ਗੁਰੂ ਰਵਿਦਾਸ ਸਮਾਜਿਕ ਕ੍ਰਾਂਤੀ ਦੇ ਮਹਾਨ ਅਗਵਾਈਕਰਤਾ ਸਨ - ਸੰਧੂ, ਭੁੱਲਰ
ਤਰਨ ਤਾਰਨ, 4 ਅਗਸਤ (ਹਰਿੰਦਰ ਸਿੰਘ)- ਭਾਜਪਾ ਵਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਉਨ੍ਹਾਂ ਦੀ ਪਾਵਨ ਜਨਮ ਭੂਮੀ ਵਾਰਾਣਸੀ ਤੋਂ ਲਿਆਂਦੇ ਗਏ ਪਵਿੱਤਰ ਮਿੱਟੀ ਦੇ ਕਲਸ਼ ਦਾ ਤਰਨ ਤਾਰਨ ਹਲਕੇ ਦੇ ਵੱਖ-ਵੱਖ ਮੰਡਲਾਂ ਵਿਚ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਤਰਨ ਤਾਰਨ ਸ਼ਹਿਰ ਸਥਿਤ ਮੰਦਰ ਮਾਤਾ ਨੀਲਮ ਦੇਵਾ ਵਿਖੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਭੁੱਲਰ, ਹਲਕਾ ਇੰਚਾਰਜ ਤਰਨ ਤਾਰਨ ਸਾਬਕਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ, ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ, ਜਨਰਲ ਸਕੱਤਰ ਸੁਰਜੀਤ ਸਿੰਘ, ਸਰਕਲ ਪ੍ਰਧਾਨ ਰੋਹਿਤ ਸ਼ਰਮਾ, ਪ੍ਰਧਾਨ ਅਵਤਾਰ ਸਿੰਘ ਬੰਟੀ, ਯੂਥ ਵਿੰਗ ਪ੍ਰਧਾਨ ਦਿਨੇਸ਼ ਜੋਸ਼ੀ, ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ, ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ, ਦੀਪਕ ਸ਼ਰਮਾ, ਅਮਨ ਅਰੋੜਾ, ਲੱਕੀ ਜੋਸ਼ੀ, ਕੇਵਲ ਜੋਸ਼ੀ, ਮੇਹਰ ਸਿੰਘ, ਸਾਹਿਬ ਸਿੰਘ, ਨਰਿੰਦਰ ਸਿੰਘ, ਕੁਲਵੰਤ ਸਿੰਘ, ਨਰਿੰਦਰ ਸਿੰਘ, ਕੁਲਦੀਪ ਸਿੰਘ ਆਦਿ ਸਮੁੱਚੇ ਸਾਥੀਆਂ ਦੀ ਹਾਜ਼ਰੀ ਵਿਚ ਵਾਰਾਣਸੀ ਤੋਂ ਲਿਆਂਦੇ ਗਏ ਪਵਿੱਤਰ ਮਿੱਟੀ ਦੇ ਕਲਸ਼ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਅਤੇ ਸ਼ਰਧਾਪੂਰਵਕ ਸਵਾਗਤ ਕੀਤਾ ਗਿਆ।
ਤਰਨ ਤਾਰਨ, 4 ਅਗਸਤ (ਹਰਿੰਦਰ ਸਿੰਘ)- ਭਾਜਪਾ ਵਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਉਨ੍ਹਾਂ ਦੀ ਪਾਵਨ ਜਨਮ ਭੂਮੀ ਵਾਰਾਣਸੀ ਤੋਂ ਲਿਆਂਦੇ ਗਏ ਪਵਿੱਤਰ ਮਿੱਟੀ ਦੇ ਕਲਸ਼ ਦਾ ਤਰਨ ਤਾਰਨ ਹਲਕੇ ਦੇ ਵੱਖ-ਵੱਖ ਮੰਡਲਾਂ ਵਿਚ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਤਰਨ ਤਾਰਨ ਸ਼ਹਿਰ ਸਥਿਤ ਮੰਦਰ ਮਾਤਾ ਨੀਲਮ ਦੇਵਾ ਵਿਖੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਭੁੱਲਰ, ਹਲਕਾ ਇੰਚਾਰਜ ਤਰਨ ਤਾਰਨ ਸਾਬਕਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ, ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ, ਜਨਰਲ ਸਕੱਤਰ ਸੁਰਜੀਤ ਸਿੰਘ, ਸਰਕਲ ਪ੍ਰਧਾਨ ਰੋਹਿਤ ਸ਼ਰਮਾ, ਪ੍ਰਧਾਨ ਅਵਤਾਰ ਸਿੰਘ ਬੰਟੀ, ਯੂਥ ਵਿੰਗ ਪ੍ਰਧਾਨ ਦਿਨੇਸ਼ ਜੋਸ਼ੀ, ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ, ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ, ਦੀਪਕ ਸ਼ਰਮਾ, ਅਮਨ ਅਰੋੜਾ, ਲੱਕੀ ਜੋਸ਼ੀ, ਕੇਵਲ ਜੋਸ਼ੀ, ਮੇਹਰ ਸਿੰਘ, ਸਾਹਿਬ ਸਿੰਘ, ਨਰਿੰਦਰ ਸਿੰਘ, ਕੁਲਵੰਤ ਸਿੰਘ, ਨਰਿੰਦਰ ਸਿੰਘ, ਕੁਲਦੀਪ ਸਿੰਘ ਆਦਿ ਸਮੁੱਚੇ ਸਾਥੀਆਂ ਦੀ ਹਾਜ਼ਰੀ ਵਿਚ ਵਾਰਾਣਸੀ ਤੋਂ ਲਿਆਂਦੇ ਗਏ ਪਵਿੱਤਰ ਮਿੱਟੀ ਦੇ ਕਲਸ਼ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਅਤੇ ਸ਼ਰਧਾਪੂਰਵਕ ਸਵਾਗਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਹਰਜੀਤ ਸਿੰਘ ਸੰਧੂ ਅਤੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਭੁੱਲਰ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਆਪਣੇ ਉੱਚੇ ਵਿਚਾਰਾਂ, ਪਵਿੱਤਰ ਉਪਦੇਸ਼ਾਂ ਅਤੇ ਬਾਣੀ ਰਾਹੀਂ ਯੁੱਗਾਂ-ਯੁੱਗਾਂ ਤੱਕ ਮਨੁੱਖਤਾ ਨੂੰ ਸੱਚ, ਸਮਾਨਤਾ ਅਤੇ ਭਾਈਚਾਰੇ ਦਾ ਰਾਹ ਦਿਖਾਇਆ। ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਸਮਰਸਤਾ ਅਤੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਸਮਰਪਿਤ ਕੀਤਾ। ਇਸੇ ਲਈ ਅੱਜ ਉਨ੍ਹਾਂ ਨੂੰ ਸਮਾਜਿਕ ਕ੍ਰਾਂਤੀ ਦੇ ਮਹਾਨ ਅਗਵਾਈਕਰਤਾ ਵਜੋਂ ਯਾਦ ਕੀਤਾ ਜਾਂਦਾ ਹੈ। ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਆਪਣਾ ਸਾਰਾ ਜੀਵਨ ਦੱਬੇ-ਕੁਚਲੇ, ਪੱਛੜੇ ਅਤੇ ਗਰੀਬ ਵਰਗ ਦੇ ਲੋਕਾਂ ਦੇ ਉੱਥਾਨ ਲਈ ਸਮਰਪਿਤ ਕੀਤਾ, ਜਿਸ ਨਾਲ ਸਮਾਜ ਦੇ ਕਮਜ਼ੋਰ ਵਰਗਾਂ ਦਾ ਮਨੋਬਲ ਮਜ਼ਬੂਤ ਹੋਇਆ । ਅੰਤ ਵਿਚ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਾਜਿਕ ਸਮਰਸਤਾ ਦੀ ਇਸ ਮਹਾਨ ਪ੍ਰੰਪਰਾ ਨੂੰ ਅੱਗੇ ਵਧਾ ਰਹੇ ਹਨ।