12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਫ਼ਿਲਮ ‘ਸਤਲੁਜ’ ਤੋਂ ਪਾਬੰਦੀ ਹਟਾਈ ਜਾਵੇ- ਮੰਮਣਕੇ

Ad Position 21
No active advertisement
ਅਜੀਤ ਡੈਸਕ 16-07-2026
ਸ਼ਾਹਬਾਜ਼ਪੁਰ, 15 ਜੁਲਾਈ (ਪਰਦੀਪ ਬੇਗੇਪੁਰ)– ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਬਲਾਕ ਪ੍ਰਧਾਨ ਮੇਜਰ ਸਿੰਘ ਮੰਮਣਕੇ ਸਰਪੰਚ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਬਣੀ ਫਿਲਮ ‘ਸਤਲੁਜ’ ਨੂੰ ਭਾਰਤ ਵਿਚ ਬੈਨ ਕਰਨਾ ਸਰਕਾਰਾਂ ਦੀਆਂ ਨਾਕਾਮੀਆਂ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਸੰਨ ’84 ਤੋਂ ਲੈ ਕੇ ’95 ਤੱਕ ਦੇ ਕਾਲੇ ਦੌਰ ਅੰਦਰ ਸਿੱਖ ਕੌਮ ਦੀ ਹੋੲ ਨਸਲਕੁਸ਼ੀ ਲਈ ਜਿੰਮੇਵਾਰ ਲੋਕਾਂ ਦੇ ਚਿਹਰੇ ਨੰਗੇ ਕਰਨ ਲਈ ਆਵਾਜ਼ ਉਠਾਈ। ਉਨ੍ਹਾਂ ਨੇ ਬੇਦੋਸ਼ੇ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਕਹਿ ਕੇ ਸਾੜਨ ਵਾਲੇ ਤੇ ਆਪਣੇ ਆਪ ਨੂੰ ਦਿੱਲੀ ਦੀ ਨਿਗ੍ਹਾ ਵਿਚ ਪ੍ਰਮੁੱਖ ਦਿਖਾਉਣ ਵਾਲੇ ਕੁੱਝ ਕੁ ਸਿਆਸੀ ਤੇ ਵਰਦੀਧਾਰੀ ਅਫ਼ਸਰਾਂ ਦੇ ਖੂਨੀ ਚਿਹਰੇ ਨੰਗੇ ਕਰ ਦਿੱਤੇ, ਜਿਸ ਕਾਰਨ ਪੁਲਿਸ ਦੇ ਉਨ੍ਹਾਂ ਦਾਗੀ ਅਫ਼ਸਰਾਂ ਵਲੋਂ ਉਨ੍ਹਾਂ ਨੂੰ ਘਰੋਂ ਚੁੱਕ ਕੇ ਅੰਤਾਂ ਦੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਕੁੱਝ ਲਾਲਚੀ ਲੀਡਰਾਂ ਤੇ ਤਰੱਕੀਆਂ ਦੇ ਭੁੱਖੇ ਪੁਲਿਸ ਅਫ਼ਸਰਾਂ ਕਰਕੇ ਅੱਜ ਸਾਰਿਆਂ ਦਾ ਸਿਰ ਨੀਵਾਂ ਹੋ ਰਿਹਾ ਹੈ। ਅਜਿਹੇ ਲੋਕਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਸਨ ਤੇ ਮਿਲੀਆਂ ਵੀ, ਪਰ ਉਨ੍ਹਾਂ ਪਰਿਵਾਰਾਂ ਨੂੰ ਮਿਲੇ ਜਖ਼ਮ ਹਾਲੇ ਵੀ ਅੱਲੇ ਹਨ, ਜੋ ਥੋੜਾ ਜਿਹਾ ਹਿੱਲਣ ਨਾਲ ਹਾਲੇ ਵੀ ਰਿਸ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਵਾਲੀ ਫਿਲਮ ਨੂੰ ਭਾਰਤ ਵਿਚ ਬੈਨ ਮੁਕਤ ਕਰਨਾ ਚਾਹੀਦਾ ਹੈ, ਤਾਂ ਜੋ ਪੰਜਾਬ ਦੀ ਨੌਜਵਾਨ ਪੀੜੀ ਨੂੰ ਮਾਝੇ ਦੇ ਇਸ ਵੱਡਮੁੱਲੇ ਸ਼ਹੀਦ ਤੇ ਅਜਿਹੇ ਸਿਆਸਤਦਾਨਾਂ ਬਾਰੇ ਪਤਾ ਲੱਗ ਸਕੇ ਜੋ ਸੂਬੇ ਦੀ ਅਮਨ ਸਾਂਤੀ ਨੂੰ ਭੰਗ ਕਰਨ ਲਈ ਕੋਝੀਆਂ ਚਾਲਾਂ ਚੱਲਦੇ ਰਹਿੰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਬਿਆਨਾਂ ਕਾਰਨ ਭਾਜਪਾ ਨੂੰ ਪੰਜਾਬ ਵਿਚ ਸਿਆਸੀ ਨੁਕਸਾਨ- ਖਹਿਰਾ ਅਗਲੀ ਖ਼ਬਰ ਖੰਡ ਮਿੱਲ ਸੇਰੋਂ ਨੂੰ ਚਾਲੂ ਕਰਾਉਣ ਲਈ ਪੱਕਾ ਮੋਰਚਾ 56ਵੇਂ ਦਿਨ ਵੀ ਜਾਰੀ
Ad Position 24