18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪੱਟੀ ’ਚ ਮਾਤਾ ਚਿੰਤਪੁਰਨੀ ਦੇ ਸਾਵਣ ਮੇਲੇ ਦੀ ਸ਼ੁਰੂਆਤ

ਪੱਟੀ, 18 ਅਗਸਤ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਜੈ ਮਾਂ ਚਿੰਤਪੁਰਨੀ ਮੈਨੇਜਮੈਂਟ ਕਮੇਟੀ ਪੱਟੀ ਵਲੋਂ ਸੋਮਵਾਰ ਨੂੰ ਪੱਟੀ ਵਿਖੇ ਮਾਤਾ ਚਿੰਤਪੁਰਨੀ ਦੇ ਸਾਵਣ ਮੇਲੇ ਦੀ ਧੂਮਧਾਮ ਨਾਲ ਸ਼ੁਰੂਆਤ ਕੀਤੀ ਗਈ। ਸਮਾਗਮ ਦੌਰਾਨ ਪੰਡਿਤ ਅੰਮਿਤ ਤਿਵਾੜੀ ਅਤੇ ਸੁਭਾਸ਼ ਵਰਦਾਵੰਨ ਵਲੋਂ ਰੀਤੀ-ਰਿਵਾਜਾਂ ਅਨੁਸਾਰ ਪੂਜਾ-ਅਰਚਨਾ ਕਰਵਾਈ ਗਈ ।

Ad Position 21
No active advertisement
ਅਜੀਤ ਡੈਸਕ 19-08-2026
ਪੱਟੀ, 18 ਅਗਸਤ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਜੈ ਮਾਂ ਚਿੰਤਪੁਰਨੀ ਮੈਨੇਜਮੈਂਟ ਕਮੇਟੀ ਪੱਟੀ ਵਲੋਂ ਸੋਮਵਾਰ ਨੂੰ ਪੱਟੀ ਵਿਖੇ ਮਾਤਾ ਚਿੰਤਪੁਰਨੀ ਦੇ ਸਾਵਣ ਮੇਲੇ ਦੀ ਧੂਮਧਾਮ ਨਾਲ ਸ਼ੁਰੂਆਤ ਕੀਤੀ ਗਈ। ਸਮਾਗਮ ਦੌਰਾਨ ਪੰਡਿਤ ਅੰਮਿਤ ਤਿਵਾੜੀ ਅਤੇ ਸੁਭਾਸ਼ ਵਰਦਾਵੰਨ ਵਲੋਂ ਰੀਤੀ-ਰਿਵਾਜਾਂ ਅਨੁਸਾਰ ਪੂਜਾ-ਅਰਚਨਾ ਕਰਵਾਈ ਗਈ । ਇਸ ਉਪਰੰਤ ਸਰਬੱਤ ਦੇ ਭਲੇ ਲਈ ਹਵਨ ਯੱਗ ਕਰਵਾਇਆ ਗਿਆ। ਹਵਨ ਯੱਗ ਦੀ ਸੰਪੂਰਨ ਆਹੂਤੀ ਮੌਕੇ ਸ਼ਹਿਰ ਦੇ ਸੰਤ ਸਮਾਜ ਤੋਂ ਇਲਾਵਾ ਜਸਕੰਵਰ ਸਿੰਘ ਜੱਸਾ ਪੱਟੀ, ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨੇ ਸਾਥੀਆਂ ਸਮੇਤ ਹਾਜ਼ਰੀ ਭਰੀ । ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਕੰਜ਼ਕਾਂ ਦਾ ਪੂਜਨ ਵੀ ਕੀਤਾ ਗਿਆ । ਧਾਰਮਿਕ ਰਸਮਾਂ ਉਪਰੰਤ ਵਿਸ਼ਾਲ ਲੰਗਰ ਭੰਡਾਰੇ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਚੇਅਰਮੈਨ ਖੇਡ ਭਲਾਈ ਬੋਰਡ ਜੱਸਾ ਪੱਟੀ ਨੇ ਸੰਗਤਾਂ ਨੂੰ ਮਾਤਾ ਚਿੰਤਪੁਰਨੀ ਦੇ ਸਾਵਣ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਧਾਰਮਿਕ ਸਮਾਗਮ ਲੋਕਾਂ ਨੂੰ ਆਪਸੀ ਭਾਈਚਾਰਾ, ਸੇਵਾ ਅਤੇ ਸ਼ਰਧਾ ਨਾਲ ਜੋੜਦੇ ਹਨ। ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਮਹਿਤਾ, ਚੇਅਰਮੈਨ ਤਰਸੇਮ ਲਾਲ ਰਾਜੂ ਭੱਲਾ, ਸਰਪ੍ਰਸਤ ਮਾਸਟਰ ਪ੍ਰਦੀਪ ਕੁਮਾਰ ਅਤੇ ਜਗਮੋਹਨ ਮਨਚੰਦਾ ਨੇ ਦੱਸਿਆ ਕਿ ਮਾਤਾ ਚਿੰਤਪੁਰਨੀ ਦਾ ਸਾਵਣ ਮੇਲਾ ਅਤੇ ਲੰਗਰ ਭੰਡਾਰਾ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ । ਰਾਕੇਸ਼ ਕੁਮਾਰ ਟੋਨੀ ਅਤੇ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਸ਼ਾਮ ਨੂੰ ਮਾਤਾ ਰਾਣੀ ਦੀ ਚੌਕੀ ਕਰਵਾਈ ਜਾਵੇਗੀ । ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਜੱਸਾ ਪੱਟੀ ਅਤੇ ਹੋਰ ਪਹੁੰਚੇ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਵਿਚ ਪ੍ਰੇਮ ਜੀ, ਸੰਸਥਾਪਕ ਮਾਤਾ ਵੈਸ਼ਣੋ ਦੇਵੀ ਮੰਦਰ, ਰਾਜ ਕੁਮਾਰ ਰਾਜੂ, ਜਸਬੀਰ ਸਿੰਘ ਸੰਧੂ ਮੈਨੇਜਰ, ਭਵਨ ਕੁਮਾਰ ਟਾਹ, ਬਿੱਟੂ, ਰਛਪਾਲ ਬੇਦੀ, ਰਾਜੇਸ਼ ਸ਼ਰਮਾ, ਆਸ਼ੂ ਅਰੋੜਾ, ਰਣਬੀਰ ਸੂਦ, ਕਰਮਨ ਪਟਵਾਰੀ, ਹਰਜਿੰਦਰ ਸਿੰਘ ਪੱਪੂ ਸਰਾਫ, ਕੰਵਲਪ੍ਰੀਤ ਸਿੰਘ ਗਿੱਲ, ਹਰੀਸ਼ ਸੂਦ, ਸੰਜੀਵ ਕੁਮਾਰ ਸ਼ੀਸ਼ਾ, ਵਿਨੋਦ ਕੁਮਾਰ ਗੱਪਾ, ਦਰਸ਼ਨ ਲਾਲ, ਅਨਿਲ ਅਰੋੜਾ, ਮੋਹਿਤ ਅਰੋੜਾ, ਪ੍ਰਿੰਸ ਸ਼ਰਮਾ, ਰਮਨ ਸ਼ਰਮਾ, ਵਾਈਸ ਪ੍ਰਧਾਨ ਅਮਿਤ ਪੁਰੀ, ਵਾਈਸ ਪ੍ਰਧਾਨ ਅਮਨੀਸ਼ ਕੁਮਾਰ ਬੱਤਰਾ, ਸੰਜੀਵ ਕੁਮਾਰ ਕੌੜਾ, ਸੁਭਾਸ਼ ਕੁਮਾਰ ਸ਼ਰਮਾ, ਪ੍ਰਵਕਤਾ ਰਾਕੇਸ਼ ਟੋਨੀ, ਗੁਰਸੇਵਕ ਸਿੰਘ ਅਤੇ ਚਾਨਣ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਵਿੱਦਿਅਕ ਸੰਸਥਾਵਾਂ ਸਰਹਾਲੀ ’ਚ ਤੀਆਂ ਮਨਾਈਆਂ ਅਗਲੀ ਖ਼ਬਰ ਬਿੱਲਾ ਸੇਰੋਂ ਨੇ ਔਲਖ ਤੇ ਵਰਾਣਾ ਦਾ ਮੀਤ ਪ੍ਰਧਾਨ ਅਤੇ ਪੀ.ਏ.ਸੀ. ਕਮੇਟੀ ਦਾ ਮੈਂਬਰ ਬਣਨ ਤੋਂ ਬਾਅਦ ਕੀਤਾ ਸਨਮਾਨ
Ad Position 24