ਨੈਸ਼ਨਲ ਬੋਨ ਹੈਲਥ ਦਿਵਸ ਮਨਾਇਆ
ਤਰਨ ਤਾਰਨ, 11 ਅਗਸਤ (ਇਕਬਾਲ ਸਿੰਘ ਸੋਢੀ)– ਨੈਸ਼ਨਲ ਬੋਨ ਹੈਲਥ ਡੇਅ ਮਜਬੂਤ ਹੱਡੀਆਂ-ਮਜ਼ਬੂਤ ਭਵਿੱਖ ਮਿਸ਼ਨ ਤਹਿਤ ਬੋਨ ਹੈਲਥ ਵੀਕ 2026 ਮਨਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਹੱਡੀਆਂ ਦੇ ਮਾਹਰ (ਆਰਥੋਕੀਕਿਡ ਸਰਜਨ) ਡਾ.
ਤਰਨ ਤਾਰਨ, 11 ਅਗਸਤ (ਇਕਬਾਲ ਸਿੰਘ ਸੋਢੀ)– ਨੈਸ਼ਨਲ ਬੋਨ ਹੈਲਥ ਡੇਅ ਮਜਬੂਤ ਹੱਡੀਆਂ-ਮਜ਼ਬੂਤ ਭਵਿੱਖ ਮਿਸ਼ਨ ਤਹਿਤ ਬੋਨ ਹੈਲਥ ਵੀਕ 2026 ਮਨਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਹੱਡੀਆਂ ਦੇ ਮਾਹਰ (ਆਰਥੋਕੀਕਿਡ ਸਰਜਨ) ਡਾ. ਗੁਰਕੀਰਤ ਸਿੰਘ ਔਲਖ ਨੇ ਸ਼ਿਰਕਤ ਕੀਤੀ। ਉਨ੍ਹਾਂ ਜਾਣਕਾਰੀ ਦਿੰਦਿਆ ਹੱਡੀਆਂ, ਰੀੜ੍ਹ ਦੀ ਹੱਡੀ ਤੇ ਜੋੜਾਂ ਦੀ ਸਿਹਤ ਨੂੰ ਹਰ ਉਮਰ ਵਿਚ ਤਰਜੀਹ ਦੇਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਹੱਡੀਆਂ ਦੀ ਮਜ਼ਬੂਤੀ ਬੁਢਾਪੇ ਵਿਚ ਨਹੀਂ, ਸਗੋਂ ਬਚਪਨ ਅਤੇ ਕਿਸ਼ੋਰ ਅਵਸਥਾ ਤੋਂ ਹੀ ਬਣਦੀ ਹੈ । ਜਿਸ ਦਾ ਮੁੱਖ ਕਾਰਨ ਵਧਦਾ ਸਕ੍ਰੀਨ ਟਾਇਮ, ਲੰਬੇ ਸਮੇਂ ਤੱਕ ਬੈਠਣਾ, ਸਰੀਰਕ ਸਰਗਰਮੀ ਦੀ ਘਾਟ ਅਤੇ ਗਲਤ ਪੋਸਚਰ ਬੱਚਿਆਂ, ਨੌਜਵਾਨਾਂ ਲਈ ਗਭੀਰ ਸਿਹਤ ਚਣੌਤੀ ਬਣ ਰਹੇ ਹਨ । ਉਨ੍ਹਾਂ ਕਿਹਾ ਕਿ ਬੋਨ ਹੈਲਥ ਵੀਕ 2026 ਦਾ ਮੁੱਖ ਕੇਂਦਰ ਸਮੇਂ ਸਿਰ ਜਾਂਚ ਹੈ। ਬੱਚਿਆਂ ਤੇ ਕਿਸ਼ੋਰਾਂ ਵਿੱਚ ਰੀੜ੍ਹ ਦੀ ਹੱਡੀ ਅਤੇ ਪੋਸਚਰ ਸੰਬੰਧੀ ਸਮੱਸਿਆਂ ਦੀ ਜਲਦੀ ਪਛਾਣ ’ਤੇ ਜੋਰ ਦਿੱਤਾ ਗਿਆ ਅਤੇ ਗ੍ਰੋਹ ਸਟਰੈਥਟ ਇੰਡੀਆ ਵਰਗੀਆਂ ਪਹਿਲਕਦਮੀਆਂ ਰਾਹੀ ਸਕੂਲ ਪੱਧਰ ’ਤੇ ਜਾਗਰੂਕਤਾ ਵਧਾਉਣ ਦੀ ਲੋੜ ਉਜਾਗਰ ਕੀਤੀ ਗਈ । ਡਾ. ਔਲਖ ਨੇ ਕਿਹਾ ਕਿ ਨੌਜਵਾਨ ਜਾਗਰੂਕਤਾ ਲਈ ਮੁਬਾਈਲ, ਕੰਪਿਊਟਰ ਤੇ ਡੈਸਕ ਵਰਕ ਦੀ ਲੰਬੀ ਵਰਤੋਂ ਨਾਲ ਹੋਣ ਵਾਲੇ ਗਰਦਨ, ਪਿੱਠ ਤੇ ਜੋੜਾਂ ਦੇ ਦਰਦ ਨੂੰ ਨਜਰਅਦਾਜ਼ ਨਾ ਕਰਨ ਦੀ ਅਪੀਲ ਕੀਤੀ ਗਈ । ਉਨ੍ਹਾਂ ਕਿਹਾ ਕਿ ਹੱਡੀਆਂ ਦੀ ਸਿਹਤ ਦੀ ਸ਼ੁਰੂਆਤ ਫ੍ਰੈਕਚਰ ਤੋਂ ਨਹੀਂ, ਬਚਪਨ ਤੋਂ ਹੁੰਦੀ ਹੈ । ਇਸ ਮੌਕੇ ਸਰੀਰਕ ਸਿੱਖਿਆਂ ਤੇ ਖੇਡਾਂ ਦੀ ਮਹੱਤਤਾ ਬਾਰੇ ਬੋਲਦਿਆਂ ਸੰਦੀਪ ਸਿੰਘ ਐਮ.ਏ ਡੀ.ਪੀ ਈ.ਡੀ ਨੇ ਕਿਹਾ ਕਿ ਬੱਚਿਆਂ ਲਈ ਰੋਜਾਨਾਂ ਖੇਡਾਂ ,ਦੌੜ , ਕਸਰਤ ਅਤੇ ਹੋਰ ਸਰੀਕਰ ਗਤੀਵਿਧੀਆਂ ਜਰੂਰੀ ਹਨ । ਉਨ੍ਹਾਂ ਕਿਹਾ ਕਿ ਸਿਰਫ ਪੜ੍ਹਾਈ ਤੇ ਸਕ੍ਰੀਨ ਤੱਕ ਹੀ ਸੀਮਿਤ ਰਹਿਣਾ ਸਿਹਤ ਲਈ ਹਾਨੀਕਾਰਕ ਹੈ।