ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਦੇ ਵਿਦਿਆਰਥੀ ਸਿਮਰਪ੍ਰੀਤ ਸਿੰਘ ਦੀ ਰਾਸ਼ਟਰ ਪੱਧਰੀ ਖੇਡਾਂ ਲਈ ਚੋਣ
ਗੋਇੰਦਵਾਲ ਸਾਹਿਬ, 11 (ਸਕੱਤਰ ਸਿੰਘ ਅਟਵਾਲ)– ਸਥਾਨਕ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਦੇ ਵਿਦਿਆਰਥੀ ਸਿਮਰਪ੍ਰੀਤ ਸਿੰਘ ਨੇ ਖੇਡਾਂ ਦੇ ਖੇਤਰ ਵਿਚ ਸੰਸਥਾ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਤਾਪ ਵਰਲਡ ਸਕੂਲ, ਪਠਾਣਕੋਟ ਵਿਖੇ ਆਯੋਜਿਤ ਹੋਈਆਂ ਸੀ.
ਜ
ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ, ਪਿ੍ੰਸੀਪਲ ਮਨੀਸ਼ਾ ਸੂਦ ਅਤੇ ਸਟਾਫ। ਤਸਵੀਰ–ਅਟਵਾਲ
12-08-2026
ਗੋਇੰਦਵਾਲ ਸਾਹਿਬ, 11 (ਸਕੱਤਰ ਸਿੰਘ ਅਟਵਾਲ)– ਸਥਾਨਕ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਦੇ ਵਿਦਿਆਰਥੀ ਸਿਮਰਪ੍ਰੀਤ ਸਿੰਘ ਨੇ ਖੇਡਾਂ ਦੇ ਖੇਤਰ ਵਿਚ ਸੰਸਥਾ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਤਾਪ ਵਰਲਡ ਸਕੂਲ, ਪਠਾਣਕੋਟ ਵਿਖੇ ਆਯੋਜਿਤ ਹੋਈਆਂ ਸੀ.ਬੀ.ਐੱਸ.ਈ. ਕਲੱਸਟਰ ਖੇਡਾਂ ਦੌਰਾਨ ਸਿਮਰਪ੍ਰੀਤ ਸਿੰਘ ਨੇ ਅੰਡਰ-19 ਜੈਵਲਿਨ ਥਰੋਅ (ਨੇਜ਼ਾ ਬਾਜ਼ੀ) ਮੁਕਾਬਲੇ ਵਿਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਸਦਕਾ ਹੁਣ ਇਸ ਹੋਣਹਾਰ ਖਿਡਾਰੀ ਦੀ ਚੋਣ ਨੈਸ਼ਨਲ ਲੈਵਲ (ਰਾਸ਼ਟਰੀ ਪੱਧਰ) ਦੇ ਮੁਕਾਬਲਿਆਂ ਲਈ ਹੋ ਗਈ ਹੈ। ਵਿਦਿਆਰਥੀ ਸਿਮਰਪ੍ਰੀਤ ਸਿੰਘ ਜੋ ਕਿ ਜਰਨੈਲ ਸਿੰਘ ਦਾ ਸਪੁੱਤਰ ਹੈ, ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਖੇਡ ਮੈਦਾਨ ਵਿਚ ਵਿਰੋਧੀਆਂ ਨੂੰ ਕਰੜੀ ਟੱਕਰ ਦਿੱਤੀ। ਉਸ ਦੀ ਇਸ ਵੱਡੀ ਕਾਮਯਾਬੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੰਸਥਾ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਅਤੇ ਪ੍ਰਿੰਸੀਪਲ ਮਨੀਸ਼ਾ ਸੂਦ ਨੇ ਸਾਂਝੇ ਤੌਰ ’ਤੇ ਵਿਦਿਆਰਥੀ, ਉਸ ਦੇ ਮਾਪਿਆਂ ਅਤੇ ਖੇਡ ਵਿਭਾਗ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਸੰਸਥਾ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਸਿਮਰਪ੍ਰੀਤ ਸਿੰਘ ਨੈਸ਼ਨਲ ਪੱਧਰ ’ਤੇ ਵੀ ਮੈਡਲ ਜਿੱਤ ਕੇ ਸੰਸਥਾ ਦਾ ਨਾਮ ਪੂਰੇ ਦੇਸ਼ ਵਿਚ ਰੌਸ਼ਨ ਕਰੇਗਾ । ਇਸ ਮੌਕੇ ਵਿਦਿਆਰਥੀ ਦੇ ਕੋਚ ਸੁਖਵਿੰਦਰ ਸਿੰਘ, ਰੇਸ਼ਮ ਸਿੰਘ ਅਤੇ ਅਨੂਦੀਪ ਕੌਰ ਦੀ ਸਖ਼ਤ ਮਿਹਨਤ ਦੀ ਵੀ ਸ਼ਲਾਘਾ ਕੀਤੀ ਗਈ, ਜਿਨ੍ਹਾਂ ਦੀ ਯੋਗ ਅਗਵਾਈ ਸਦਕਾ ਖਿਡਾਰੀ ਨੇ ਇਹ ਮੁਕਾਮ ਹਾਸਲ ਕੀਤਾ ਹੈ।