11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਬਜ਼ੁਰਗ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ ਲਾਹ ਕੇ ਲੁਟੇਰੇ ਹੋਏ ਫ਼ਰਾਰ

ਤਰਨ ਤਾਰਨ, 10 ਅਗਸਤ (ਹਰਿੰਦਰ ਸਿੰਘ)—ਤਰਨ ਤਾਰਨ ਸ਼ਹਿਰ ਵਿਚ ਚੋਰੀ ਅਤੇ ਲੁੱਟ-ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਅਤੇ ਦਿਨ ਦਿਹਾੜੇ ਲੁਟੇਰਿਆਂ ਵਲੋਂ ਲੋਕਾਂ ਪਾਸੋਂ ਲੁੱਟ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਪੁਲਿਸ ਪ੍ਰਸ਼ਾਸਨ ਦੀ ਇਨ੍ਹਾਂ ਲੁਟੇਰਿਆਂ ਉਪਰ ਪਕੜ ਢਿੱਲੀ ਲੱਗ ਰਹੀ ਹੈ, ਜਿਸ ਕਾਰਨ ਇਹ ਲੁਟੇਰੇ ਦਿਨ ਦਿਹਾੜੇ ਬੇਖੌਫ਼ ਹੋ ਕੇ ਲੁੱਟਾਂ-ਖੋਹਾਂ ਕਰ ਰਹੇ ਹਨ। ਜਿਸ ਦੀ ਤਾਜਾ ਮਿਸਾਲ ਤਰਨ ਤਾਰਨ ਸ਼ਹਿਰ ਤੋਂ ਮਿਲਦੀ ਹੈ ਜਿੱਥੇ ਇਕ ਬਜੁਰਗ ਔਰਤ ਰਸਤੇ ’ਚ ਜਾ ਰਹੀ ਸੀ ਤਾਂ 2 ਲੁਟੇਰਿਆਂ ਨੇ ਉਸਦੇ ਕੰਨਾਂ ਦੀਆਂ ਵਾਲੀਆਂ ਝੱਪਟਮਾਰ ਕੇ ਲਾਹ ਲਈਆਂ ਅਤੇ ਫ਼ਰਾਰ ਹੋ ਗਏ।

Ad Position 21
No active advertisement
ਅਜੀਤ ਡੈਸਕ 11-08-2026
ਤਰਨ ਤਾਰਨ, 10 ਅਗਸਤ (ਹਰਿੰਦਰ ਸਿੰਘ)—ਤਰਨ ਤਾਰਨ ਸ਼ਹਿਰ ਵਿਚ ਚੋਰੀ ਅਤੇ ਲੁੱਟ-ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਅਤੇ ਦਿਨ ਦਿਹਾੜੇ ਲੁਟੇਰਿਆਂ ਵਲੋਂ ਲੋਕਾਂ ਪਾਸੋਂ ਲੁੱਟ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਪੁਲਿਸ ਪ੍ਰਸ਼ਾਸਨ ਦੀ ਇਨ੍ਹਾਂ ਲੁਟੇਰਿਆਂ ਉਪਰ ਪਕੜ ਢਿੱਲੀ ਲੱਗ ਰਹੀ ਹੈ, ਜਿਸ ਕਾਰਨ ਇਹ ਲੁਟੇਰੇ ਦਿਨ ਦਿਹਾੜੇ ਬੇਖੌਫ਼ ਹੋ ਕੇ ਲੁੱਟਾਂ-ਖੋਹਾਂ ਕਰ ਰਹੇ ਹਨ। ਜਿਸ ਦੀ ਤਾਜਾ ਮਿਸਾਲ ਤਰਨ ਤਾਰਨ ਸ਼ਹਿਰ ਤੋਂ ਮਿਲਦੀ ਹੈ ਜਿੱਥੇ ਇਕ ਬਜੁਰਗ ਔਰਤ ਰਸਤੇ ’ਚ ਜਾ ਰਹੀ ਸੀ ਤਾਂ 2 ਲੁਟੇਰਿਆਂ ਨੇ ਉਸਦੇ ਕੰਨਾਂ ਦੀਆਂ ਵਾਲੀਆਂ ਝੱਪਟਮਾਰ ਕੇ ਲਾਹ ਲਈਆਂ ਅਤੇ ਫ਼ਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਬਜੁਰਗ ਔਰਤ ਸੁਰਜੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਏਕਤਾ ਕਾਲੋਨੀ ਅਬੋਹਰ ਜ਼ਿਲ੍ਹ੍ਰਾ ਫਾਜਲਿਕਾ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਆਪਣੇ ਬੇਟੇ ਜਸਵਿੰਦਰ ਸਿੰਘ ਜੋ ਕਿ ਜ਼ਿਲ੍ਹਾ ਅਦਾਲਤ ਤਰਨ ਤਾਰਨ ਵਿਚ ਡਿਊਟੀ ਕਰਦਾ ਹੈ ਅਤੇ ਤਰਨ ਤਾਰਨ ਰਹਿੰਦਾ ਹੈ, ਕੋਲ ਆਈ ਹੋਈ ਸੀ। 9 ਅਗਸਤ ਨੂੰ ਸ਼ਾਮ 7 ਵਜੇ ਅਸੀਂ ਸਾਰੇ ਤਰਨ ਤਾਰਨ ਪਾਰਕ ਵਿਖੇ ਗਏ ਹੋਏ ਸੀ। ਜਦੋਂ ਅਸੀਂ ਰਾਤ 8 ਵਜੇ ਪਾਰਕ ਤੋਂ ਬਾਹਰ ਆਏ ਤਾਂ ਮੇਰਾ ਲੜਕਾ ਵਰਨਾ ਕਾਰ ਨੰਬਰ ਪੀ.ਬੀ. 22 ਐੱਨ. 7907 ਵਿਚ ਸਾਨੂੰ ਉਡੀਕ ਕਰ ਰਿਹਾ ਸੀ। ਮੇਰਾ ਪਤੀ ਥੋੜਾ ਅੱਗੇ ਸੀ ਅਤੇ ਮੈਂ ਆਪਣੀ ਨੂੰਹ ਜਸਪ੍ਰੀਤ ਕੌਰ ਨਾਲ ਪਿੱਛੇ ਆ ਰਹੀ ਸੀ ਤਾਂ ਜਦੋਂ ਅਸੀਂ ਡੇਰਾ ਰਾਧਾ ਸਵਾਮੀ ਕੋਲ ਹੀ ਪਹੁੰਚੇ ਤਾਂ ਪਿੱਛੋ 2 ਨੌਜਵਾਨ ਮੋਟਰਸਾਈਕਲ ’ਤੇ ਆਏ ਅਤੇ ਪਿੱਛੇ ਬੈਠੇ ਨੌਜਵਾਨ ਨੇ ਮੇਰੇ ਕੰਨਾਂ ਵਿਚ ਪਈਆਂ ਵਾਲੀਆਂ ਖਿੱਚ ਕੇ ਲੈ ਗਈਆਂ। ਇਹ ਵਾਲੀਆਂ ਕਰੀਬ 6-7 ਗ੍ਰਾਮ ਦੀਆਂ ਸਨ। ਇਸ ਤੋਂ ਬਾਅਦ ਦੋਵੇਂ ਨੌਜਵਾਨ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਸੁਰਜੀਤ ਕੌਰ ਨੇ ਦੱਸਿਆ ਕਿ ਇਸ ਸੰਬੰਧੀ ਥਾਣਾ ਸਿਟੀ ਤਰਨ ਤਾਰਨ ਵਿਖੇ ਦਰਖਾਸਤ ਦੇ ਦਿੱਤੀ ਹੈ। ਉਨ੍ਹਾਂ ਐੱਸ.ਐੱਸ.ਪੀ. ਤਰਨ ਤਾਰਨ ਪਾਸੋਂ ਮੰਗ ਕੀਤੀ ਕਿ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਅਤੇ ਉਸ ਦੀਆਂ ਵਾਲੀਆਂ ਵਾਪਿਸ ਦਿਵਾਇਆ ਜਾਣ।
Ad Position 22
No active advertisement
ਪਿਛਲੀ ਖ਼ਬਰ ਗ੍ਰਿਫ਼ਤਾਰੀਆਂ ਦੇਣ ਲਈ ਪੱਟੀ ਤੋਂ ਕਮਿਊਨਿਸਟਾਂ ਦਾ ਜਥਾ ਰਵਾਨਾ ਅਗਲੀ ਖ਼ਬਰ ਘਰ ਅਤੇ ਦੁਕਾਨ ’ਚੋਂ ਸੋਨਾ, ਨਕਦੀ, ਦੇਸੀ ਘਿਓ ਤੇ ਹੋਰ ਸਾਮਾਨ ਚੋਰੀ, ਲੱਖਾਂ ਦਾ ਨੁਕਸਾਨ
Ad Position 24