ਸਟੇਟ ਤਲਵਾਰਬਾਜ਼ੀ ਚੈਂਪੀਅਨਸ਼ਿਪ ’ਚ ਜ਼ਿਲ੍ਹੇ ਦੀਆਂ ਤਲਵਾਰਬਾਜ਼ੀ ਟੀਮਾਂ ਲੈਣਗੀਆਂ ਭਾਗ- ਜਨ. ਸਕੱਤਰ ਪ੍ਰੋ: ਰੰਧਾਵਾ
ਤਰਨ ਤਾਰਨ, 18 ਅਗਸਤ (ਪਰਮਜੀਤ ਜੋਸ਼ੀ)-ਅੰਮ੍ਰਿਤਸਰ ਜ਼ਿਲ੍ਹੇ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਤਲਵਾਰਬਾਜ਼ੀ ਟੀਮਾਂ 19 ਤੇ 20 ਅਗਸਤ ਨੂੰ ਤਰਨ ਤਾਰਨ ਜ਼ਿਲ੍ਹੇ ਵਲੋਂ ਅੰਡਰ-10 ਅਤੇ ਅੰਡਰ-12 ਉਮਰ ਵਰਗ ਦੀ ਕਾਰਵਾਈ ਜਾ ਰਹੀ ਸਟੇਟ ਚੈਂਪੀਅਨਸ਼ਿਪ ਵਿਚ ਭਾਗ ਲੈਣਗੀਆਂ। ਅੰਮ੍ਰਿਤਸਰ ਜ਼ਿਲ੍ਹਾ ਤਲਵਾਰਬਾਜ਼ੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋ.
ਤਰਨ ਤਾਰਨ, 18 ਅਗਸਤ (ਪਰਮਜੀਤ ਜੋਸ਼ੀ)-ਅੰਮ੍ਰਿਤਸਰ ਜ਼ਿਲ੍ਹੇ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਤਲਵਾਰਬਾਜ਼ੀ ਟੀਮਾਂ 19 ਤੇ 20 ਅਗਸਤ ਨੂੰ ਤਰਨ ਤਾਰਨ ਜ਼ਿਲ੍ਹੇ ਵਲੋਂ ਅੰਡਰ-10 ਅਤੇ ਅੰਡਰ-12 ਉਮਰ ਵਰਗ ਦੀ ਕਾਰਵਾਈ ਜਾ ਰਹੀ ਸਟੇਟ ਚੈਂਪੀਅਨਸ਼ਿਪ ਵਿਚ ਭਾਗ ਲੈਣਗੀਆਂ। ਅੰਮ੍ਰਿਤਸਰ ਜ਼ਿਲ੍ਹਾ ਤਲਵਾਰਬਾਜ਼ੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋ. ਨਿਰਮਲ ਸਿੰਘ ਰੰਧਾਵਾ ਗੁਰੂ ਕੀ ਵਡਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਤਲਵਾਰਬਾਜ਼ੀ ਦੇ ਤਿੰਨਾਂ ਈਂਵਟਸ ਇਪੀ, ਫੋਇਲ ਅਤੇ ਸੇਬਰ ਤੋਂ ਇਲਾਵਾ ਤਿੰਨਾਂ ਈਂਵਟਸ ਦੇ ਵਿਅਕਤੀਗਤ ਮੁਕਾਬਲਿਆਂ ਵਿਚ ਵੀ ਭਾਗ ਲੈਣਗੀਆਂ ।