05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਮਾਤਾ ਗੁਜਰੀ ਸਕੂਲ ਸਰਹਾਲੀ ਦੀਆਂ ਖਿਡਾਰਨਾਂ ਨੇ ਕਲੱਸਟਰ ਖੇਡਾਂ ਜਿੱਤੀਆਂ

ਸਰਹਾਲੀ ਕਲਾਂ , 4 ਅਗਸਤ (ਅਜੇ ਸਿੰਘ ਹੁੰਦਲ)–ਮਾਤਾ ਗੁਜਰੀ ਕਾਨਵੈਂਟ ਸਕੂਲ ਸਰਹਾਲੀ ਕਲਾਂ ਤਰਨ-ਤਾਰਨ ਦੀ ਟੀਮ ਨੇ ਜੰਮੂ ਵਿਚ ਕਲੱਸਟਰ ਅਠਾਰਾਂ ਕਬੱਡੀ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੀ ਅੰਡਰ-14 ਸਾਲਾ ਕੁੜੀਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਮਾਣ ਵਧਾਇਆ ਅਤੇ ਉਮਰ ਵਰਗ-19 ਸਾਲ ਕੁੜੀਆਂ ਦੀ ਟੀਮ ਨੇ ਵੀ ਦਮਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ ਤੀਜਾ ਸਥਾਨ ਪ੍ਰਾਪਤ ਕੀਤਾ।

Ad Position 21
No active advertisement
ਅਜੀਤ ਡੈਸਕ 05-08-2026
ਸਰਹਾਲੀ ਕਲਾਂ , 4 ਅਗਸਤ (ਅਜੇ ਸਿੰਘ ਹੁੰਦਲ)–ਮਾਤਾ ਗੁਜਰੀ ਕਾਨਵੈਂਟ ਸਕੂਲ ਸਰਹਾਲੀ ਕਲਾਂ ਤਰਨ-ਤਾਰਨ ਦੀ ਟੀਮ ਨੇ ਜੰਮੂ ਵਿਚ ਕਲੱਸਟਰ ਅਠਾਰਾਂ ਕਬੱਡੀ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੀ ਅੰਡਰ-14 ਸਾਲਾ ਕੁੜੀਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਮਾਣ ਵਧਾਇਆ ਅਤੇ ਉਮਰ ਵਰਗ-19 ਸਾਲ ਕੁੜੀਆਂ ਦੀ ਟੀਮ ਨੇ ਵੀ ਦਮਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਟੂਰਨਾਮੈਂਟ ਵਿਚ ਅੰਡਰ-114 ਸਾਲਾ ਕੁੜੀਆਂ ਦੀ ਟੀਮ ਵਿਚੋਂ ਸਮਰੀਤ ਕੌਰ ਨੇ ਬੈਸਟ ਡਿਫੈਂਡਰ ਦੀ ਟਰਾਫੀ ਜਿੱਤੀ। ਇਸ ਖੁਸ਼ੀ ਦੇ ਮੌਕੇ ’ਤੇ ਸਕੂਲ ਦੇ ਡਾਇਰੈਕਟਰ ਮਨਜਿੰਦਰ ਸਿੰਘ ਕੁਕਰੇਜਾ ਅਤੇ ਪ੍ਰਿੰਸੀਪਲ ਗੀਤਾ ਕੁਕਰੇਜਾ ਨੇ ਸਾਰੇ ਖਿਡਾਰੀਆਂ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਕੋਚ ਪਵਨਦੀਪ ਸਿੰਘ, ਜਗਰੂਪ ਸਿੰਘ, ਹਰਪ੍ਰੀਤ ਕੌਰ, ਰਜਵੰਤ ਕੌਰ ਅਤੇ ਸ਼ਮਾ ਦੀ ਸਖਤ ਮੇਹਨਤ ਨਾਲ ਹੀ ਟੀਮ ਇਸ ਮੁਕਾਮ ਤੇ ਪਹੁੰਚੀ ਹੈ। ਇਸ ਮੌਕੇ ਸਾਰੇ ਕੋਚ ਸਾਹਿਬਾਨ ਦਾ ਸਨਮਾਨ ਕੀਤਾ ਅਤੇ ਵਧਾਈਆਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਗੁਰਸੇਵਕ ਸਿੰਘ ਗੁਰਮਤਿ ਪ੍ਰੀਖਿਆ ’ਚੋਂ 84 ਫ਼ੀਸਦੀ ਅੰਕ ਲੈ ਕੇ ਰਿਹਾ ਅੱਵਲ ਅਗਲੀ ਖ਼ਬਰ ਦਿਨੋ ਦਿਨ ਭਿਆਨਕ ਹੁੰਦੀ ਜਾ ਰਹੀ ਪਿੰਡਾਂ ’ਚ ਗੰਦਗੀ ਦੀ ਸਮੱਸਿਆ
Ad Position 24
No active advertisement