ਹਰੀਕੇ ਪੱਤਣ, 25 ਜੁਲਾਈ (ਸੰਜੀਵ ਕੁੰਦਰਾ)- ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ (ਹਰੀਕੇ) ਵਿਖੇ ਨਰਸਰੀ ਤੋਂ ਬਾਰਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆਂ ਦੀਆਂ ਸਹਿ ਅਕਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ। ਜਿਨ੍ਹਾਂ ਵਿਚ ਨਰਸਰੀ ਤੋਂ ਯੂ.ਕੇ.ਜੀ ਸ਼੍ਰੇਣੀ (ਡਰਿੱਲ ਮੁਕਾਬਲਾ), ਪਹਿਲੀ ਤੋਂ ਪੰਜਵੀਂ ਸ਼ਰੇਣੀ ( ਕਵਿਤਾ ਗਾਇਨ ਮੁਕਾਬਲਾ) ਛੇਵੀਂ ਤੋਂ ਬਾਰ੍ਹਵੀਂ ਸ਼੍ਰੇਣੀ, ਲੜਕੇ ( ਭੰਗੜਾ ਮੁਕਾਬਲਾ) ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆ ਵਿਚ ਵਿਦਿਆਰਥੀਆਂ ਵਲੋਂ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਗਿਆ ਅਤੇ ਆਪਣੀਆਂ ਪੇਸ਼ਕਾਰੀਆਂ ਨਾਲ ਆਏ ਹੋਏ ਮੁੱਖ ਮਹਿਮਾਨਾਂ ਦਾ ਦਿਲ ਜਿੱਤਿਆ। ਇਹਨਾਂ ਪ੍ਰਤੀਯੋਗਤਾਵਾਂ ਦੇ ਵਿੱਚੋਂ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਅਤੇ ਹੁਨਰ ਦੀ ਪਰਖ ਕਰਨ ਲਈ ਵਿਸ਼ੇਸ਼ ਤੌਰ ਤੇ ਮਿਸਟਰ ਲਵਪ੍ਰੀਤ ਸਿੰਘ( ਡਾਂਸਰ ਪਰਫ਼ਾਰਮਰ ਅਤੇ ਥੀਏਟਰ ਆਰਟਿਸਟ) ਮਿਸਟਰ ਕੁਸਾਗਰ ਕਾਲੀਆ(ਗਾਇਕ ਥੀਏਟਰ ਆਰਟਿਸਟ , ਵਾਈਸ ਆਫ਼ ਪੰਜਾਬ ਸੀਜਨ- 11 ਦੇ ਵਿਜੇਤਾ) ਮਿਸਟਰ ਗੁਰਵਿੰਦਰ ਸਿੰਘ (ਐਡਵੋਕੇਟ ਅਤੇ ਫੋਕ ਗਾਇਕ, ਥੀਏਟਰ ਆਰਟਿਸਟ) ਬਤੌਰ ਮੁੱਖ ਮਹਿਮਾਨ ਅਤੇ ਜੱਜਾਂ ਦੀ ਭੂਮਿਕਾ ਲਈ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਗੁਰਸਿਮਰਨਜੀਤ ਸਿੰਘ (ਆਰਟਿਸਟ), ਰੋਹਿਤ (ਗਾਇਕ ਅਤੇ ਆਰਟਿਸਟ) ਵੀ ਨਾਲ ਪਹੁੰਚੇ ਸਭਨਾਂ ਦਾ ਸਕੂਲ ਪਹੁੰਚਣ ਤੇ ਸਕੂਲ ਮੈਨੇਜਿੰਗ ਡਾਇਰੈਕਟਰ ਸਤੀਸ਼ ਕੁਮਾਰ ਅਤੇ ਪ੍ਰਿੰਸੀਪਲ ਸੰਦੀਪ ਕੌਰ ਵਲੋਂ ਭਰਵਾਂ ਸਵਾਗਤ ਕੀਤਾ। ਆਏ ਹੋਏ ਮਹਿਮਾਨਾ ਵਲੋਂ ਜਿੱਥੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦਾ ਆਨੰਦ ਲਿਆ ਗਿਆ ਉੱਥੇ ਹੀ ਸਭਨਾਂ ਨੇ ਆਪਣੀ ਕਲਾ ਨਾਲ ਦਾ ਖੂਬ ਮਨੋਰੰਜਨ ਕੀਤਾ ਅਤੇ ਮਾਹੌਲ ਨੂੰ ਹੋਰ ਖੁਸ਼ਨੁਮਾ ਬਣਾ ਦਿੱਤਾ। ਮਿਸਟਰ ਲਵਪ੍ਰੀਤ ਸਿੰਘ (ਭੰਗੜਾ ਪੇਸ਼ਕਾਰੀ), ਮਿਸਟਰ ਕੁਸ਼ਾਗਰ ਕਾਲੀਆ,(ਗੀਤ ਅਤੇ ਬੋਲੀਆਂ) ਮਿਸਟਰ ਗੁਰਵਿੰਦਰ ਸਿੰਘ ਨੇ ਲੋਕ ਗੀਤ ਮਿਰਜਾ ਗਾ ਕੇ ਆਪਣੀ ਬੁਲੰਦ ਆਵਾਜ਼ ਨਾਲ ਸਭ ਨੂੰ ਹੀ ਮੰਤਰ ਮੁਗਧ ਕਰ ਦਿੱਤਾ। ਮਿਸਟਰ ਰੋਹਿਤ ਨੇ ਵੀ ਇਕ ਗੀਤ ਤੌਂ ਬਾਅਦ ਵਿਚ ਮਿਸਟਰ ਗੁਰਸਿਮਰਨਜੀਤ ਨੇ ਮਿਮਿਕਰੀ ਕਰ ਸਭ ਦਾ ਦਿਲ ਜਿੱਤ ਲਿਆ। ਐਡਵੋਕੇਟ ਗੁਰਵਿੰਦਰ ਸਿੰਘ ਨੇ ਵਿਦਿਆਰਥੀਆਂ ਨਾਲ ਆਪਣੇ ਨਿੱਜੀ ਵਿਚਾਰਾਂ ਦੀ ਵੀ ਸਾਂਝ ਪਾਈ ਅਤੇ ਕਲਾ ਨਾਲ ਪਿਆਰ ਕਰਨ ਲਈ ਪ੍ਰੇਰਿਤ ਕੀਤਾ । ਮਿਸਟਰ ਲਵਪ੍ਰੀਤ ਨੇ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੀ ਸੁਚੱਜੀ ਵਰਤੋਂ ਕਰਨ ਲਈ ਇਸ ਦੇ ਬੁਰੇ ਪ੍ਰਭਾਵਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਸਕੂਲ ਮੈਨੇਜਿੰਗ ਡਾਇਰੈਕਟਰ ਅਤੇ ਪ੍ਰਿੰਸੀਪਲ ਵਲੋਂ ਆਏ ਹੋਏ ਸਭ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਸੰਦੀਪ ਕੌਰ ਢਿੱਲੋਂ ਵਲੋਂ ਆਪਣੀਆਂ ਕਿਤਾਬਾਂ ਦੇ ਸੈਟ ਵੀ ਸਭ ਮਹਿਮਾਨਾਂ ਨੂੰ ਭੇਟ ਕੀਤੇ ਗਏ।