05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਗੁਰਸੇਵਕ ਸਿੰਘ ਗੁਰਮਤਿ ਪ੍ਰੀਖਿਆ ’ਚੋਂ 84 ਫ਼ੀਸਦੀ ਅੰਕ ਲੈ ਕੇ ਰਿਹਾ ਅੱਵਲ

ਤਰਨ ਤਾਰਨ, 4 ਅਗਸਤ (ਹਰਿੰਦਰ ਸਿੰਘ)-ਦੇਸ਼, ਕੌਮ ਅਤੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ‘ਨਿਸ਼ਕਾਮ ਕੀਰਤਨੀ ਜਥਾ’ ਅਤੇ ਡਾ. ਸ਼ਿਵ ਸਿੰਘ ਗੁਰਦਾਸਪੁਰ ਵਾਲਿਆਂ ਵਲੋਂ ਆਰੰਭੇ ਗਏ ਮਹਾਨ ਕਾਰਜਾਂ ਦੀ ਲੜੀ ਤਹਿਤ ਚਲਾਇਆ ਜਾ ਰਿਹਾ ਨਿਸ਼ਕਾਮ ਇੰਸਟੀਚਿਊਟ ਆਫ ਗੁਰਮਤਿ ਸਟੱਡੀਜ਼ (ਗੁਰਮਤਿ ਕਾਲਜ) ਗੁਰਦਾਸਪੁਰ ਇਲਾਕੇ ਵਿਚ ਗੁਰਮਤਿ ਦੀਆਂ ਉੱਚ ਸਿੱਖਿਆਵਾਂ ਦੇਣ ਦਾ ਪ੍ਰਮੁੱਖ ਕੇਂਦਰ ਬਣ ਚੁੱਕਾ ਹੈ।

Ad Position 21
No active advertisement
ਅਜੀਤ ਡੈਸਕ 05-08-2026
ਤਰਨ ਤਾਰਨ, 4 ਅਗਸਤ (ਹਰਿੰਦਰ ਸਿੰਘ)-ਦੇਸ਼, ਕੌਮ ਅਤੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ‘ਨਿਸ਼ਕਾਮ ਕੀਰਤਨੀ ਜਥਾ’ ਅਤੇ ਡਾ. ਸ਼ਿਵ ਸਿੰਘ ਗੁਰਦਾਸਪੁਰ ਵਾਲਿਆਂ ਵਲੋਂ ਆਰੰਭੇ ਗਏ ਮਹਾਨ ਕਾਰਜਾਂ ਦੀ ਲੜੀ ਤਹਿਤ ਚਲਾਇਆ ਜਾ ਰਿਹਾ ਨਿਸ਼ਕਾਮ ਇੰਸਟੀਚਿਊਟ ਆਫ ਗੁਰਮਤਿ ਸਟੱਡੀਜ਼ (ਗੁਰਮਤਿ ਕਾਲਜ) ਗੁਰਦਾਸਪੁਰ ਇਲਾਕੇ ਵਿਚ ਗੁਰਮਤਿ ਦੀਆਂ ਉੱਚ ਸਿੱਖਿਆਵਾਂ ਦੇਣ ਦਾ ਪ੍ਰਮੁੱਖ ਕੇਂਦਰ ਬਣ ਚੁੱਕਾ ਹੈ। ਇਸੇ ਗੁਰਮਤਿ ਕਾਲਜ ਗੁਰਦਾਸਪੁਰ ਦੇ ਹੋਣਹਾਰ ਵਿਦਿਆਰਥੀ ਗੁਰਸੇਵਕ ਸਿੰਘ ਸਪੁੱਤਰ ਸੁੱਚਾ ਸਿੰਘ ਵਾਸੀ ਕੱਕਾ ਕੰਡਿਆਲਾ ਨੇ ਗੁਰਮਤਿ ਦੀ ਪੜ੍ਹਾਈ ਕਰਦਿਆਂ ਪਹਿਲੇ ਸਾਲ ਦੇ ਸਮੈਸਟਰ ਦੀ ਪ੍ਰੀਖਿਆ 84 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲੇ ਦਰਜੇ ਵਿਚ ਪਾਸ ਕਰ ਲਈ ਹੈ। ਗੁਰਸੇਵਕ ਸਿੰਘ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਉਸ ਨੇ ਆਪਣੇ ਪਿੰਡ ਕੱਕਾ ਕੰਡਿਆਲਾ ਅਤੇ ਆਪਣੇ ਜ਼ਿਲ੍ਹੇ ਤਰਨ ਤਾਰਨ ਦਾ ਨਾਂਅ ਪੂਰੇ ਇਲਾਕੇ ਵਿਚ ਰੌਸ਼ਨ ਕੀਤਾ ਹੈ। ਇਸ ਮੌਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਦਿਆਰਥੀ ਗੁਰਸੇਵਕ ਸਿੰਘ ਨੇ ਡਾ. ਸ਼ਿਵ ਸਿੰਘ ਗੁਰਦਾਸਪੁਰ ਵਾਲਿਆਂ, ਪ੍ਰਬੰਧਕੀ ਕਮੇਟੀ ਅਤੇ ਗੁਰਮਤਿ ਕਾਲਜ ਦਾ ਵਿਸ਼ੇਸ਼ ਧੰਨਵਾਦ ਕੀਤਾ । ਗੁਰਸੇਵਕ ਸਿੰਘ ਨੇ ਕਿਹਾ ਕਿ ਇਹ ਕਾਲਜ ਸਾਡੇ ਵਰਗੇ ਨੌਜਵਾਨਾਂ ਨੂੰ ਗੁਰਮਤਿ ਦੀਆਂ ਅਮੋਲਕ ਅਤੇ ਪ੍ਰਮੁੱਖ ਸਿੱਖਿਆਵਾਂ ਨਾਲ ਜੋੜ ਕੇ ਸਾਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੇ ਸਮਰੱਥ ਬਣਾ ਰਿਹਾ ਹੈ । ਇਸ ਮੌਕੇ ਗੁਰਮਤਿ ਕਾਲਜ ਗੁਰਦਾਸਪੁਰ ਦੇ ਪ੍ਰਿੰਸੀਪਲ ਰਛਪਾਲ ਸਿੰਘ ਨੇ ਪਹਿਲੇ ਬੈਚ ’ਚ ਪਾਸ ਹੋਏ ਸਮੂਹ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਭਾਈ ਪ੍ਰਦੀਪ ਸਿੰਘ ਗੁਰਦਾਸਪੁਰ, ਭਾਈ ਮਨਪ੍ਰੀਤ ਸਿੰਘ ਗੁਰਦਾਸਪੁਰ, ਭਾਈ ਜੁਝਾਰ ਸਿੰਘ ਬੱਬਰੀ ਨੰਗਲ ਅਤੇ ਕਾਲਜ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟਾਈਫਾਈਡ ਦਾ ਪਰਹੇਜ਼ ਅਤੇ ਸਮੇਂ ਸਿਰ ਇਲਾਜ ਬਹੁਤ ਜ਼ਰੂਰੀ- ਡਾ. ਰਸ਼ਪਾਲ ਸਿੰਘ ਅਗਲੀ ਖ਼ਬਰ ਮਾਤਾ ਗੁਜਰੀ ਸਕੂਲ ਸਰਹਾਲੀ ਦੀਆਂ ਖਿਡਾਰਨਾਂ ਨੇ ਕਲੱਸਟਰ ਖੇਡਾਂ ਜਿੱਤੀਆਂ
Ad Position 24
No active advertisement