ਜਥੇ.ਦਲਬੀਰ ਸਿੰਘ ਜਹਾਂਗੀਰ ਵਲੋਂ ਦੀਨੇਵਾਲ ਵਿਖੇ ਸਾਬਕਾ ਸਰਪੰਚ ਟੋਨੀ ਨਾਲ ਦੁੱਖ ਪ੍ਰਗਟ
ਖਡੂਰ ਸਾਹਿਬ, 6 ਅਗਸਤ (ਰਸਪਾਲ ਸਿੰਘ ਕੁਲਾਰ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਰਪੰਚ ਜਤਿੰਦਰ ਸਿੰਘ ਟੋਨੀ ਦੇ ਤਾਇਆ ਗੁਰਦਿਆਲ ਸਿੰਘ ਕੰਗ ਜੋ ਕੈਨੇਡਾ ਵਿਚ ਰਹਿ ਰਹੇ ਸਨ, ਉਨ੍ਹਾਂ ਦੀ ਅਚਾਨਕ ਹੋਈ ਮੌਤ ਦਾ ਟੋਨੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜਥੇਦਾਰ ਦਲਬੀਰ ਸਿੰਘ ਜਹਾਂਗੀਰ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੇ ਸਾਥੀਆਂ ਸਮੇਤ ਪਿੰਡ ਦੀਨੇਵਾਲ ਪਹੁੰਚੇ। ਇਸ ਮੌਕੇ ਉਨ੍ਹਾਂ ਜਤਿੰਦਰ ਸਿੰਘ ਟੋਨੀ ਤੇ ਉਨ੍ਹਾਂ ਦੀ ਮਾਤਾ ਗੁਰਮੀਤ ਕੌਰ ਤੇ ਤਾਏ ਦੀ ਬੇਟੀ ਰਣਜੀਤ ਕੌਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਗੁਰਦਿਆਲ ਸਿੰਘ ਕੰਗ ਜੋ ਕਿ ਇਕ ਬਹੁਤ ਵਧੀਆ ਇਨਸਾਨ ਹੋਣ ਦੇ ਨਾਲ ਨਾਲ ਸੂਝਵਾਨ ’ਤੇ ਚੰਗੇ ਸਮਾਜ ਸੇਵੀ ਸਨ।
ਖਡੂਰ ਸਾਹਿਬ, 6 ਅਗਸਤ (ਰਸਪਾਲ ਸਿੰਘ ਕੁਲਾਰ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਰਪੰਚ ਜਤਿੰਦਰ ਸਿੰਘ ਟੋਨੀ ਦੇ ਤਾਇਆ ਗੁਰਦਿਆਲ ਸਿੰਘ ਕੰਗ ਜੋ ਕੈਨੇਡਾ ਵਿਚ ਰਹਿ ਰਹੇ ਸਨ, ਉਨ੍ਹਾਂ ਦੀ ਅਚਾਨਕ ਹੋਈ ਮੌਤ ਦਾ ਟੋਨੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜਥੇਦਾਰ ਦਲਬੀਰ ਸਿੰਘ ਜਹਾਂਗੀਰ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੇ ਸਾਥੀਆਂ ਸਮੇਤ ਪਿੰਡ ਦੀਨੇਵਾਲ ਪਹੁੰਚੇ। ਇਸ ਮੌਕੇ ਉਨ੍ਹਾਂ ਜਤਿੰਦਰ ਸਿੰਘ ਟੋਨੀ ਤੇ ਉਨ੍ਹਾਂ ਦੀ ਮਾਤਾ ਗੁਰਮੀਤ ਕੌਰ ਤੇ ਤਾਏ ਦੀ ਬੇਟੀ ਰਣਜੀਤ ਕੌਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਗੁਰਦਿਆਲ ਸਿੰਘ ਕੰਗ ਜੋ ਕਿ ਇਕ ਬਹੁਤ ਵਧੀਆ ਇਨਸਾਨ ਹੋਣ ਦੇ ਨਾਲ ਨਾਲ ਸੂਝਵਾਨ ’ਤੇ ਚੰਗੇ ਸਮਾਜ ਸੇਵੀ ਸਨ। ਉਨ੍ਹਾਂ ਦੀ ਅਚਾਨਕ ਹੋਈ ਬੇਵਕਤੀ ਮੌਤ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ, ਉਥੇ ਉਨ੍ਹਾਂ ਦੇ ਸੱਜਣਾਂ-ਮਿੱਤਰਾਂ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ। ਦਲਬੀਰ ਸਿੰਘ ਜਹਾਂਗੀਰ ਤੇ ਸਾਥੀਆਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਗੁਰਦਿਆਲ ਸਿੰਘ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਮੌਕੇ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਸਤਨਾਮ ਸਿੰਘ, ਕਵਲਜੀਤ ਸਿੰਘ ਲਾਹੌਰੀਆ, ਮਨਜੀਤ ਸਿੰਘ ਬਾਊ, ਰਣਜੀਤ ਸਿੰਘ ਹੀਰਾ, ਹਜ਼ੂਰ ਸਿੰਘ ਫੌਜੀ, ਪ੍ਰਧਾਨ ਬਲਦੇਵ ਸਿੰਘ ਆਦਿ ਹਾਜ਼ਰ ਸਨ।