ਟਾਈਫਾਈਡ ਦਾ ਪਰਹੇਜ਼ ਅਤੇ ਸਮੇਂ ਸਿਰ ਇਲਾਜ ਬਹੁਤ ਜ਼ਰੂਰੀ- ਡਾ. ਰਸ਼ਪਾਲ ਸਿੰਘ
ਖਾਲੜਾ, 4 ਅਗਸਤ (ਜੱਜਪਾਲ ਸਿੰਘ ਜੱਜ)-ਹੋਮਿਓਪੈਥੀ ਦੇ ਮਾਹਿਰ ਡਾ. ਰਸ਼ਪਾਲ ਸਿੰਘ ਨੇ ਆਮ ਜਨਤਾ ਨੂੰ ਸਿਹਤ ਪ੍ਰਤੀ ਜਾਗਰੂਕ ਕਰਦਿਆਂ ਦੱਸਿਆ ਕਿ ਟਾਈਫਾਈਡ ਇਕ ਬੈਕਟੀਰੀਆ ਨਾਲ ਹੋਣ ਵਾਲੀ ਬਿਮਾਰੀ ਹੈ, ਜੋ ਆਮ ਤੌਰ ’ਤੇ ਗੰਦੇ ਪਾਣੀ ਜਾਂ ਦੂਸ਼ਿਤ ਖਾਣੇ ਰਾਹੀਂ ਫੈਲਦੀ ਹੈ।
ਖਾਲੜਾ, 4 ਅਗਸਤ (ਜੱਜਪਾਲ ਸਿੰਘ ਜੱਜ)-ਹੋਮਿਓਪੈਥੀ ਦੇ ਮਾਹਿਰ ਡਾ. ਰਸ਼ਪਾਲ ਸਿੰਘ ਨੇ ਆਮ ਜਨਤਾ ਨੂੰ ਸਿਹਤ ਪ੍ਰਤੀ ਜਾਗਰੂਕ ਕਰਦਿਆਂ ਦੱਸਿਆ ਕਿ ਟਾਈਫਾਈਡ ਇਕ ਬੈਕਟੀਰੀਆ ਨਾਲ ਹੋਣ ਵਾਲੀ ਬਿਮਾਰੀ ਹੈ, ਜੋ ਆਮ ਤੌਰ ’ਤੇ ਗੰਦੇ ਪਾਣੀ ਜਾਂ ਦੂਸ਼ਿਤ ਖਾਣੇ ਰਾਹੀਂ ਫੈਲਦੀ ਹੈ। ਉਨ੍ਹਾਂ ਦੱਸਿਆ ਕਿ ਟਾਈਫਾਈਡ ਦੀ ਲਪੇਟ ਵਿਚ ਆਉਣ ਵਾਲੇ ਮਰੀਜ਼ਾਂ ਵਿਚ ਲਗਾਤਾਰ ਤੇਜ਼ ਬੁਖਾਰ ਹੋਣਾ, ਸਰੀਰ ਵਿਚ ਕਮਜ਼ੋਰੀ ਅਤੇ ਥਕਾਵਟ, ਸਿਰਦਰਦ ਅਤੇ ਪੇਟਦਰਦ, ਭੁੱਖ ਘੱਟ ਲੱਗਣਾ, ਕਬਜ਼ ਜਾਂ ਦਸਤ, ਮਤਲੀ ਜਾਂ ਉਲਟੀ ਆਉਣਾ ਮੁੱਖ ਲੱਛਣ ਹਨ। ਉਨ੍ਹਾਂ ਕਿਹਾ ਕਿ ਥੋੜ੍ਹੀ ਜਿਹੀ ਸਾਵਧਾਨੀ ਵਰਤ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ, ਜਿਸ ਵਿਚ ਹਮੇਸ਼ਾਂ ਸਾਫ਼ ਅਤੇ ਉਬਾਲਿਆ, ਫ਼ਿਲਟਰ ਕੀਤਾ ਪਾਣੀ ਹੀ ਪੀਓ। ਖਾਣਾ-ਖਾਣ ਤੋਂ ਪਹਿਲਾਂ ਅਤੇ ਟਾਇਲਟ ਦੀ ਵਰਤੋਂ ਤੋਂ ਬਾਅਦ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ। ਤਾਜ਼ਾ ਅਤੇ ਚੰਗੀ ਤਰ੍ਹਾਂ ਪੱਕਿਆ ਹੋਇਆ ਖਾਣਾ ਹੀ ਖਾਓ। ਫ਼ਲਾਂ ਅਤੇ ਸਬਜ਼ੀਆਂ ਨੂੰ ਵਰਤਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਵੋ। ਖੁੱਲ੍ਹੇ ਵਿਚ ਵਿਕਣ ਵਾਲੀਆਂ ਚੀਜ਼ਾਂ ਅਤੇ ਬਾਸੀ ਖਾਣਾ ਖਾਣ ਤੋਂ ਪ੍ਰਹੇਜ਼ ਕਰੋ।