ਲਾਵਾਰਸ ਕੁੱਤਿਆਂ ਦੀ ਵਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ, ਲੋਕਾਂ ’ਚ ਦਹਿਸ਼ਤ ਦਾ ਮਾਹੌਲ
ਤਰਨ ਤਾਰਨ, 18 ਅਗਸਤ (ਹਰਿੰਦਰ ਸਿੰਘ)— ਤਰਨ ਤਾਰਨ ਦੇ ਪੁਰਾਣੇ ਬਾਈਪਾਸ ਰੋਹੀ ਵਾਲੇ ਪੁਲ ਦੇ ਨੇੜੇ ਲਾਵਾਰਿਸ ਕੁੱਤਿਆਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ ਅਤੇ ਕਈ ਵਾਰ ਇੱਥੇ 30 ਤੋਂ 40 ਤੱਕ ਕੁੱਤਿਆਂ ਦੇ ਟੋਲੇ ਆਮ ਹੀ ਘੁੰਮਦੇ ਫਿਰਦੇ ਰਹਿੰਦੇ ਹਨ, ਜੋ ਕਿ ਰਾਹਗੀਰਾਂ ਦੇ ਮੋਟਰਸਾਈਕਲਾਂ ਦੇ ਪਿੱਛੇ ਭੱਜਦੇ ਫਿਰਦੇ ਰਹਿੰਦੇ ਹਨ, ਜਿਸ ਕਾਰਨ ਰਾਹਗੀਰਾਂ ਨੂੰ ਸੱਟਾਂ ਵੀ ਲੱਗ ਜਾਂਦੀਆਂ ਹਨ । ਰਾਤ ਦੇ ਹਨੇਰੇ ਵਿਚ ਇੱਥੋਂ ਲੰਘਣਾ ਵੀ ਇਕੱਲੇ ਬੰਦੇ ਵਾਸਤੇ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ।
ਤ
ਤਰਨ ਤਾਰਨ ਦੇ ਪੁਰਾਣੇ ਬਾਈਪਾਸ ਰੋਹੀ ਵਾਲੇ ਪੁਲ ਨਜ਼ਦੀਕ ਸੜਕ ਉਪਰ ਘੁੰਮ ਰਹੇ ਅਵਾਰਾ ਕੁੱਤੇ। ਤਸਵੀਰ—ਲਵਲੀ
19-08-2026
ਤਰਨ ਤਾਰਨ, 18 ਅਗਸਤ (ਹਰਿੰਦਰ ਸਿੰਘ)— ਤਰਨ ਤਾਰਨ ਦੇ ਪੁਰਾਣੇ ਬਾਈਪਾਸ ਰੋਹੀ ਵਾਲੇ ਪੁਲ ਦੇ ਨੇੜੇ ਲਾਵਾਰਿਸ ਕੁੱਤਿਆਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ ਅਤੇ ਕਈ ਵਾਰ ਇੱਥੇ 30 ਤੋਂ 40 ਤੱਕ ਕੁੱਤਿਆਂ ਦੇ ਟੋਲੇ ਆਮ ਹੀ ਘੁੰਮਦੇ ਫਿਰਦੇ ਰਹਿੰਦੇ ਹਨ, ਜੋ ਕਿ ਰਾਹਗੀਰਾਂ ਦੇ ਮੋਟਰਸਾਈਕਲਾਂ ਦੇ ਪਿੱਛੇ ਭੱਜਦੇ ਫਿਰਦੇ ਰਹਿੰਦੇ ਹਨ, ਜਿਸ ਕਾਰਨ ਰਾਹਗੀਰਾਂ ਨੂੰ ਸੱਟਾਂ ਵੀ ਲੱਗ ਜਾਂਦੀਆਂ ਹਨ । ਰਾਤ ਦੇ ਹਨੇਰੇ ਵਿਚ ਇੱਥੋਂ ਲੰਘਣਾ ਵੀ ਇਕੱਲੇ ਬੰਦੇ ਵਾਸਤੇ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ। ਰੋਹੀ ਵਾਲੇ ਪੁਲ ਦੇ ਹੇਠਾਂ ਲੋਕ ਮਰੇ ਹੋਏ ਪਸ਼ੂਆਂ ਨੂੰ ਸੁੱਟ ਜਾਂਦੇ ਹਨ ਅਤੇ ਕਈ ਵਾਰੀ ਸ਼ਹਿਰ ਵਾਸੀਆਂ ਵਲੋਂ ਪੁਲ ’ਤੇ ਉਪਰ ਹੀ ਕੂੜਾ ਸੁੱਟ ਜਾਂਦੇ ਹਨ, ਜਿਸ ਨਾਲ ਰਾਹਗੀਰਾਂ ਨੂੰ ਇਥੇ ਮੂੰਹ ਢੱਕ ਕੇ ਲੰਘਣਾ ਪੈਂਦਾ ਹੈ। ਲੋਕਾਂ ਨੇ ਦੱਸਿਆ ਕਿ ਅਵਾਰਾ ਕੁੱਤਿਆਂ ਦੀ ਗਿਣਤੀ ’ਚ ਲਗਾਤਾਰ ਵੱਧ ਰਹੀ ਹੈ ਅਤੇ ਝੁੰਡਾਂ ਵਿਚ ਇਹ ਕੁੱਤੇ ਸੜਕਾਂ ਅਤੇ ਗਲੀ, ਮੁਹੱਲਿਆਂ ਵਿਚ ਆਮ ਹੀ ਘੁੰਮਦੇ ਦੇਖੇ ਜਾ ਸਕਦੇ ਹਨ ਅਤੇ ਲੋਕਾਂ ਨੂੰ ਵੱਢਣ ਪੈਂਦੇ ਹਨ। ਕਈ ਵਾਰ ਤਾਂ ਲੋਕਾਂ ਨੂੰ ਵੱਢ ਵੀ ਲੈਂਦੇ ਹਨ । ਪੰਜਾਬ ’ਚ ਕੁੱਤਿਆਂ ਦੇ ਵੱਢਣ ਨਾਲ ਪਹਿਲਾਂ ਵੀ ਕਈ ਮੌਤਾਂ ਹੋ ਚੁੱਕੀਆਂ ਹਨ ਅਤੇ ਕਈ ਲੋਕ ਜ਼ਖਮੀ ਹੋ ਚੁੱਕੇ ਹਨ ਪ੍ਰੰਤੂ ਪੰਜਾਬ ਸਰਕਾਰ ਵਲੋਂ ਇਨ੍ਹਾਂ ਅਵਾਰਾ ਕੁੱਤਿਆਂ ਦੀ ਅਬਾਦੀ ਨੂੰ ਕੰਟਰੋਲ ਕਰਨ ਲਈ ਕੋਈ ਉਚਿਤ ਕਦਮ ਨਹੀਂ ਚੁੱਕੇ ਜਾ ਰਹੇ । ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਸ ਪਾਸੇ ਵੱਲ ਧਿਆਨ ਦੇਵੇ ਤਾਂ ਕਿ ਕੋਈ ਘਟਨਾ ਹਨੇਰੇ ਸਵੇਰੇ ਨਾ ਵਾਪਰ ਸਕੇ।