13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਪੱਟੀ ਦੀ ਲਾਹੌਰ ਚੌਂਕ–ਬੱਸ ਅੱਡਾ ਮੁੱਖ ਸੜਕ ਬਣਦਿਆਂ ਹੀ ਉਖੜਨੀ ਸ਼ੁਰੂ

Ad Position 21
No active advertisement
ਅਜੀਤ ਡੈਸਕ 22-07-2026
ਪੱਟੀ, 21 ਜੁਲਾਈ(ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ )–ਪੱਟੀ ਸ਼ਹਿਰ ਦੇ ਲਾਹੌਰ ਚੌਂਕ ਤੋਂ ਬੱਸ ਅੱਡੇ ਨੂੰ ਜਾਂਦੀ ਮੁੱਖ ਸੜਕ ਜੋ ਕਰੀਬ ਪੰਜ ਸਾਲਾਂ ਤੋਂ ਮੁਰੰਮਤ ਅਤੇ ਨਵੀਨੀਕਰਨ ਦੀ ਉਡੀਕ ਕਰ ਰਹੀ ਸੀ, ਦਾ ਕੰਮ ਸ਼ੁਰੂ ਹੁੰਦਿਆਂ ਹੀ ਵਿਵਾਦਾਂ ’ਚ ਘਿਰ ਗਿਆ ਹੈ । ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸੜਕ ਬਣਨ ਦੇ ਨਾਲ ਹੀ ਕਈ ਥਾਵਾਂ ਤੋਂ ਉਖੜਨੀ ਸ਼ੁਰੂ ਹੋ ਗਈ ਹੈ ਅਤੇ ਇਸ ’ਤੇ ਪਾਈ ਗਈ ਬਜਰੀ ਖਿੱਲਰ ਕੇ ਸੜਕ ’ਤੇ ਫੈਲ ਗਈ ਹੈ, ਜਿਸ ਕਾਰਨ ਦੋਪਹੀਆ ਵਾਹਨ ਚਾਲਕਾਂ ਅਤੇ ਰਾਹਗੀਰਾਂ ਲਈ ਹਾਦਸਿਆਂ ਦਾ ਖਤਰਾ ਪੈਦਾ ਹੋ ਗਿਆ ਹੈ । ਸਥਾਨਕ ਨਿਵਾਸੀ ਜੰਗ ਸਿੰਘ ਅਤੇ ਹੋਰਨਾਂ ਨੇ ਸੜਕ ’ਤੇ ਖਿੱਲਰੀ ਬਜਰੀ ਦਿਖਾਉਂਦਿਆਂ ਕਿਹਾ ਕਿ ਸੜਕ ਦੇ ਨਿਰਮਾਣ ’ਚ ਮਿਆਰੀ ਸਮੱਗਰੀ ਦੀ ਵਰਤੋਂ ਨਾ ਹੋਣ ਕਾਰਨ ਇਹ ਸ਼ੁਰੂਆਤੀ ਪੜਾਅ ਵਿਚ ਹੀ ਟੁੱਟਣ ਲੱਗ ਪਈ ਹੈ । ਉਨ੍ਹਾਂ ਕਿਹਾ ਕਿ ਲੋਕ ਲੰਬੇ ਸਮੇਂ ਤੋਂ ਇਸ ਟੁੱਟੀ ਸੜਕ ਦੇ ਨਵੀਨੀਕਰਨ ਦੀ ਉਡੀਕ ਕਰ ਰਹੇ ਸਨ, ਪਰ ਹੁਣ ਨਵੀਂ ਬਣੀ ਸੜਕ ਦੀ ਗੁਣਵੱਤਾ ‘ਤੇ ਹੀ ਸਵਾਲ ਖੜ੍ਹੇ ਹੋ ਗਏ ਹਨ । ਉਨ੍ਹਾਂ ਸਰਕਾਰ ਅਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਸੜਕ ਦੇ ਨਿਰਮਾਣ ਕਾਰਜ ਦੀ ਜਾਂਚ ਕਰਵਾ ਕੇ ਮਿਆਰੀ ਸਮੱਗਰੀ ਨਾਲ ਕੰਮ ਮੁਕੰਮਲ ਕਰਵਾਇਆ ਜਾਵੇ ਤਾਂ ਜੋ ਸੜਕ ਲੰਬੇ ਸਮੇਂ ਤੱਕ ਟਿਕਾਊ ਸਾਬਤ ਹੋ ਸਕੇ। ਇਸ ਸਬੰਧੀ ਜਦੋਂ ਸਬੰਧਤ ਠੇਕੇਦਾਰ ਨਾਲ ਫੋਨ ‘ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸੜਕ ਦਾ ਕੰਮ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਮੀਂਹ ਪੈਣ ਕਾਰਨ ਕੁਝ ਥਾਵਾਂ ਤੇ ਲੁੱਕ ਦੀ ਬਜਰੀ ਨਾਲ ਪੂਰੀ ਪਕੜ ਨਹੀਂ ਬਣ ਸਕੀ, ਜਿਸ ਕਾਰਨ ਕੁਝ ਥਾਵਾਂ ‘ਤੇ ਬਜਰੀ ਖਿੱਲਰ ਗਈ ਹੈ। ਉਨ੍ਹਾਂ ਕਿਹਾ ਕਿ ਸੜਕ ਦਾ ਕੰਮ ਹਾਲੇ ਅਧੂਰਾ ਹੈ ਅਤੇ ਇਸ ‘ਤੇ ਦੋ ਹੋਰ ਪਰਤਾਂ (ਕੋਟ) ਪਾਈਆਂ ਜਾਣੀਆਂ ਹਨ। ਕੰਮ ਪੂਰਾ ਹੋਣ ਉਪਰੰਤ ਸੜਕ ਨੂੰ ਪੂਰੀ ਤਰ੍ਹਾਂ ਮਜ਼ਬੂਤ ਅਤੇ ਮਿਆਰੀ ਬਣਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਬੀ.ਐੱਸ.ਐੱਫ. ਵਲੋਂ ਮਾੜੀ ਕੰਬੋਕੇ ਤੋਂ ਰਿਵਾਲਵਰ ਬਰਾਮਦ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਨਾਲ ਪੱਟੀ ਸ਼ਹਿਰ ਕੂੜੇ ਦੇ ਢੇਰਾਂ ’ਚ ਤਬਦੀਲ
Ad Position 24