03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਉਂਕਾਰ ਸਿੰਘ ਸੋਢੀ ਨੂੰ ਸਰਬਸੰਮਤੀ ਨਾਲ ਗੁਰਦੁਆਰਾ ਥੰਮ ਸਾਹਿਬ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ

Ad Position 21
No active advertisement
ਅਜੀਤ ਡੈਸਕ 23-07-2026
ਖੇਮਕਰਨ, 22 ਜੁਲਾਈ (ਰਾਕੇਸ਼ ਕੁਮਾਰ ਬਿੱਲਾ)- ਇਤਹਾਸਿਕ ਗੁਰਦੁਆਰਾ ਥੰਮ ਸਾਹਿਬ ਖੇਮਕਰਨ ਦੀ ਪ੍ਰਬੰਧਕ ਕਮੇਟੀ ਵਲੋਂ ਇਕ ਵਿਸ਼ੇਸ਼ ਚੋਣ ਮੀਟਿੰਗ ਕੀਤੀ ਗਈ, ਜਿਸ ਵਿਚ ਸਰਬ ਸੰਮਤੀ ਨਾਲ ਨਗਰ ਪੰਚਾਇਤ ਖੇਮਕਰਨ ਦੇ ਸਾਬਕਾ ਸੀਨੀ. ਮੀਤ ਪ੍ਰਧਾਨ ਉਂਕਾਰ ਸਿੰਘ ਸੋਢੀ ਨੂੰ ਗੁਰਦੁਆਰਾ ਥੰਮ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਗੁਰੂ ਸਾਹਿਬ ਵਲੋਂ ਬਖਸ਼ਿਸ਼ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਗੁਰਦੁਆਰਾ ਥੰਮ ਸਾਹਿਬ ਭਾਰਤ-ਪਾਕਿ ਬਾਰਡਰ ਦੇ ਉੱਪਰ ਪਿੰਡ ਖੇਮਕਰਨ ਦੀ ਧਰਤੀ ਉੱਪਰ ਸਥਿਤ ਹੈ। ਇਸ ਮੌਕੇ ਨਵੀਂ ਜ਼ਿੰਮੇਵਾਰੀ ਸੰਭਾਲਣ ਉਪਰੰਤ ਉਂਕਾਰ ਸਿੰਘ ਸੋਢੀ ਨੇ ਸਮੂਹ ਕਮੇਟੀ ਮੈਂਬਰਾਂ ਅਤੇ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਗੁਰੂ ਘਰ ਦੀ ਸੇਵਾ ਪੂਰੀ ਨਿਸ਼ਠਾ, ਇਮਾਨਦਾਰੀ ਅਤੇ ਸੰਪੂਰਣਤਾ ਨਾਲ ਨਿਭਾਉਣਗੇ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਉਂਕਾਰ ਸਿੰਘ ਸੋਢੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ 16 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ । ਇਸ ਤੋਂ ਇਲਾਵਾ ਨਗਰ ਪੰਚਾਇਤ ਖੇਮਕਰਨ ਦੇ ਸਾਬਕਾ ਪ੍ਰਧਾਨ ਆਲਮ ਵਿਜੈ ਸਿੰਘ ਪੱਤੂ ਨੂੰ ਪ੍ਰਬੰਧਕ ਕਮੇਟੀ ਦਾ ਸੀਨੀ. ਮੀਤ ਪ੍ਰਧਾਨ, ਰਵੇਲ ਸਿੰਘ ਭੂਰਾ ਸਟੇਜ ਸੈਕਟਰੀ, ਭੁਪਿੰਦਰ ਸਿੰਘ ਸਟੋਰ ਇੰਚਾਰਜ, ਸਰਵਣ ਸਿੰਘ ਭੰਬਾ ਅਤੇ ਗੁਰਪ੍ਰੀਤ ਸਿੰਘ ਬਿੱਟੂ ਦੋਨੋਂ ਖਜਾਨਚੀ, ਸੁਖਵਿੰਦਰ ਸਿੰਘ, ਤਜਿੰਦਰ ਸਿੰਘ ਨੰਬਰਦਾਰ, ਕਰਤਾਰ ਸਿੰਘ, ਅੰਗਰੇਜ਼ ਸਿੰਘ ਪੱਤੂ, ਅਰਸ਼ਦੀਪ ਸਿੰਘ, ਕਰਮਬੀਰ ਸਿੰਘ, ਬਲਦੇਵ ਰਾਏ, ਮਨਜਿੰਦਰ ਸਿੰਘ ਮਿਸਤਰੀ, ਅਵਤਾਰ ਸਿੰਘ ਮਿਸਤਰੀ, ਕੁਲਵਿੰਦਰ ਸਿੰਘ ਮਿਸਤਰੀ ਆਦਿ ਕਮੇਟੀ ਮੈਂਬਰ ਬਣਾਏ ਗਏ ਹਨ। ਇਸ ਮੌਕੇ ਭਲਵਾਨ ਮਨਜੀਤ ਸਿੰਘ ਸੋਢੀ, ਸ਼ਮਸ਼ੇਰ ਸਿੰਘ ਸ਼ੇਰਾ, ਪ੍ਰਿੰਸ ਕੰਬੋਜ, ਵਿਸ਼ਾਲ ਸ਼ਰਮਾ, ਰਾਗੀ ਨਿਸ਼ਾਨ ਸਿੰਘ, ਗੁਰਵਿੰਦਰ ਸਿੰਘ ਗਾਜੀ, ਗ੍ਰੰਥੀ ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਸਫ਼ਾਈ ਸੇਵਾਵਾਂ ਲਈ ਬਦਲਵੇਂ ਪ੍ਰਬੰਧਾਂ ਦੇ ਹੁਕਮ ਜਾਰੀ ਅਗਲੀ ਖ਼ਬਰ ਨੀਟ ਪੇਪਰ ਲੀਕ ਮਾਮਲੇ ਅਤੇ ਫਰੀਦਕੋਟ ਭਰਤੀ ਵਿਵਾਦ ਨੂੰ ਲੈ ਕੇ ਤਰਨ ਤਾਰਨ ’ਚ ਕਾਂਗਰਸ ਦਾ ਰੋਸ ਪ੍ਰਦਰਸ਼ਨ
Ad Position 24
No active advertisement