰਹੀਆਂ ਹਨ ਅਤੇ ਸਮਾਰਟ ਮੀਟਰਾਂ ਰਾਹੀਂ ਗਰੀਬਾਂ ਦੀ ਜੇਬ ‘ਤੇ ਡਾਕਾ ਮਾਰਿਆ ਜਾ ਰਿਹਾ ਹੈ । ਦੇਸ਼ ਬਚਾਓ ਮੋਰਚਾ’ ਦੇ ਸੱਦੇ ’ਤੇ ਭਿੱਖੀਵਿੰਡ ਜ਼ੋਨ ਤੋ ਸੈਕੜਿਆ ਦੀ ਗਿਣਤੀ ਵਿਚ ਕਿਸਾਨ ਮਜ਼ਦੂਰ ਸਰਕਾਰਾਂ ਦੀਆ ਕਾਰਪੋਰੇਟ ਪੱਖੀ ਨੀਤੀ ਦੇ ਖ਼ਿਲਾਫ਼ ਸੜਕਾਂ ’ਤੇ ਉੱਤਰਨਗੇ । ਇਸ ਮੌਕੇ ਮਾਨ ਸਿੰਘ ਮਾੜੀਮੇਘਾ, ਸੁਖਦੇਵ ਸਿੰਘ ਮਾੜੀਮੇਘਾ, ਬਿੱਕਰ ਸਿੰਘ ਮਾੜੀਮੇਘਾ, ਬਘੇਲ ਸਿੰਘ ਖਾਲੜਾ, ਮੇਜਰ ਸਿੰਘ ਖਾਲੜਾ, ਹਰਜੀਤ ਸਿੰਘ ਖਾਲੜਾ, ਸੁਖਦੇਵ ਸਿੰਘ ਦੋਦੇ, ਬਲਵਿੰਦਰ ਸਿੰਘ ਦੋਦੇ, ਸੁਖਦੇਵ ਸਿੰਘ ਭੈਣੀ, ਨਿਰਵੈਲ ਸਿੰਘ ਭੈਣੀ, ਹਰਜਿੰਦਰ ਸਿੰਘ ਭੈਣੀ, ਅੰਗਰੇਜ਼ ਸਿੰਘ ਵਾਂ, ਸੁਖਦੇਵ ਸਿੰਘ ਚੀਮਾ, ਬਲਵੀਰ ਸਿੰਘ ਚੀਮਾ, ਜਸਬੀਰ ਸਿੰਘ ਚੀਮਾ, ਕਾਲਾ ਸਿੰਘ ਚੀਮਾ, ਜਗਤਾਰ ਸਿੰਘ ਕੱਚਾ ਪੱਕਾ, ਜਰਨੈਲ ਸਿੰਘ ਕੱਚਾ ਪੱਕਾ, ਸਾਹਿਬ ਸਿੰਘ ਕੱਚਾ ਪੱਕਾ, ਸਤਨਾਮ ਸਿੰਘ ਕੱਚਾ ਪੱਕਾ, ਗੁਰਨਾਮ ਸਿੰਘ ਮੱਖੀ ਕਲ੍ਹਾ, ਬਿੱਕਰ ਸਿੰਘ ਮੱਖੀ ਕਲ੍ਹਾ, ਜੱਸਾ ਸਿੰਘ ਮੱਖੀ ਕਲ੍ਹਾ, ਮੇਜਰ ਸਿੰਘ ਕਲਸੀਆ, ਮਨਜੀਤ ਸਿੰਘ ਕਲਸੀਆ, ਗੁਰਚਰਨ ਸਿੰਘ ਪਹੂਵਿੰਡ , ਬਲਵਿੰਦਰ ਸਿੰਘ ਪਹੂਵਿੰਡ, ਬਖਸ਼ੀਸ ਸਿੰਘ ਭਿੱਖੀਵਿੰਡ, ਕਿਰਪਾ ਸਿੰਘ ਭਿੱਖੀਵਿੰਡ, ਗੁਰਸਾਹਿਬ ਸਿੰਘ ਭਿੱਖੀਵਿੰਡ, ਬਚਿੱਤਰ ਸਿੰਘ ਮਰਗਿੰਦਪੁਰਾ, ਗੁਰਦੇਵ ਸਿੰਘ ਮਰਗਿੰਦਪੁਰਾ, ਚਾਨਣ ਸਿੰਘ ਮਰਗਿੰਦਪੁਰਾ, ਗੁਰਵਿੰਦਰ ਸਿੰਘ ਚੂੰਘ ,ਸਤਰਪਾਲ ਸਿੰਘ ਚੂੰਘ, ਗਰਪ੍ਰੀਤ ਸਿੰਘ ਚੂੰਘ, ਦਵਿੰਦਰ ਸਿੰਘ ਨਵਾਪਿੰਡ, ਜੱਸਾ ਸਿੰਘ ਨਵਾਪਿੰਡ, ਮੋਹਣ ਸਿੰਘ ਨਵਾਪਿੰਡ, ਹਰਜਿੰਦਰ ਸਿੰਘ ਮੱਦਰ, ਮੋਹਣ ਸਿੰਘ ਮੱਦਰ, ਜਗਜੀਤ ਸਿੰਘ ਡਲੀਰੀ, ਸੁਖਚੈਨ ਸਿੰਘ ਡਲੀਰੀ, ਦਿਲਬਾਗ ਸਿੰਘ ਮਨਿਹਾਲਾ, ਬਲਜੀਤ ਸਿੰਘ ਅਮੀਸ਼ਾਹ, ਸਰਮੇਲ ਸਿੰਘ ਅਮੀਸ਼ਾਹ, ਸਰਵਣ ਸਿੰਘ ਅਮੀਸ਼ਾਹ ਆਦਿ ਕਿਸਾਨ ਆਗੂ ਤੇ ਕਿਸਾਨ ਹਾਜ਼ਰ ਹੋਏ ।
ਸਰਕਾਰਾਂ ਦੀਆਂ ਮਾਰੂ ਨੀਤੀਆਂ ਦੇ ਖ਼ਿਲਾਫ਼ ਪਿੰਡਾਂ ’ਚ ਮੋਟਰਸਾਈਕਲ ਸਾਈਕਲ ਮਾਰਚ 15 ਨੂੰ– ਪਹੂਵਿੰਡ, ਚੀਮਾ
ਅਜੀਤ ਡੈਸਕ
14-07-2026