05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪਿੰਡ ਸਰਹਾਲੀ ਦੀ ਅਥਲੀਟ ਨੇ ਰਾਜ ਪੱਧਰੀ ਖੇਡਾਂ ’ਚ ਮਾਰੀਆਂ ਮੱਲਾਂ

ਸਰਹਾਲੀ ਕਲਾਂ, 4 ਅਗਸਤ (ਅਜੇ ਸਿੰਘ ਹੁੰਦਲ)- ਪਿੰਡ ਸਰਹਾਲੀ ਦੀ ਹੋਣਹਾਰ ਅਥਲੀਟ ਨੇ ਸੀ. ਆਈ.

Ad Position 21
No active advertisement
ਅਜੀਤ ਡੈਸਕ 05-08-2026
ਸਰਹਾਲੀ ਕਲਾਂ, 4 ਅਗਸਤ (ਅਜੇ ਸਿੰਘ ਹੁੰਦਲ)- ਪਿੰਡ ਸਰਹਾਲੀ ਦੀ ਹੋਣਹਾਰ ਅਥਲੀਟ ਨੇ ਸੀ.ਆਈ.ਐਸ.ਈ. ਰਾਜ ਪੱਧਰੀ ਅਥਲੈਟਿਕਸ ਮੀਟ ਮੁਕਾਬਲਿਆਂ ਵਿਚ ਅੰਡਰ-19 ਲੜਕੀਆਂ ਦੇ ਮੁਕਾਬਲਿਆਂ ਵਿਚ ਗੋਲਾ ਸੁੱਟਣਾ ਅਤੇ ਹੈਮਰ ਥ੍ਰੋਅ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਦਰਜ ਕੀਤੀ। ਇਹ ਖੇਡਾਂ ਬੀਤੇ ਦਿਨੀਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਬਾਦਲ (ਬਠਿੰਡਾ) ਵਿਖੇ ਹੋਈਆਂ। ਇਨ੍ਹਾਂ ਖੇਡਾਂ ਵਿਚ ਜੈਸਮੀਨ ਕੌਰ ਪੁੱਤਰੀ ਸੁਲੱਖਣ ਸਿੰਘ ਵਾਸੀ ਸਰਹਾਲੀ ਕਲਾਂ, ਜੋ ਮਾਈ ਭਾਗੋ ਇੰਟਰਨੈਸ਼ਨਲ ਪਬਲਿਕ ਸਕੂਲ ਉਸਮਾ ਦੀ ਵਿਦਿਆਰਥਣ ਹੈ, ਨੇ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਦੋਵਾਂ ਖੇਡਾਂ ਵਿਚ ਦੂਸਰਾ ਸਥਾਨ ਹਾਸਿਲ ਕੀਤਾ। ਕੋਚ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰਾਪਤੀ ਨਾਲ ਜੈਸਮੀਨ ਨੇ ਨੈਸ਼ਨਲ ਲਈ ਕੁਆਲੀਫਾਈ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਹੋਣਹਾਰ ਅਥਲੀਟ ਨੇ ਇਸ ਤੋਂ ਪਹਿਲਾਂ ਖੇਡਾਂ ਵਤਨ ਪੰਜਾਬ 2024 ਦੌਰਾਨ ਜ਼ਿਲ੍ਹਾ ਪੱਧਰ ’ਤੇ ਗੋਲਾ ਸੁੱਟਣ ਅਤੇ ਹੈਮਰ ਥਰੋ ਦੋਵਾਂ ਵਿਚ ਗੋਲਡ ਮੈਡਲ ਜਿੱਤੇ ਸਨ । ਇਸ ਦੇ ਨਾਲ ਹੀ ਸੀ.ਆਈ.ਐਸ.ਈ. ਜ਼ੋਨਲ ਮੁਕਾਬਲੇ 2025 ਮੌਕੇ ਗੋਲਾ ਸੁੱਟਣ ਵਿੱਚ ਸਿਲਵਰ ਮੈਡਲ, ਸੀ.ਆਈ.ਐਸ.ਈ. ਜ਼ੋਨਲ ਮੁਕਾਬਲੇ 2026 ਹੈਮਰ ਥ੍ਰੋਅ ਤੇ ਗੋਲਾ ਸੁੱਟਣ ਦੋਵਾਂ ਵਿਚ ਗੋਲਡ ਮੈਡਲ ਅਤੇ ਸੀ.ਆਈ.ਐਸ.ਈ. ਸਟੇਟ 2026 ਦੌਰਾਨ ਗੋਲਾ ਸੁੱਟਣ ਤੇ ਹੈਮਰ ਥ੍ਰੋਅ ਦੋਵਾਂ ਵਿਚ ਸਿਲਵਰ ਜਿੱਤਿਆ ਸੀ।
Ad Position 22
No active advertisement
ਪਿਛਲੀ ਖ਼ਬਰ ਬ੍ਰਿਟਿਸ਼ ਵਿਕਟੋਰੀਆ ਸਕੂਲ ਦੇ ਵਿਦਿਆਰਥੀਆਂ ਦਾ ਆਲ ਇੰਡੀਆ ਕਰਾਟੇ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਅਕਾਲ ਅਕਾਦਮੀ ਰਾਮਪੁਰ-ਨਰੋਤਮਪੁਰ ਦੇ ਖਿਡਾਰੀਆਂ ਨੇ ਖੇਡਾਂ ’ਚ ਮੱਲਾਂ ਮਾਰੀਆਂ
Ad Position 24
No active advertisement