14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਪਿਤਾ ਦੀ ਮੌਤ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਜ਼ਮੀਨ ਕਰਵਾਈ ਨਾਂਅ, ਮਾਮਲਾ ਦਰਜ

ਤਰਨ ਤਾਰਨ, 13 ਅਗਸਤ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿ ਨੇ ਇਕ ਵਿਅਕਤੀ ਵਲੋਂ ਆਪਣੀ ਪਿਤਾ ਦੀ ਮੌਤ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਜ਼ਮੀਨ ਆਪਣੇ ਨਾਮ ਕਰਵਾਉਣ ਦੇ ਮਾਮਲੇ ਵਿਚ ਉਕਤ ਵਿਅਕਤੀ ਤੋਂ ਇਲਾਵਾ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦਲਜੀਤ ਸਿੰਘ ਪੁੱਤਰ ਚਮਨ ਲਾਲ ਵਾਸੀ ਘਾਹ ਮੰਡੀ ਬਸਤੀ ਸ਼ੇਖ ਜਲੰਧਰ ਨੇ ਐੱਸ.

Ad Position 21
No active advertisement
ਅਜੀਤ ਡੈਸਕ 14-08-2026
ਤਰਨ ਤਾਰਨ, 13 ਅਗਸਤ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿ ਨੇ ਇਕ ਵਿਅਕਤੀ ਵਲੋਂ ਆਪਣੀ ਪਿਤਾ ਦੀ ਮੌਤ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਜ਼ਮੀਨ ਆਪਣੇ ਨਾਮ ਕਰਵਾਉਣ ਦੇ ਮਾਮਲੇ ਵਿਚ ਉਕਤ ਵਿਅਕਤੀ ਤੋਂ ਇਲਾਵਾ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦਲਜੀਤ ਸਿੰਘ ਪੁੱਤਰ ਚਮਨ ਲਾਲ ਵਾਸੀ ਘਾਹ ਮੰਡੀ ਬਸਤੀ ਸ਼ੇਖ ਜਲੰਧਰ ਨੇ ਐੱਸ.ਐੱਸ.ਪੀ.ਤਰਨ ਤਾਰਨ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਰਤਨਮਨਜੀਤ ਸਿੰਘ ਪੁੱਤਰ ਚਮਨ ਲਾਲ ਵਾਸੀ ਲੱਧੜਾ ਹਾਲ ਵਾਸੀ ਅਰਮਾਨ ਨਗਰ ਰਾਮਾ ਮੰਡੀ ਜਲੰਧਰ ਵਲੋਂ ਆਪਣੇ ਪਿਤਾ ਦੀ ਮੌਤ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਉਸ ਨੂੰ ਸਰਪੰਚ ਹੰਸਰਾਜ ਗ੍ਰਾਮ ਪੰਚਾਇਤ ਤੱਲਣ ਪਾਸੋਂ ਤਸਦੀਕ ਕਰਵਾ ਕੇ ਆਪਣਾ ਪਿਤਾ ਦਾ ਇਕਲੌਤਾ ਵਾਰਿਸ ਦੱਸ ਕੇ 17 ਮਰਲੇ ਜਗ੍ਹਾ ਸਰਹਾਲੀ ਕਲਾਂ ਵਿਚੋਂ 6 ਮਰਲੇ ਜਗ੍ਹਾ ਨੈਸ਼ਨਲ ਹਾਈਵੇ ਵਿਚ ਆਉਣ ਕਰਕੇ ਇਕੁਆਇਰ ਹੋਣ ਤੋਂ ਬਾਅਦ ਬਾਕੀ ਬੱਚਦੀ 6 ਮਰਲੇ ਜਗ੍ਹਾ ਆਉਣ ਸਮੇਂ ਮਿਲੇ ਪੈਸੇ ਵੀ ਆਪਣੇ ਅਤੇ ਆਪਣੀ ਮਾਤਾ ਦੇ ਬੈਂਕ ਖਾਤਿਆਂ ਵਿਚ ਪਵਾ ਕੇ ਬਾਕੀ ਵਾਰਿਸਾਂ ਨਾਲ ਧੋਖਾਧੜੀ ਕੀਤੀ ਗਈ ਹੈ। ਐੱਸ.ਐਸ.ਪੀ. ਵਲੋਂ ਇਸ ਮਾਮਲੇ ਦੀ ਜਾਂਚ ਡੀ.ਐੱਸ.ਪੀ. ਜਸਪਾਲ ਸਿੰਘ ਪਾਸੋਂ ਕਰਵਾਉਣ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਿਸ ’ਤੇ ਥਾਣਾ ਸਰਹਾਲੀ ਦੀ ਪੁਲਿਸ ਵਲੋਂ ਰਤਨਮਨਜੀਤ ਸਿੰਘ ਅਤੇ ਸਰਪੰਚ ਹੰਸਰਾਜ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਦਿਹਾੜੇ ਨੂੰ ਲੈ ਕੇ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਦੀ ਅਗਵਾਈ ਵਿਚ ਪੁਲਿਸ ਵਲੋਂ ਕੱਢਿਆ ਫਲੈਗ ਮਾਰਚ ਅਗਲੀ ਖ਼ਬਰ ਨੌਜਵਾਨ ਵਲੋਂ ਬਿੱਲਾ ਸ਼ੇਰੋਂ ਨੂੰ ਹਰ ਪੱਖੋਂ ਸਹਿਯੋਗ ਦਾ ਭਰੋਸਾ ਹਰਪ੍ਰੀਤ ਸਿੰਘ ਖੰਨਾ ਵਲੋਂ ਨੌਜਵਾਨਾਂ ਸਮੇਤ ਬਿੱਲਾ ਸ਼ੇ...
Ad Position 24