ਖਡੂਰ ਸਾਹਿਬ, 22 ਜੁਲਾਈ( ਰਸ਼ਪਾਲ ਸਿੰਘ ਕੁਲਾਰ)– ਪੁਲਿਸ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਬੋਦੇਵਾਲ ਭੱਠੇ ਦੇ ਨਜ਼ਦੀਕ ਇਕ ਵਿਅਕਤੀ ਕੋਲੋਂ ਦੋ ਲੁਟੇਰੇ ਫੋਨ ਖੋਹ ਕੇ ਫਾਰਰ ਹੋ ਗਏ। ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਸਿੰਘ ਪੁੱਤਰ ਰੇਸਮ ਸਿੰਘ ਵਾਸੀ ਜੱਲੂਪੁਰ ਖੇੜਾ ਨੇ ਦੱਸਿਆ ਕਿ ਮੈਂ ਜੱਲੂਪੁਰ ਖੇੜਾ ਤੋਂ ਬੋਦੇਵਾਲ ਭੱਠੇ ਨੂੰ ਜਾ ਰਿਹਾ ਸੀ ਤਾਂ ਦੋ ਅਣਪਛਾਤੇ ਨੌਜਵਾਨਾਂ ਨੇ ਮੈਨੂੰ ਰੋਕਿਆ ਅਤੇ ਖਡੂਰ ਸਾਹਿਬ ਦਾ ਰਸਤਾ ਪੁਛਣ ਲੱਗੇ ਜਦੋਂ ਮੈਂ ਉਨ੍ਹਾਂ ਨੂੰ ਰਸਤਾ ਦੱਸਣ ਲੱਗਾ ਤਾਂ ਉਨ੍ਹਾਂ ਵਿਚੋਂ ਇਕ ਨੇ ਮੇਰੇ ਵੱਲ ਪਿਸਤੌਲ ਤਾਣ ਲਈ ਅਤੇ ਜਾਨੋ ਮਾਰਨ ਦੀ ਧਮਕੀ ਦਿੱਤੀ। ਇਸ ਦੌਰਾਨ ਦੂਜੇ ਨੇ ਮੇਰਾ ਮੋਬਾਇਲ ਜਬਰਦਸਤੀ ਖੋਹ ਲਿਆ ਅਤੇ ਦੋਵੇਂ ਫਰਾਰ ਹੋ ਗਏ। ਜਿਸ ਸਬੰਧੀ ਮੇਰੇ ਵਲੋਂ ਸੰਬੰਧਿਤ ਪੁਲਿਸ ਥਾਣਾ ਵੈਰੋਵਾਲ ਵਿਖੇ ਲਿਖਤੀ ਦਰਖਾਸਤ ਦਿੱਤੀ ਹੋਈ ਹੈ, ਪਰ ਪੰਜ ਦਿਨ ਬੀਤ ਜਾਣ ਉਪਰੰਤ ਪੁਲਿਸ ਥਾਣਾ ਵੈਰੋਵਾਲ ਵਲੋਂ ਮੇਰਾ ਮੋਬਾਇਲ ਫੋਨ ਬਰਾਮਦ ਨਹੀਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੋ ਮੰਗ ਕੀਤੀ ਕਿ ਮੇਰਾ ਮੋਬਾਇਲ ਬਾਰਮਦ ਕਰਕੇ ਮੇਰੇ ਹਵਾਲੇ ਕੀਤਾ ਜਾਵੇ ਅਤੇ ਉਕਤ ਲੁਟੇਰਿਆ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਪੜਤਾਲ ਕਰ ਰਹੇ ਏ. ਐਸ.ਆਈ ਬਲਦੇਵ ਸਿੰਘ ਨੇ ਕਿਹਾ ਕਿ ਸੀ.ਡੀ.ਆਰ ਪਾ ਦਿੱਤੀ ਗਈ ਹੈ ਅਤੇ ਜਲਦੀ ਹੀ ਲੁਟੇਰੇ ਕਾਬੂ ਕਰ ਲਏ ਜਾਣਗੇ।