18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਤਰਨ ਤਾਰਨ ਸ਼ਹਿਰ ਦੇ ਜੰਡਿਆਲਾ ਰੋਡ ਸੜਕ ਦੀ ਹਾਲਤ ਖਸਤਾ, ਰਾਹਗੀਰ ਪ੍ਰੇਸ਼ਾਨ ਸੜਕ ਵਿਚ ਪਏ ਟੋਇਆਂ ਕਾਰਨ ਰੋਜ਼ਾਨਾ ਵਾਪਰਦੇ ਹਾਦਸੇ

ਤਰਨ ਤਾਰਨ, 18 ਅਗਸਤ (ਪਰਮਜੀਤ ਜੋਸ਼ੀ)— ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵਿਕਾਸ ਕਾਰਜਾਂ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਜੋ ਕਿ ਖੋਖਲੇ ਸਾਬਿਤ ਹੋ ਰਹੇ ਹਨ। ਜਿਸ ਦੀ ਤਾਜਾ ਮਿਸਾਲ ਤਰਨ ਤਾਰਨ ਸ਼ਹਿਰ ਦੇ ਜੰਡਿਆਲਾ ਰੋਡ ਤੋਂ ਮਿਲਦੀ ਹੈ, ਜਿਸ ਦੀ ਸੜਕ ਦੀ ਹਾਲਤ ਪਿਛਲੇ ਕਾਫੀ ਸਮੇਂ ਤੋਂ ਤਰਸਯੋਗ ਬਣੀ ਹੋਈ ਹੈ ਅਤੇ ਸੜਕ ਵਿਚ ਟੋਏ ਪਏ ਹੋਏ ਹਨ, ਜਿਸ ਕਾਰਨ ਲੰਘਣ ਵਾਲੇ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰੰਤੂ ਸੰਬੰਧਿਤ ਪ੍ਰੇਸ਼ਾਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।

Ad Position 21
No active advertisement
ਜਾਣਕਾਰੀ ਦਿੰਦੇ ਹੋਏ ਸੁਬੇਗ ਸਿੰਘ ਧੁੰਨ 19-08-2026
ਤਰਨ ਤਾਰਨ, 18 ਅਗਸਤ (ਪਰਮਜੀਤ ਜੋਸ਼ੀ)— ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵਿਕਾਸ ਕਾਰਜਾਂ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਜੋ ਕਿ ਖੋਖਲੇ ਸਾਬਿਤ ਹੋ ਰਹੇ ਹਨ। ਜਿਸ ਦੀ ਤਾਜਾ ਮਿਸਾਲ ਤਰਨ ਤਾਰਨ ਸ਼ਹਿਰ ਦੇ ਜੰਡਿਆਲਾ ਰੋਡ ਤੋਂ ਮਿਲਦੀ ਹੈ, ਜਿਸ ਦੀ ਸੜਕ ਦੀ ਹਾਲਤ ਪਿਛਲੇ ਕਾਫੀ ਸਮੇਂ ਤੋਂ ਤਰਸਯੋਗ ਬਣੀ ਹੋਈ ਹੈ ਅਤੇ ਸੜਕ ਵਿਚ ਟੋਏ ਪਏ ਹੋਏ ਹਨ, ਜਿਸ ਕਾਰਨ ਲੰਘਣ ਵਾਲੇ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰੰਤੂ ਸੰਬੰਧਿਤ ਪ੍ਰੇਸ਼ਾਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਸੜਕਾਂ ਵਿਚ ਪਏ ਟੋਇਆਂ ਵਿਚ ਲੋਕਾਂ ਦੇ ਵਾਹਨ ਵੱਜਣ ਕਾਰਨ ਜਿਥੇ ਲੋਕਾਂ ਦੇ ਸੱਟਾਂ ਲੱਗ ਰਹੀਆਂ ਹਨ, ਉਥੇ ਵਾਹਨਾਂ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ। ਆਏ ਦਿਨ ਕੋਈ ਨਾ ਕੋਈ ਵਾਹਨ ਇਨ੍ਹਾਂ ਟੋਇਆਂ ਵਿਚ ਵੱਜ ਜਾਂਦਾ ਹੈ। ਮੰਗਲਵਾਰ ਨੂੰ ਵੀ ਇਕ ਆਟੋ ਜੋ ਕਿ ਸਵਾਰੀਆਂ ਨਾਲ ਭਰਿਆ ਹੋਇਆ ਸੀ, ਇਨ੍ਹਾਂ ਟੋਇਆਂ ਵਿਚ ਵੱਜਣ ਕਾਰਨ ਪਲਟ ਗਿਆ ਅਤੇ ਵਾਲ-ਵਾਲ ਸਵਾਰੀਆਂ ਦਾ ਬਚਾਅ ਹੋ ਗਿਆ। ਸ਼ਹਿਰ ਨਿਵਾਸੀਆਂ ਤੇਜਿੰਦਰ ਸਿੰਘ ਬਿੱਲੂ, ਲਖਵੀਰ ਸਿੰਘ ਸਾਬਕਾ ਥਾਣੇਦਾਰ, ਪੰਡਿਤ ਰਵੀ ਸ਼ਰਮਾ, ਡਾ. ਹਰਮੀਤ ਸਿੰਘ, ਡਾ. ਕਾਹਨ ਸਿੰਘ, ਪਵਨਦੀਪ ਸਿੰਘ, ਬਲਜੀਤ ਸਿੰਘ, ਜਸਪ੍ਰੀਤ ਸਿੰਘ, ਜਗਜੀਤ ਸਿੰਘ ਨੇ ਦੱਸਿਆ ਕਿ ਤਰਨ ਤਾਰਨ ਸ਼ਹਿਰ ਦੇ ਜੰਡਿਆਲਾ ਰੋਡ ਨੂੰ ਜਾਣ ਵਾਲੀ ਸੜਕ ਦੀ ਹਾਲਤ ਪਿਛਲੇ ਕਈ ਸਾਲਾਂ ਤੋਂ ਖਸਤਾ ਹਾਲਤ ਹੋਈ ਪਈ ਹੈ ਅਤੇ ਇਹ ਸੜਕ ਜਗ੍ਹਾ ਜਗ੍ਹਾ ਤੋਂ ਟੁੱਟੀ ਪਈ ਹੈ, ਜਿਸ ਕਾਰਨ ਇਸ ਸੜਕ ਤੋਂ ਲੰਘਣ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ Ç ਕ ਸ਼ਹਿਰ ਦੇ ਮੁੱਖ ਮਾਰਗ ਜੰਡਿਆਲਾ ਰੋਡ ਜਿਥੇ ਭਾਰੀ ਆਵਾਜਾਈ ਰਹਿੰਦੀ ਹੈ ਅਤੇ ਸੜਕ ਜਗ੍ਹਾ ਜਗ੍ਹਾ ਤੋਂ ਟੁੱਟੀ ਪਈ ਹੈ ਅਤੇ ਇਸ ਉਪਰ ਮੋਟਾ ਪੱਥਰ ਪਾ ਕੇ ਛੱਡ ਦਿੱਤਾ ਗਿਆ ਹੈ, ਜਿਸ ਕਾਰਨ ਇਨ੍ਹਾਂ ਮੋਟੇ ਪੱਥਰਾਂ ਉਪਰ ਵਾਹਨ ਹਾਦਸਾ ਗ੍ਰਸਤ ਹੋ ਰਹੇ ਹਨ ਅਤੇ ਲੋਕਾਂ ਦਾ ਚੱਲਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਇਥੇ ਦੱਸਣਾ ਬਣਦਾ ਹੈ ਕਿ ਇਹ ਸੜਕ ਸ਼ਹਿਰ ਨੂੰ ਬਾਈਪਾਸ ਨਾਲ ਜੋੜਦੀ ਹੈ, ਉਥੇ ਬੱਸ ਅੱਡੇ, ਦਾਣਾ ਮੰਡੀ ਨੂੰ ਜਾਂਦੀ ਹੈ, ਜਿਸ ਕਾਰਨ ਇਸ ਸੜਕ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਲੰਘਦੇ ਹਨ ਪ੍ਰੰਤੂ ਸੜਕ ਦੀ ਖਸਤਾ ਹਾਲਤ ਹੋਣ ਕਾਰਨ ਰਾਹਗੀਰ ਪ੍ਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਰੋਜਾਨਾਂ ਇਸ ਸੜਕ ਤੋਂ ਸੱਤਾਧਾਰੀ ਪਾਰਟੀ ਦੇ ਨੇਤਾ ਅਤੇ ਪ੍ਰਸ਼ਾਸਨ ਅਧਿਕਾਰੀ ਵੀ ਗੁਜਰਦੇ ਹਨ ਪ੍ਰੰਤੂ ਪਤਾ ਨਹੀਂ ਕਿਉ ਉਨ੍ਹਾਂ ਨੂੰ ਟੁੱਟੀ ਹੋਈ ਸੜਕ ਨਜ਼ਰ ਨਹੀਂ ਆਉਂਦੀ ਅਤੇ ਉਹ ਇਸ ਨੂੰ ਅੱਖੋ ਪਰੋਖੇ ਕਰਕੇ ਗੱਡੀਆਂ ਵਿਚ ਬੈਠ ਕੇ ਲੰਘ ਜਾਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ 8 ਵਿਅਕਤੀ ਗ੍ਰਿਫ਼ਤਾਰ - ਐੱਸ.ਐੱਸ.ਪੀ. ਲਾਂਬਾ ਅਗਲੀ ਖ਼ਬਰ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਦੇ ਵਿਦਿਆਰਥੀ ਰੱਸਾ-ਕਸ਼ੀ ਮੁਕਾਬਲੇ ’ਚ ਪਹਿਲੇ ਸਥਾਨ ’ਤੇ ਰਹੇ
Ad Position 24