ਕਾਂਗਰਸ ਪਾਰਟੀ ਦੀ ਪਿੰਡ ਚੱਕਵਾਲੀਆ ’ਚ ਵਰਕਰ ਮੀਟਿੰਗ ਹੋਈ
ਖੇਮਕਰਨ, 6 ਅਗਸਤ (ਰਾਕੇਸ਼ ਕੁਮਾਰ ਬਿੱਲਾ)-ਵਿਧਾਨ ਸਭਾ ਹਲਕਾ ਖੇਮਕਰਨ ’ਚ ਕਾਂਗਰਸ ਪਾਰਟੀ ਨੂੰ ਬੂਥ ਪੱਧਰ ’ਤੇ ਮਜ਼ਬੂਤ ਕਰਨ ਲਈ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵਲੋਂ ਪਿੰਡ ਪੱਧਰ ’ਤੇ ਬੂਥ ਲੈਵਲ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ, ਤਾਂ ਜੋ ਬੂਥ ਪੱਧਰ ’ਤੇ ਜ਼ਿਆਦਾ ਤੋਂ ਜ਼ਿਆਦਾ ਵੋਟਰ ਪਾਰਟੀ ਨਾਲ ਜੁੜ ਸਕਣ । ਇਸੇ ਕੜੀ ਤਹਿਤ ਵੱਖ-ਵੱਖ ਜ਼ੋਨਾਂ ਦੇ ਬੀ.
ਖੇਮਕਰਨ, 6 ਅਗਸਤ (ਰਾਕੇਸ਼ ਕੁਮਾਰ ਬਿੱਲਾ)-ਵਿਧਾਨ ਸਭਾ ਹਲਕਾ ਖੇਮਕਰਨ ’ਚ ਕਾਂਗਰਸ ਪਾਰਟੀ ਨੂੰ ਬੂਥ ਪੱਧਰ ’ਤੇ ਮਜ਼ਬੂਤ ਕਰਨ ਲਈ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵਲੋਂ ਪਿੰਡ ਪੱਧਰ ’ਤੇ ਬੂਥ ਲੈਵਲ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ, ਤਾਂ ਜੋ ਬੂਥ ਪੱਧਰ ’ਤੇ ਜ਼ਿਆਦਾ ਤੋਂ ਜ਼ਿਆਦਾ ਵੋਟਰ ਪਾਰਟੀ ਨਾਲ ਜੁੜ ਸਕਣ । ਇਸੇ ਕੜੀ ਤਹਿਤ ਵੱਖ-ਵੱਖ ਜ਼ੋਨਾਂ ਦੇ ਬੀ.ਐਲ. 2 ਨਾਲ ਵੋਟਾ ਦੀ ਚੱਲ ਰਹੀ ਐਸ.ਆਈ.ਆਰ. ਸੰਬੰਧੀ ਵਿਸਥਾਰਪੂਰਵਕ ਚਰਚਾ ਕਰਨ ਲਈ ਜ਼ੋਨ ਪੱਧਰ ਦੀ ਵਰਕਰ ਇਕੱਤਰਤਾ ਪਿੰਡ ਚੱਕਵਾਲੀਆ ’ਚ ਹੋਈ, ਜਿਸ ਵਿਚ ਪਿੰਡਾਂ ਰੱਤੋਕੇ ਗੁਰਦੁਆਰਾ, ਰੱਤੋਕੇ, ਰਾਮੂੰਵਾਲ, ਰੱਤੋਕੇ ਹਵੇਲੀਆਂ, ਪ੍ਰੇਮ ਨਗਰ, ਮਾਛੀਕੇ, ਮਹਿੰਦੀਪੁਰ, ਹਵੇਲੀਆਂ, ਗੱਜਲ ਤੇ ਹਵੇਲੀਆਂ ਝਾੜ ਸਾਬ ਆਦਿ ਪਿੰਡਾਂ ਵਿਚਲੇ ਕਾਂਗਰਸੀ ਵਰਕਰਾਂ ਨੇ ਹਿੱਸਾ ਲਿਆ, ਜਿਸ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਦੀ ਤਾਕਤ ਉਸ ਦਾ ਹਰ ਵਰਕਰ ’ਤੇ ਹਰ ਬੂਥ ਹੈ। ਇਸ ਕਰਕੇ ਹਰ ਵਰਕਰ ਨੂੰ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਜ਼ਮੀਨੀ ਪੱਧਰ ’ਤੇ ਪਾਰਟੀ ਦੀ ਮਜ਼ਬੂਤੀ ਲਈ ਡੱਟਣ ਦੀ ਲੋੜ ਹੈ। ਜਦੋਂ ਹਰ ਬੂਥ ’ਤੇ ਕਾਂਗਰਸ ਦਾ ਸੰਗਠਨ ਮਜ਼ਬੂਤ ਹੋਵੇਗਾ ਤਾਂ 2027 ’ਚ ਪੰਜਾਬ ਦੀ ਜਨਤਾ ਦੇ ਭਰੋਸੇ ਨਾਲ ਕਾਂਗਰਸ ਪਾਰਟੀ ਦੀ ਸੂਬੇ ’ਚ ਸਰਕਾਰ ਬਣਾਉਣ ਦਾ ਰਾਹ ਹੋਰ ਪੱਕਾ ਹੋ ਜਾਵੇਗਾ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਚੇਅਰਮੈਨ ਭਾਗ ਸਿੰਘ ਚੱਕਵਾਲੀਆ ਨੇ ਦੱਸਿਆ ਕਿ ਕਾਂਗਰਸ ਪਾਰਟੀ ਪਿੰਡਾਂ ’ਚ ਲਗਾਤਾਰ ਮਜ਼ਬੂਤ ਹੋ ਰਹੀ ਹੈ। ਜਨਤਾ ਕਾਂਗਰਸ ਪਾਰਟੀ ਵੱਲ ਵੇਖ ਰਹੀ ਹੈ। ਜਿਵੇਂ ਜਿਵੇਂ ਚੋਣਾਂ ਦਾ ਸਮਾਂ ਨੇੜ੍ਹੇ ਆਵੇਗਾ, ਕਾਂਗਰਸ ਦੇ ਹੱਕ ’ਚ ਲਹਿਰ ਵਧਦੀ ਜਾਵੇਗੀ । ਮੀਟਿੰਗ ’ਚ ਸਾਬਕਾ ਸਰਪੰਚ ਪ੍ਰਤਾਪ ਸਿੰਘ ਮਾਛੀਕੇ, ਸਾਬਕਾ ਸਰਪੰਚ ਸਾਬ ਸਿੰਘ ਚੱਕਵਾਲੀਆ, ਸਾਬਕਾ ਸਰਪੰਚ ਕੁਲਬੀਰ ਸਿੰਘ ਰੱਤੋਕੇ, ਸਾਬਕਾ ਸਰਪੰਚ ਲਖਬੀਰ ਸਿੰਘ ਗਿੱਲ, ਸਾਬਕਾ ਸਰਪੰਚ ਬਾਜ਼ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ ਮਾਸਟਰ, ਗੁਰਭੇਜ ਸਿੰਘ ਫੱਕੜ, ਗੁਰਦੇਵ ਸਿੰਘ ਸੀਮੈਂਟ ਵਾਲਾ, ਬਲਬੀਰ ਸਿੰਘ ਭਲਵਾਨ, ਯੂਥ ਆਗੂ ਦਲਜੀਤ ਸਿੰਘ ਰਾਮੂਵਾਲ, ਦਿਲਬਾਗ ਸਿੰਘ ਮਹਿੰਦੀਪੁਰ, ਕਾਲਾ ਸਿੰਘ ਗੜਾ, ਸਤਨਾਮ ਸਿੰਘ ਸਾਬਕਾ ਸਰਪੰਚ, ਖਜਾਨ ਸਿੰਘ, ਰਾਜ ਸਿੰਘ ਰਾਮੂਵਾਲ ਤੋਂ ਇਲਾਵਾ ਅਨੇਕਾ ਵਰਕਰ ਸ਼ਾਮਿਲ ਸਨ।