10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਬਲਜੀਤ ਸਿੰਘ ਬੱਬਲ ਸਿੱਕਮ ਟੂਰਿਸਮ ਵਿਭਾਗ ਵਲੋਂ ਸਨਮਾਨਿਤ

ਤਰਨ ਤਾਰਨ, 10 ਅਗਸਤ (ਇਕਬਾਲ ਸਿੰਘ ਸੋਢੀ)—ਪੰਜਾਬ ਦੇ ਵੱਖ-ਵੱਖ ਭੂਗੋਲਿਕ ਖੇਤਰਾਂ ਵਿਚ ਘੁੰਮਣ ਅਤੇ ਉਨ੍ਹਾਂ ਨੂੰ ਜਾਣਨ ਦੀ ਕੋਸ਼ਿਸ਼ ਕਰਨ ਵਾਲੇ ਤਰਨ ਤਾਰਨ ਦੇ ਰਹਿਣ ਵਾਲੇ ਅਤੇ ਪੰਜਾਬ ਦੇ ਸੋਲੋ ਟ੍ਰੈਵਲਰ ਤੇ ਟ੍ਰੈਵਲ ਵਲੌਗਰ ਬਲਜੀਤ ਸਿੰਘ ਵਲੋਂ ਆਪਣੀ ਸੱਤਵੀਂ ਸੋਲੋ ਯਾਤਰਾ ਦੌਰਾਨ ਸਿੱਕਮ ਵਿਚ ਪੂਰਾ ਇਕ ਮਹੀਨਾ ਬਿਤਾਇਆ, ਜੋ ਭਾਰਤ ਜਾਂ ਵਿਦੇਸ਼ ਵਿਚ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਲੰਬਾ ਠਹਿਰਾਅ ਸੀ। ਇਸ ਤੋਂ ਪਹਿਲਾਂ ਉਹ ਨਿਪਾਲ ਦੇ ਕਾਠਮੰਡੂ ਅਤੇ ਪੋਖਰਾ, ਗੋਆ, ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਵਰਗੀਆਂ ਥਾਵਾਂ ਦਾ ਦੌਰਾ ਕਰ ਚੁੱਕੇ ਹਨ ।

Ad Position 21
No active advertisement
ਅਜੀਤ ਡੈਸਕ 11-08-2026
ਤਰਨ ਤਾਰਨ, 10 ਅਗਸਤ (ਇਕਬਾਲ ਸਿੰਘ ਸੋਢੀ)—ਪੰਜਾਬ ਦੇ ਵੱਖ-ਵੱਖ ਭੂਗੋਲਿਕ ਖੇਤਰਾਂ ਵਿਚ ਘੁੰਮਣ ਅਤੇ ਉਨ੍ਹਾਂ ਨੂੰ ਜਾਣਨ ਦੀ ਕੋਸ਼ਿਸ਼ ਕਰਨ ਵਾਲੇ ਤਰਨ ਤਾਰਨ ਦੇ ਰਹਿਣ ਵਾਲੇ ਅਤੇ ਪੰਜਾਬ ਦੇ ਸੋਲੋ ਟ੍ਰੈਵਲਰ ਤੇ ਟ੍ਰੈਵਲ ਵਲੌਗਰ ਬਲਜੀਤ ਸਿੰਘ ਵਲੋਂ ਆਪਣੀ ਸੱਤਵੀਂ ਸੋਲੋ ਯਾਤਰਾ ਦੌਰਾਨ ਸਿੱਕਮ ਵਿਚ ਪੂਰਾ ਇਕ ਮਹੀਨਾ ਬਿਤਾਇਆ, ਜੋ ਭਾਰਤ ਜਾਂ ਵਿਦੇਸ਼ ਵਿਚ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਲੰਬਾ ਠਹਿਰਾਅ ਸੀ। ਇਸ ਤੋਂ ਪਹਿਲਾਂ ਉਹ ਨਿਪਾਲ ਦੇ ਕਾਠਮੰਡੂ ਅਤੇ ਪੋਖਰਾ, ਗੋਆ, ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਵਰਗੀਆਂ ਥਾਵਾਂ ਦਾ ਦੌਰਾ ਕਰ ਚੁੱਕੇ ਹਨ । ਉਨ੍ਹਾਂ ਸਿੱਕਮ ਬਾਰੇ ਗੱਲ ਕਰਦਿਆਂ ਉਨ੍ਹਾਂ ਰਾਜ ਦੀ ਅਨੁਸ਼ਾਸਨ, ਸਫ਼ਾਈ, ਸੁਰੱਖਿਆ ਅਤੇ ਮਹਿਮਾਨਨਵਾਜ਼ੀ ਦੀ ਖਾਸ ਤੌਰ ’ਤੇ ਪ੍ਰਸ਼ੰਸਾ ਕੀਤੀ । ਉਨ੍ਹਾਂ ਕਿਹਾ ਕਿ ਇਥੋਂ ਦੇ ਲੋਕ ਨਿਮਰ, ਇਮਾਨਦਾਰ ਅਤੇ ਸਵਾਗਤ ਕਰਨ ਵਾਲੇ ਹਨ ਅਤੇ ਸਿਹਤ ਪ੍ਰਤੀ ਵੀ ਜਾਗਰੂਕਤਾ ਦਿਖਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਿੱਕਿਮ ਸਰਕਾਰ ਦੇ ਟੂਰਿਜ਼ਮ ਅਤੇ ਸਿਵਲ ਏਵੀਏਸ਼ਨ ਵਿਭਾਗ ਵਲੋਂ ਉਨ੍ਹਾਂ ਦੀ ਯਾਤਰਾ ਅਤੇ ਸੈਰ-ਸਪਾਟੇ ਨੂੰ ਡਿਜੀਟਲ ਸਟੋਰੀਟੈਲਿੰਗ ਰਾਹੀਂ ਉਤਸ਼ਾਹਿਤ ਕਰਨ ਲਈ ਯੋਗਦਾਨ ਦੀ ਪਹਿਚਾਣ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਵੀ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਕੈਬਨਿਟ ਮੰਤਰੀ ਅਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਹੱਕ ’ਚ ਪਿੰਡ ਸਭਰਾ ਵਿਖੇ ਵਿਸ਼ਾਲ ਇਕੱਠ ਅਗਲੀ ਖ਼ਬਰ ਗੁਰਿੰਦਰ ਸਿੰਘ ਟੋਨੀ ਬ੍ਰਹਮਪੁਰਾ ਤੇ ਰੁਪਿੰਦਰ ਕੌਰ ਬ੍ਰਹਮਪੁਰਾ ਨੂੰ ਸਦਮਾ- ਭੂਆ ਦਾ ਦਿਹਾਂਤ
Ad Position 24