10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਗੁਰੂ ਨਾਨਕ ਸਕੂਲ ਗੋਇੰਦਵਾਲ ਸਾਹਿਬ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਗੋਇੰਦਵਾਲ ਸਾਹਿਬ, 10 ਅਗਸਤ (ਸਕੱਤਰ ਸਿੰਘ ਅਟਵਾਲ)-ਇਲਾਕੇ ਦੀ ਨਾਮਵਰ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੇ ਸਕੂਲ ਵਿਚ ਪੰਜਾਬ ਦਾ ਪ੍ਰਸਿੱਧ ਤੀਆਂ ਦਾ ਤਿਓਹਾਰ ਮਨਾਇਆ ਗਿਆ, ਜਿਥੇ ਵਿਦਿਆਰਥਣਾਂ ਨੇ ਸਾਵਣ ਮਹੀਨੇ ਦੇ ਲੋਕ ਗੀਤ ਅਤੇ ਗਿੱਧਾ ਪਾ ਕੇ ਪੰਜਾਬੀ ਸੱਭਿਆਚਾਰਕ ਨੂੰ ਵਿਲੱਖਣ ਤਰੀਕੇ ਨਾਲ ਯਾਦ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਭਗਵੰਤ ਕੌਰ ਨੇ ਕਿਹਾ ਕਿ ਇਕ ਸਮਾਂ ਸੀ ਜਦੋਂ ਸਾਵਣ ਦਾ ਮਹੀਨਾ ਚੜਦਿਆਂ ਹੀ ਪੰਜਾਬ ਦੀ ਧਰਤੀ ਦਾ ਰੰਗ ਰੂਪ ਹੀ ਬਦਲ ਜਾਂਦਾ ਸੀ, ਖੇਤਾਂ ਵਿਚ ਹਰਿਆਲੀ, ਰੁੱਖਾਂ ਉਤੇ ਪੀਘਾਂ, ਪਿੰਡਾਂ ਵਿਚ ਗੂੰਜਦੇ ਲੋਕ ਗੀਤ, ਢੋਲ ਦੀ ਥਾਪ ਅਤੇ ਗਿੱਧੇ ਦੀਆ ਬੋਲੀਆਂ ਹਰ ਪਾਸੇ ਖੁਸ਼ੀਆਂ ਦਾ ਮਾਹੌਲ ਪੈਂਦਾ ਕਰ ਦਿੰਦਿਆਂ ਸਨ।

Ad Position 21
No active advertisement
ਅਜੀਤ ਡੈਸਕ 11-08-2026
ਗੋਇੰਦਵਾਲ ਸਾਹਿਬ, 10 ਅਗਸਤ (ਸਕੱਤਰ ਸਿੰਘ ਅਟਵਾਲ)-ਇਲਾਕੇ ਦੀ ਨਾਮਵਰ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੇ ਸਕੂਲ ਵਿਚ ਪੰਜਾਬ ਦਾ ਪ੍ਰਸਿੱਧ ਤੀਆਂ ਦਾ ਤਿਓਹਾਰ ਮਨਾਇਆ ਗਿਆ, ਜਿਥੇ ਵਿਦਿਆਰਥਣਾਂ ਨੇ ਸਾਵਣ ਮਹੀਨੇ ਦੇ ਲੋਕ ਗੀਤ ਅਤੇ ਗਿੱਧਾ ਪਾ ਕੇ ਪੰਜਾਬੀ ਸੱਭਿਆਚਾਰਕ ਨੂੰ ਵਿਲੱਖਣ ਤਰੀਕੇ ਨਾਲ ਯਾਦ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਭਗਵੰਤ ਕੌਰ ਨੇ ਕਿਹਾ ਕਿ ਇਕ ਸਮਾਂ ਸੀ ਜਦੋਂ ਸਾਵਣ ਦਾ ਮਹੀਨਾ ਚੜਦਿਆਂ ਹੀ ਪੰਜਾਬ ਦੀ ਧਰਤੀ ਦਾ ਰੰਗ ਰੂਪ ਹੀ ਬਦਲ ਜਾਂਦਾ ਸੀ, ਖੇਤਾਂ ਵਿਚ ਹਰਿਆਲੀ, ਰੁੱਖਾਂ ਉਤੇ ਪੀਘਾਂ, ਪਿੰਡਾਂ ਵਿਚ ਗੂੰਜਦੇ ਲੋਕ ਗੀਤ, ਢੋਲ ਦੀ ਥਾਪ ਅਤੇ ਗਿੱਧੇ ਦੀਆ ਬੋਲੀਆਂ ਹਰ ਪਾਸੇ ਖੁਸ਼ੀਆਂ ਦਾ ਮਾਹੌਲ ਪੈਂਦਾ ਕਰ ਦਿੰਦਿਆਂ ਸਨ। ਪੁਰਾਣੇ ਸਮਿਆਂ ਵਿਚ ਸਾਵਣ ਦੀ ਪਹਿਲੀ ਬਰਸਾਤ ਮੌਕੇ ਹੀ ਰੁੱਖਾਂ ’ਤੇ ਪੀਘਾਂ ਪੈ ਜਾਂਦੀਆਂ ਸਨ। ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਹਰ ਸਾਲ ਪੰਜਾਬੀ ਸੱਭਿਆਚਾਰਕ ਨੂੰ ਪ੍ਰਫੁਲਿਤ ਕਰਨ ਲਈ ਇਸ ਤਰਾਂ ਦੇ ਸਮਾਗਮ ਕੀਤੇ ਜਾਦੇ ਹਨ। ਇਸ ਮੌਕੇ ਵਿਦਿਆਰਥੀਆਂ ਵਲੋਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਤੋਂ ਇਲਾਵਾ ਸ਼ਰਨਜੀਤ ਕੌਰ, ਬੇਅੰਤ ਕੌਰ, ਕੁਲਬੀਰ ਕੌਰ, ਕੁਲਜਿੰਦਰ ਕੌਰ, ਮਨਪ੍ਰੀਤ ਕੌਰ, ਸੰਦੀਪ ਕੌਰ, ਜਸਪ੍ਰੀਤ ਕੌਰ, ਕੰਵਲਜੀਤ ਕੌਰ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਿੰਦਰ ਸਿੰਘ ਟੋਨੀ ਬ੍ਰਹਮਪੁਰਾ ਤੇ ਰੁਪਿੰਦਰ ਕੌਰ ਬ੍ਰਹਮਪੁਰਾ ਨੂੰ ਸਦਮਾ- ਭੂਆ ਦਾ ਦਿਹਾਂਤ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਬੁਰਜ ਮਰਹਾਣਾ ਵਿਖੇ ਤੀਜ ਮੇਲਾ ਮਨਾਇਆ
Ad Position 24