13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਜੀਵਨੀ ’ਤੇ ਬਣੀ ਫ਼ਿਲਮ ਸਤਲੁਜ ਨੂੰ ਬੈਨ ਕਰਨਾ ਮੰਦਭਾਗਾ- ਖਾਲੜਾ

Ad Position 21
No active advertisement
ਅਜੀਤ ਡੈਸਕ 16-07-2026
ਖਾਲੜਾ,15 ਜੁਲਾਈ (ਜੱਜਪਾਲ ਸਿੰਘ ਜੱਜ)–ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਜੀਵਨੀ ’ਤੇ ਬਣੀ ਫਿਲਮ ਸਤਲੁਜ ਨੂੰ ਬੈਨ ਕਰਨਾ ਬੇਹੱਦ ਮੰਦਭਾਗਾ ਕਰਾਰ ਦਿੰਦਿਆਂ ਭੀਮ ਯੂਥ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜਸਪਾਲ ਸਿੰਘ ਖਾਲੜਾ ਨੇ ਕਿਹਾ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਪੁਲਿਸ ਵਲੋਂ ਜਿਥੇ 25000 ਹਜ਼ਾਰ ਲਵਾਰਿਸ ਕਹਿ ਕੇ ਮਾਰੇ ਮੁੰਡਿਆਂ ਦੀ ਹਿੱਕ ਤਾਣ ਕੇ ਸਨਾਖ਼ਤ ਕੀਤੀ ਅਤੇ ਜਬਰ ਜੁਲਮ ਅੱਗੇ ਖੜਿਆ। ਉਥੇ ਜਸਵੰਤ ਸਿੰਘ ਖਾਲੜਾ ਇਕ ਐਸੀ ਸ਼ਖਸੀਅਤ ਸਨ ਜੋ ਲੋੜ ਪੈਣ ’ਤੇ ਹਰ ਗਰੀਬ ਮਜਲੂਮ ਅਤੇ ਲੋੜਵੰਦ ਦੀ ਮਦਦ ਲਈ ਅੱਗੇ ਆਉਂਦੇ ਰਹੇ । ਜਿਸ ਦੀ ਸਪੱਸ਼ਟ ਮਿਸਾਲ ਦਾਣਾ ਮੰਡੀ ਖਾਲੜਾ ਵਿਖੇ ਕੰਮ ਕਰਦੇ ਪੱਲੇਦਾਰਾਂ ਦੇ ਹੱਕ ਵਿਚ ਖਲੋਣ ਤੋਂ ਮਿਲਦੀ ਹੈ, ਜਿੱਥੇ ਪੱਲੇਦਾਰ ਯੂਨੀਅਨ ਨਾਲ ਵੀ ਉਨ੍ਹਾਂ ਦੇ ਹੱਕਾਂ ਲਈ ਮੋਢੇ ਨਾਲ ਮੋਢਾ ਜੋੜ ਕੇ ਖਲੋਅ ਜਾਂਦੇ ਸੀ। ਇਤਹਾਸ ਗਵਾਹ ਹੈ ਅੱਜ ਤੱਕ ਜਿੰਨੀਆਂ ਵੀ ਜੰਗਾਂ ਹੋਈਆਂ ਜਰ, ਜ਼ੋਰੂ ਅਤੇ ਜ਼ਮੀਨ ਨੂੰ ਲੈ ਕੇ ਹੋਈਆਂ ਪਰ ਜਸਵੰਤ ਸਿੰਘ ਖਾਲੜਾ ਇਕ ਐਸਾ ਸੂਰਮਾ ਸੀ ਜਿਸ ਨੇ ਲੋਕਾਂ ’ਤੇ ਹੁੰਦੇ ਜੁਲਮ ਦੀ ਖਾਤਿਰ ਬਲਦੀ ਅੱਗ ’ਚ ਵਿਚ ਹੱਥ ਪਾਇਆ ਅਤੇ ਅੰਤ ਨੂੰ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦਿਆਂ ਜ਼ਾਲਮਾਂ ਦੀ ਈਨ ਨਾਂ ਮੰਨਦਾ ਹੋਇਆ ਆਪ ਵੀ ਸ਼ਹੀਦ ਹੋ ਗਿਆ ਅਤੇ ਹੁਣ ਜਦੋਂ ਦਿਲਜੀਤ ਦੁਸਾਂਝ ਨੇ ਸ਼ਹੀਦ ਜਸਵੰਤ ਸਿੰਘ ਨਾਲ ਸਮੇਂ ਦੀਆਂ ਹਕੂਮਤਾਂ ਵਲੋਂ ਕੀਤੇ ਜੁਲਮ ਨੂੰ ਇਕ ਫਿਲਮ ਰਾਹੀਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਸਮੇਂ ਦੀਆਂ ਸਰਕਾਰਾਂ ਹੁਣ ਵੀ ਇਸ ਨੂੰ ਦਬਾਉਣਾ ਚਾਹੁੰਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਮੌਨਸੂਨ ਰੁੱਤ ਦੇ ਮੱਦੇਨਜ਼ਰ ਫੂਡ ਸੇਫਟੀ ਟੀਮ ਵਲੋਂ ਵੱਖ–ਵੱਖ ਖਾਣ ਪੀਣ ਵਾਲੀਆਂ ਦੁਕਾਨਾਂ ’ਤੇ ਅਚਨਚੇਤ ਚੈਕਿੰਗ
Ad Position 24