ਦਿਨੋ ਦਿਨ ਭਿਆਨਕ ਹੁੰਦੀ ਜਾ ਰਹੀ ਪਿੰਡਾਂ ’ਚ ਗੰਦਗੀ ਦੀ ਸਮੱਸਿਆ
ਸਰਹਾਲੀ ਕਲਾਂ, 4 ਅਗਸਤ (ਅਜੇ ਸਿੰਘ ਹੁੰਦਲ)—ਬਹੁਤੇ ਪਿੰਡਾਂ ਵਿਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰ ਸਵੱਛ ਭਾਰਤ ਅਭਿਆਨ ਦਾ ਮੂੰਹ ਚਿੜਾਉਂਦੇ ਪ੍ਰਤੀਤ ਹੋ ਰਹੇ ਹਨ। ਪਿੰਡਾਂ ਦੀਆਂ ਸੜਕਾਂ, ਗਲੀਆਂ ਚਾਹੇ ਉਹ ਗੁਰਦੁਆਰਾ ਸਾਹਿਬ ਜਾਂ ਮੰਦਰ ਨੂੰ ਜਾਂਦੀਆਂ ਹੋਣ,ਸਕੂਲ ਵੱਲ ਜਾਂਦੀਆਂ ਹੋਣ ਜਾਂ ਪਿੰਡ ਦੀਆਂ ਫਿਰਨੀਆਂ ਹੋਣ ’ਤੇ ਹਰ ਪਾਸੇ ਲੱਗੇ ਗੰਦਗੀ ਦੇ ਢੇਰ ਸਵਰਗ ਰੂਪੀ ਪਿੰਡਾਂ ਨੂੰ ਨਰਕ ਦੇ ਨਮੂਨੇ ਵਜੋਂ ਪੇਸ਼ ਕਰ ਰਹੇ ਹਨ।
ਸਰਹਾਲੀ ਕਲਾਂ, 4 ਅਗਸਤ (ਅਜੇ ਸਿੰਘ ਹੁੰਦਲ)—ਬਹੁਤੇ ਪਿੰਡਾਂ ਵਿਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰ ਸਵੱਛ ਭਾਰਤ ਅਭਿਆਨ ਦਾ ਮੂੰਹ ਚਿੜਾਉਂਦੇ ਪ੍ਰਤੀਤ ਹੋ ਰਹੇ ਹਨ। ਪਿੰਡਾਂ ਦੀਆਂ ਸੜਕਾਂ, ਗਲੀਆਂ ਚਾਹੇ ਉਹ ਗੁਰਦੁਆਰਾ ਸਾਹਿਬ ਜਾਂ ਮੰਦਰ ਨੂੰ ਜਾਂਦੀਆਂ ਹੋਣ,ਸਕੂਲ ਵੱਲ ਜਾਂਦੀਆਂ ਹੋਣ ਜਾਂ ਪਿੰਡ ਦੀਆਂ ਫਿਰਨੀਆਂ ਹੋਣ ’ਤੇ ਹਰ ਪਾਸੇ ਲੱਗੇ ਗੰਦਗੀ ਦੇ ਢੇਰ ਸਵਰਗ ਰੂਪੀ ਪਿੰਡਾਂ ਨੂੰ ਨਰਕ ਦੇ ਨਮੂਨੇ ਵਜੋਂ ਪੇਸ਼ ਕਰ ਰਹੇ ਹਨ। ਕੋਈ ਵਿਰਲਾ ਹੀ ਪਿੰਡ ਹੋਵੇਗਾ, ਜਿੱਥੋਂ ਦੇ ਕਿਸੇ ਸੰਗਠਨ ਨੇ ਪਿੰਡ ਦੀ ਸਫਾਈ ਲਈ ਕੋਈ ਸਚੁੱਜੀ ਵਿਉਂਤਬੰਦੀ ਕੀਤੀ ਹੋਵੇ । ਆਬਾਦੀ ਦੇ ਵਾਧੇ ਅਤੇ ਵਿਉਂਤਬੰਦੀ ਦੀ ਘਾਟ ਕਾਰਨ ਪਿੰਡਾਂ ਵਿਚ ਇਹ ਗੰਦਗੀ ਦਿਨੋਂ ਦਿਨ ਵਧੇਰੇ ਪੈਰ ਪਸਾਰ ਰਹੀ ਹੈ। ਕਈ ਸਰਕਾਰਾਂ ਆਈਆਂ, ਕਈ ਪੰਚਾਇਤਾਂ ਆਈਆਂ ਅਤੇ ਕਈ ਪੀੜ੍ਹੀਆਂ ਗੁਜਰ ਗਈਆਂ ਪਰ ਇਸ ਗੰਦਗੀ ਨਾਲ ਨਿਜੱਠਣ ਲਈ ਕੋਈ ਪ੍ਰਭਾਵੀ ਪਲੈਨ ਲੈ ਕੇ ਨਹੀਂ ਆਈਆਂ । ਭਾਵੇਂਕਿ ਇਹ ਸਮੱਸਿਆ ਨਾਲ ਨਿੱਜਠਣਾ ਸਿਰਫ ਸਰਕਾਰ ਜਾਂ ਪੰਚਾਇਤ ਦੀ ਹੀ ਜਿੰਮੇਵਾਰੀ ਨਹੀਂ ਬਣਦੀ, ਸਗੋਂ ਹਰੇਕ ਨਾਗਗਰਿਕ ਨੂੰ ਆਪਣਾ ਆਲਾ-ਦੁਆਲਾ ਸਾਫ ਰੱਖਣ ਲਈ ਸੁਹਿਰਦ ਹੋਣਾ ਚਾਹੀਦਾ ਹੈ ਪਰ ਪਿੰਡਾਂ ਵਿਚਲੀਆਂ ਕੁਝ ਸਮੱਸਿਆਵਾਂ ਜੋ ਗੰਦਗੀ ਦੀ ਜੜ੍ਹ ਨਾਲ ਨਜਿੱਠਣਾ ਅਤੇ ਚੰਗੀ ਵਿਉਂਤਬੰਦੀ ਕਰਨੀ ਸਾਧਾਰਣ ਨਾਗਰਿਕ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ। ਹਰੇਕ ਪਿੰਡ ਦੀ ਸਰਬ ਸਾਂਝੀ ਸਮੱਸਿਆ ਗੰਦੇ ਪਾਣੀ ਦੀ ਨਿਕਾਸੀ ਅਤੇ ਕੂੜਾ ਸੁੱਟਣ ਲਈ ਡੰਪ ਦਾ ਨਾ ਹੋਣਾ ਹੈ। ਇਸ ਤੋਂ ਬਿਨਾਂ ਪਿੰਡ ਵਿਚ ਸਫਾਈ ਬਾਰੇ ਸੁਪਨਾ ਵੀ ਨਹੀਂ ਲਿਆ ਜਾ ਸਕਦਾ । ਹੈਰਾਨੀ ਦੀ ਗੱਲ ਹੈ ਕਿ ਲੋਕਾਂ ਨੂੰ ਜਾਗਰੂਕਤ ਕਰਕੇ ਮਹੀਨਾਵਾਰ ਫੰਡ ਲੈ ਕੇ ਸਫਾਈ ਕਰਮਚਾਰੀ ਘਰਾਂ ’ਚੋਂ ਕੂੜਾ ਚੁੱਕ ਕੇ ਉਨ੍ਹਾਂ ਨੂੰ ਸ਼੍ਰੇਣੀ ਵਾਰ ਨਸ਼ਟ ਕਰ ਸਗਦੇ ਹਨ, ਜੋ ਬੜੀ ਆਸਾਨੀ ਨਾਲ ਹੋਣਾ ਵਾਲਾ ਕੰਮ ਹੈ। ਪਿੰਡਾਂ ਦੇ ਛੱਪੜਾਂ ਦੀ ਸਫਾਈ ਅਤੇ ਨੇੜਲੀ ਰੋਹੀ ਤੱਕ ਪਾਈਪਾਂ ਨਾਲ ਗੰਦਾ ਪਾਣੀ ਲਿਜਾਇਆ ਜਾ ਸਕਦਾ ਹੈ। ਇਸ ਕੰਮ ਲਈ ਧਾਰਮਿਕ ਸੰਸਥਾਵਾਂ, ਪਿੰਡਾਂ ਦੇ ਸਰਦੇ ਪੁੱਜਦੇ ਵਸਨੀਕਾਂ ਅਤੇ ਪਿੰਡਾਂ ਦੇ ਐੱਨ.ਆਰ.ਆਈਜ਼ ਨੂੰ ਵੀ ਨਾਲ ਲੈ ਕੇ ਕੰਮ ਨੂੰ ਹੋਰ ਆਸਾਨ ਕੀਤਾ ਜਾ ਸਕਦਾ ਹੈ ਪਰ ਇਹ ਸੰਭਵ ਤਾਂ ਹੈ ਜੇ ਪਿੰਡਾਂ ਦੀਆਂ ਪੰਚਾਇਤਾਂ ਆਪਸੀ ਭੇਦਭਾਵ ਮਿਟਾ ਕੇ ਇਕ ਦ੍ਰਿੜ ਨਿਸ਼ਚੇ ਨਾਲ ਅੱਗੇ ਆਉਣ। ਜੇਕਰ ਨੇੜਲੇ ਭਵਿੱਖ ਵਿਚ ਪਿੰਡਾਂ ਦੀਆਂ ਪੰਚਾਇਤਾਂ ਇਸ ਪਾਸੇ ਧਿਆਨ ਨਹੀਂ ਦੇਣਗੀਆਂ ਤਾਂ ਗੰਦਗੀ ਦੀ ਇਹ ਸਮੱਸਿਆ ਮਨੁੱਖੀ ਸਿਹਤ ਲਈ ਗੰਭੀਰ ਚੁਣੌਤੀਆਂ ਪੇਸ਼ ਕਰੇਗੀ। ਜਿਸ ਤੋਂ ਬਚਣਾ ਬਹੁਤ ਮੁਸ਼ਕਿਲ ਹੋਵੇਗਾ। ਲੋੜ ਹੈ ਸਮਾਂ ਰਹਿੰਦਿਆਂ ਹਰੇਕ ਸਮਾਜਿਕ ਸੰਗਠਨ ਅਤੇ ਆਮ ਨਾਗਰਿਕਾਂ ਨੂੰ ਇਸ ਪਾਸੇ ਸੁਚੇਤ ਹੋਣ ਦੀ।