ਜੰਕ ਫੂਡ ਅਤੇ ਮਸਾਲੇਦਾਰ ਭੋਜਨ ਗਲੇ ਲਈ ਹਾਨੀਕਾਰਕ - ਡਾ. ਰੰਧਾਵਾ
ਤਰਨ ਤਾਰਨ, 6 ਅਕਤੂਬਰ (ਪਰਮਜੀਤ ਜੋਸ਼ੀ)— ਅੱਜ ਕੱਲ ਜੰਕ ਫੂਡ ਅਤੇ ਮਸਾਲੇਦਾਰ ਭੋਜਨ ਦਾ ਰੁਝਾਨ ਵੱਧ ਰਿਹਾ ਹੈ, ਜਿਸ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਗਲੇ ਅਤੇ ਖਾਣੇ ਦੀ ਨਾਲੀ ਦੀਆਂ ਬਿਮਾਰੀਆਂ ਵਿਚ ਵਾਧਾ ਹੋ ਰਿਹਾ ਹੈ ਅਤੇ ਕਈ ਵਾਰ ਬਿਮਾਰੀ ਗੰਭੀਰ ਵੀ ਬਣ ਜਾਂਦੀ ਹੈ, ਇਸ ਲਈ ਲੋਕਾਂ ਨੂੰ ਜੰਕ ਫੂਡ ਅਤੇ ਤੇਜ ਮਸਾਲੇਦਾਰ ਭੋਜਨ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਈ.
ਤਰਨ ਤਾਰਨ, 6 ਅਕਤੂਬਰ (ਪਰਮਜੀਤ ਜੋਸ਼ੀ)— ਅੱਜ ਕੱਲ ਜੰਕ ਫੂਡ ਅਤੇ ਮਸਾਲੇਦਾਰ ਭੋਜਨ ਦਾ ਰੁਝਾਨ ਵੱਧ ਰਿਹਾ ਹੈ, ਜਿਸ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਗਲੇ ਅਤੇ ਖਾਣੇ ਦੀ ਨਾਲੀ ਦੀਆਂ ਬਿਮਾਰੀਆਂ ਵਿਚ ਵਾਧਾ ਹੋ ਰਿਹਾ ਹੈ ਅਤੇ ਕਈ ਵਾਰ ਬਿਮਾਰੀ ਗੰਭੀਰ ਵੀ ਬਣ ਜਾਂਦੀ ਹੈ, ਇਸ ਲਈ ਲੋਕਾਂ ਨੂੰ ਜੰਕ ਫੂਡ ਅਤੇ ਤੇਜ ਮਸਾਲੇਦਾਰ ਭੋਜਨ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਈ.ਐੱਨ.ਟੀ ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਜਿਆਦਾ ਮਸਾਲੇਦਾਰ ਭੋਜਨ ਨਾਲ (ਗੈਸਟਰੋ ਇਸੋਫੇਜਿਅਲ ਰਿਫਲਕ ਡਜਿਜ) ਹੋ ਜਾਂਦੀ ਹੈ, ਜਿਸ ਵਿਚ ਖਾਣੇ ਦੀ ਨਾੜੀ ਵਿਚਲਾ ਤੇਜਾਬ ਉਪਰ ਆ ਕੇ ਗਲੇ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਨ੍ਹਾਂ ਦੱਸਿਆ ਕਿ ਅਗਰ ਕਿਸੇ ਨੂੰ ਗਲੇ ਵਿਚ ਕੁਝ ਅੱੜਿਆ ਮਹਿਸੂਸ ਹੋਣਾ, ਦਰਦ ਰਹਿਣਾ, ਖਾਧਾ ਪੀਤਾ ਉਪਰ ਨੂੰ ਆਉਣਾ, ਗਲੇ ਵਿਚ ਖੂਨ ਵਗਣਾ ਅਤੇ ਖਾਧਾ ਪੀਤਾ ਨਾ ਪਚਣਾ ਆਦਿ ਲੱਛਣ ਦਿਖਾਈ ਦਿੰਦੇ ਹਨ ਤਾਂ ਇਸ ਨੂੰ ਲਾਪ੍ਰਵਾਹੀ ਨਾਲ ਨਹੀਂ ਲੈਣਾ ਚਾਹੀਦਾ ਹੈ ਅਤੇ ਤੁਰੰਤ ਮਾਹਰ ਡਾਕਟਰ ਪਾਸ ਜਾ ਕੇ ਇਸਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਬਿਮਾਰੀ ਗੰਭੀਰ ਨਾ ਬਣੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜੰਕ ਅਤੇ ਤੇਜ ਮਸਾਲੇਦਾਰ ਭੋਜਨ ਤੋਂ ਪ੍ਰਹੇਜ ਕਰਦੇ ਹੋਏ ਸਾਦਾ ਅਤੇ ਪੌਸ਼ਿਟਕ ਭੋਜਨ ਕਰਨ ਨੂੰ ਤਰਜੀਹ ਦੇਣ।