ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਾਂਗਰਸ ਦੇ ਮੁੱਖ ਦਫਤਰ ਦਾ ਪੱਟੀ ਵਿਖੇ ਕੀਤਾ ਉਦਘਾਟਨ
ਇਸ ਦਫ਼ਤਰ ਵਿਚ ਹਲਕੇ ਦੇ ਵੋਟਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ- ਗਿੱਲ
ਪੱਟੀ, 18 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਕਾਂਗਰਸ ਪਾਰਟੀ ਦੇ ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਦੀ ਗਿੱਲ ਦੀ ਅਗਵਾਈ ਹੇਠ ਪੱਟੀ ਤਰਨ ਤਾਰਨ ਰੋਡ ਉਪਰ ਪ੍ਰੀਤ ਪੈਲੇਸ ਨੇੜ੍ਹੇ ਪਾਰਟੀ ਦਾ ਮੁੱਖ ਦਫਤਰ ਖੋਲ੍ਹਿਆ ਗਿਆ। ਇਸ ਸੰਬੰਧ ’ਚ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਪੱਟੀ, 18 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਕਾਂਗਰਸ ਪਾਰਟੀ ਦੇ ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਦੀ ਗਿੱਲ ਦੀ ਅਗਵਾਈ ਹੇਠ ਪੱਟੀ ਤਰਨ ਤਾਰਨ ਰੋਡ ਉਪਰ ਪ੍ਰੀਤ ਪੈਲੇਸ ਨੇੜ੍ਹੇ ਪਾਰਟੀ ਦਾ ਮੁੱਖ ਦਫਤਰ ਖੋਲ੍ਹਿਆ ਗਿਆ। ਇਸ ਸੰਬੰਧ ’ਚ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸੰਪਰਦਾਇ ਬਾਬਾ ਬਿਧੀ ਚੰਦ ਸੁਰਸਿੰਘ ਵਾਲਿਆਂ ਦੇ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ । ਇਸ ਮੌਕੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਲੋਂ ਹਲਕੇ ਦੇ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਪਾਰਟੀ ਦਾ ਦਫਤਰ ਖੋਲ੍ਹਿਆ ਗਿਆ ਹੈ , ਜਿਸ ਵਿਚ ਬੈਠ ਕੇ ਹਲਕੇ ਦੇ ਵੋਟਰਾਂ ਦੀਆਂ ਮੁਸ਼ਕਿਲਾਂ ਸੁਣ ਕੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਹਲਕੇ ਦੇ ਵੋਟਰ ਬਹੁਤ ਉਤਾਵਲੇ ਹਨ ਕਿ ਜਲਦ ਵਿਧਾਨ ਸਭਾ ਚੋਣਾਂ ਆਉਣ ਤਾਂ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਦੇ ਨਾਲ-ਨਾਲ ਹਲਕਾ ਪੱਟੀ ਤੋਂ ਵੀ ਕਾਂਗਰਸ ਪਾਰਟੀ ਦੀ ਸੀਟ ਜਿੱਤ ਕੇ ਹਾਈਕਮਾਨ ਦੀ ਝੋਲੀ ਪਾਈਏ। ਇਸ ਮੌਕੇ ਸਾਬਕਾ ਵਿਧਾਇਕ ਗਿੱਲ ਨੇ ਕਿਹਾ ਕਿ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਬਹੁਤ ਪਿਆਰ ਮਿਲ ਰਿਹਾ ਹੈ ਅਤੇ ਕਾਂਗਰਸ ਵਿਚ ਸ਼ਾਮਿਲ ਹੋਣ ਵਾਲੇ ਹਰੇਕ ਇਨਸਾਨ ਨੂੰ ਬੜੇ ਪਿਆਰ ਨਾਲ ਪਾਰਟੀ ਵਿਚ ਸ਼ਾਮਿਲ ਕੀਤਾ ਜਾਵੇਗਾ, ਕਿਉਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਤੋਂ ਬਹੁਤ ਆਸ ਹੈ। ਕਾਂਗਰਸ ਪਾਰਟੀ ਦੀ ਸਰਕਾਰ ਮੌਕੇ ਜੋ ਵਿਕਾਸ ਪੱਟੀ ਹਲਕੇ ਵਿਚ ਹੋਇਆ ਹੈ ਉਹ ਹੋਰਨਾਂ ਸਰਕਾਰਾਂ ਦੇ ਰਾਜ ਮੌਕੇ ਹੋਇਆ ਨਜ਼ਰ ਨਹੀਂ ਆ ਰਿਹਾ ਹੈ, ਜਿਸ ਲਈ ਵੋਟਰ ਫਿਰ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਵੇਖਣਾ ਚਾਹੁੰਦੇ ਹਨ। ਇਸ ਮੌਕੇ ਪ੍ਰਮਜੀਤ ਕੌਰ ਗਿੱਲ, ਦਲਬੀਰ ਸਿੰਘ ਸੇਖੋਂ, ਸੁਖਵਿੰਦਰ ਸਿੰਘ ਸਿੱਧੂ, ਜਗਮੀਤ ਸਿੰਘ ਕੌਸਲਰ, ਰਸ਼ਪਾਲ ਸਿੰਘ ਬੋਪਾਰਾਏ, ਗੁਰਵੇਲ ਸਿੰਘ ਲੁਹਾਰੀਆ, ਦੀਦਾਰ ਸਿੰਘ ਬੋਪਾਰਾਏ, ਸੁਰਜੀਤ ਸਿੰਘ ਬੱਬੀ ਸਭਰਾ, ਸਤਨਾਮ ਸਿੰਘ ਸਭਰਾ, ਸੁਖਵਿੰਦਰ ਸਿੰਘ ਸੰਗਵਾ, ਸੇਵਾ ਸਿੰਘ ਉਬੋਕੇ, ਨਵਰੀਤ ਸਿੰਘ ਜੱਲੇਵਾਲ, ਕੁਲਦੀਪ ਸਿੰਘ ਕੋਟਬੁੱਢਾ, ਲਖਬੀਰ ਸਿੰਘ ਲੁਹਾਰੀਆ, ਰਣਬੀਰ ਸਿੰਘ ਭੋਲਾ, ਸਤਨਾਮ ਸਿੰਘ ਭੁੱਲਰ, ਸੁਖਦੇਵ ਸਿੰਘ ਬੱਠੇ ਭੈਣੀ, ਸਰਬਜੀਤ ਸਿੰਘ ਸੰਘਾ, ਮਨਜੀਤ ਸਿੰਘ ਲਾਟੀ ਕਾਲੇਕੇ, ਹਰਪ੍ਰੀਤ ਸਿੰਘ ਕਾਲਕੇ, ਪਰਮਜੀਤ ਸਿੰਘ ਚੂਸਲੇਵੜ, ਸਰਵਨ ਸਿੰਘ ਸੰਧੂ ਗਦਾਈਕੇ, ਕੁਲਦੀਪ ਕੌਰ ਜੰਡਾ, ਹਰਜਿੰਦਰ ਸਿੰਘ ਚੰਬਲ, ਗੁਰਪ੍ਰੀਤ ਸਿੰਘ ਸਭਰਾ, ਗੁਰਬਚਨ ਸਿੰਘ ਦੁੱਬਲੀ, ਕੁਲਵਿੰਦਰ ਸਿੰਘ ਬੱਬਾ, ਜੁਗਰਾਜ ਸਿੰਘ ਬੁੱਟਰ, ਬਲਰਾਜ ਸਿੰਘ ਭੱਗੁੂਪੁਰ, ਸੋਭਾ ਸਿੰਘ, ਰੋਹਿਤ ਸ਼ਰਮਾ, ਗੁਰਪ੍ਰੀਤ ਸਿੰਘ ਕੌਂਸਲਰ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਰਾਣਾ ਬੁੱਟਰ, ਸੁਖਵਿੰਦਰ ਸਿੰਘ ਮੁੱਛ, ਪ੍ਰਭਜੀਤ ਸਿੰਘ ਕਿਰਤੋਵਾਲ, ਹੀਰਾ ਰਾੜੀਆ, ਜਸਬੀਰ ਸਿੰਘ ਬਰਵਾਲਾ, ਕ੍ਰਿਪਾ ਸਿੰਘ ਸੰਗਵਾ, ਅੰਗਰੇਜ ਸਿੰਘ ਆਸਲ, ਹਰਚੰਦ ਸਿੰਘ ਨਦੋਹਰ, ਰਣਜੀਤ ਸਿੰਘ ਧੱਤਲ ਤੋਂ ਇਲਾਵਾ ਪਿੰਡਾਂ ਦੇ ਮੁਹਤਬਰ ਆਗੂ ਹਾਜ਼ਰ ਸਨ।