09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਫਿਜ਼ੀਕਲ ਵੈਰੀਫਿਕੇਸ਼ਨ 21 ਅਤੇ 22 ਨੂੰ ਕੀਤੀ ਜਾਵੇਗੀ - ਡਾ.ਭੁਪਿੰਦਰ ਸਿੰਘ ਏ.ਓ.

Ad Position 21
No active advertisement
ਅਜੀਤ ਡੈਸਕ 21-07-2026
ਪੱਟੀ, 20 ਜੁਲਾਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)–ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ.ਤੇਜਬੀਰ ਸਿੰਘ ਭੰਗੂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੀ.ਆਰ.ਐੱਮ. ਸਕੀਮ ਸਾਲ 2026-27 ਤਹਿਤ ਸੇਲ ਹੋਈਆਂ ਵਿਅਕਤੀਗਤ ਨਿੱਜੀ ਪਰਾਲੀ ਪ੍ਰਬੰਧਨ ਮਸ਼ੀਨਾਂ ਦੀ ਫਿਜੀਕਲ ਵੈਰੀਫਿਕੇਸ਼ਨ (ਭੌਤਿਕ ਪੜਤਾਲ) 21 ਅਤੇ 22 ਜੁਲਾਈ ਨੂੰ ਸਵੇਰੇ 10 ਵਜੇ ਤੋਂ ਦਾਣਾ ਮੰਡੀ ਨੇੜੇ ਬਲਾਕ ਖੇਤੀਬਾੜੀ ਦਫਤਰ ਪੱਟੀ ਵਿਖੇ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਖੇਤੀਬਾੜੀ ਅਫਸਰ ਪੱਟੀ ਡਾ.ਭੁਪਿੰਦਰ ਸਿੰਘ ਨੇ ਕਿਹਾ ਕਿ ਬਲਾਕ ਪੱਟੀ ਦੇ ਜਿੰਨ੍ਹਾਂ ਕਿਸਾਨਾਂ ਨੇ ਡਰਾਅ ਨਿਕਲਣ ਉਪਰੰਤ ਮਸ਼ੀਨਰੀ ਖਰੀਦੀ ਹੈ ਉਹ ਕਿਸਾਨ ਲੋੜੀਂਦੇ ਦਸਤਾਵੇਜ ਲੈ ਕੇ ਆਪਣੇ ਇਲਾਕੇ ਦੇ ਸਰਕਲ ਅਧਿਕਾਰੀ ਨਾਲ ਸੰਪਰਕ ਕਰਨ ਤਾਂ ਜੋ ਨਿਯਮਾਂ ਅਨੁਸਾਰ ਮਸ਼ੀਨਰੀ ਦੀ ਵੈਰੀਫਿਕੇਸ਼ਨ ਸਮੇਂ ਸਿਰ ਕੀਤੀ ਜਾ ਸਕੇ। ਉਨਾ ਦੱਸਿਆ ਕਿ ਸਮੁੱਚੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਬਲਾਕ ਪੱਧਰ ਤੇ ਦੋ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਿਸ ਦੇ ਇੰਚਾਰਜ ਗੁਰਬਰਿੰਦਰ ਸਿੰਘ ਏ.ਡੀ.ਓ. (ਸਰਕਲ ਪੱਟੀ, ਸੰਗਵਾਂ, ਰੱਤਾ ਗੁੱਦਾ) ਅਤੇ ਮਨਮੋਹਣ ਸਿੰਘ ਏ.ਈ.ਓ. (ਸਰਕਲ ਘਰਿਆਲਾ,ਕੱਚਾ ਪੱਕਾ, ਕੋਟ ਬੁੱਢਾ) ਹੋਣਗੇ। ਉਹਨਾਂ ਕਿਹਾ ਕਿ ਸਬਸਿਡੀ ਦੀ ਰਾਸ਼ੀ ਆਧਾਰ ਸੀਡਿੰਗ ਬੈਂਕ ਖਾਤਿਆਂ ਵਿਚ ਹੀ ਦਿੱਤੀ ਜਾਣੀ ਹੈ ਇਸ ਲਈ ਕਿਸਾਨ ਸਬੰਧਿਤ ਬੈਂਕ ਤੋਂ ਬੈਂਕ ਖਾਤੇ ਦੀ ਈ ਕੇਵਾਈਸੀ ਜਰੂਰ ਕਰਾ ਲੈਣ। ਇਸ ਮੌਕੇ ਜਾਣਕਾਰੀ ਦਿੱਤੀ ਗਈ ਕਿ ਜਿਨ੍ਹਾਂ ਕਿਸਾਨਾਂ ਨੇ ਅਜੇ ਤੱਕ ਕਿਸਾਨ ਆਈ.ਡੀ. ਨਹੀਂ ਬਣਾਈ ਉਹ ਮਿਲ ਰਹੀਆਂ ਸਕੀਮਾਂ ਦਾ ਲਾਭ ਬਣਾਈ ਰੱਖਣ ਲਈ ਬਿਨਾਂ ਦੇਰੀ ਤੋਂ ਕਿਸਾਨ ਆਈ.ਡੀ ਬਣਾ ਲੈਣ।
Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਮਨੋਜ ਅਗਨੀਹੋਤਰੀ ਨੇ ਵਾਰਡ ’ਚੋਂ ਖੁਦ ਕੂੜਾ ਕਰਕਟ ਦੀ ਸਾਫ਼-ਸਫ਼ਾਈ ਕਰਵਾਈ ਅਗਲੀ ਖ਼ਬਰ ਆਜ਼ਾਦੀ ਘੁਲਾਟੀਏ ਦੀ ਇਕਲੌਤੀ ਧੀ ਆਰਥਿਕ ਸੰਕਟ ਕਾਰਨ ਦਰ-ਦਰ ਠੋਕਰਾਂ ਖਾਣ ਲਈ ਮਜਬੂਰ
Ad Position 24