20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਮਾਤਾ ਚਿੰਤਪੁਰਨੀ ਦੀ ਝੰਡਾ ਯਾਤਰਾ ਵਿਚ ਜ਼ਿਲ੍ਹਾ ਪ੍ਰਧਾਨ ਰਾਜਬੀਰ ਭੁੱਲਰ ਨੇ ਸਾਥੀਆਂ ਸਮੇਤ ਲਵਾਈ ਹਾਜ਼ਰੀ

ਤਰਨ ਤਾਰਨ, 19 ਅਗਸਤ (ਹਰਿੰਦਰ ਸਿੰਘ)- ਸਥਾਨਕ ਸ਼ਹਿਰ ਵਿਖੇ ਮਾਤਾ ਚਿੰਤਪੁਰਨੀ ਜੀ ਦੇ ਮੰਦਰ ਵਿਖੇ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਝੰਡਾ ਯਾਤਰਾ ਕਰਵਾਈ ਗਈ। ਝੰਡਾ ਯਾਤਰਾ ਦੌਰਾਨ ਸੰਗਤਾਂ ਵਲੋਂ ਪੂਰੇ ਉਤਸ਼ਾਹ ਨਾਲ ਮਾਤਾ ਜੀ ਦੇ ਜੈਕਾਰੇ ਲਗਾਏ ਗਏ, ਜਿਸ ਨਾਲ ਪੂਰਾ ਮਾਹੌਲ ਭਗਤੀਮਈ ਬਣਿਆ ਰਿਹਾ।

Ad Position 21
No active advertisement
ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਤੋਂ ਕੱਢੀ ਗਈ ਝੰਡਾ ਝਾਤਰਾ ਮੌਕੇ ਨਤਮਸਤਕ ਹੁੰਦੇ ਹੋਏ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਅਤੇ ਹੋਰ। ਤਸਵੀਰ: ਲਵਲੀ 20-08-2026
ਤਰਨ ਤਾਰਨ, 19 ਅਗਸਤ (ਹਰਿੰਦਰ ਸਿੰਘ)- ਸਥਾਨਕ ਸ਼ਹਿਰ ਵਿਖੇ ਮਾਤਾ ਚਿੰਤਪੁਰਨੀ ਜੀ ਦੇ ਮੰਦਰ ਵਿਖੇ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਝੰਡਾ ਯਾਤਰਾ ਕਰਵਾਈ ਗਈ। ਝੰਡਾ ਯਾਤਰਾ ਦੌਰਾਨ ਸੰਗਤਾਂ ਵਲੋਂ ਪੂਰੇ ਉਤਸ਼ਾਹ ਨਾਲ ਮਾਤਾ ਜੀ ਦੇ ਜੈਕਾਰੇ ਲਗਾਏ ਗਏ, ਜਿਸ ਨਾਲ ਪੂਰਾ ਮਾਹੌਲ ਭਗਤੀਮਈ ਬਣਿਆ ਰਿਹਾ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਤਰਨ ਤਾਰਨ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਆਪਣੇ ਸਾਥੀਆਂ ਸਮੇਤ ਝੰਡਾ ਯਾਤਰਾ ਵਿਚ ਹਾਜ਼ਰੀ ਭਰਦਿਆਂ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਵਿਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਮੰਦਰ ਪ੍ਰਬੰਧਕਾਂ ਅਤੇ ਸ਼ਰਧਾਲੂਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਜਬੀਰ ਸਿੰਘ ਭੁੱਲਰ ਨੇ ਕਿਹਾ ਕਿ ਧਾਰਮਿਕ ਸਮਾਗਮ ਸਾਨੂੰ ਆਪਣੀ ਵਿਰਾਸਤ ਅਤੇ ਸੰਸਕਾਰਾਂ ਨਾਲ ਜੋੜਨ ਦੇ ਨਾਲ-ਨਾਲ ਆਪਸੀ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕਰਦੇ ਹਨ। ਅਜਿਹੇ ਸਮਾਗਮਾਂ ਵਿਚ ਹਰ ਵਰਗ ਦੇ ਲੋਕਾਂ ਦਾ ਇਕੱਠੇ ਹੋ ਕੇ ਸ਼ਮੂਲੀਅਤ ਕਰਨਾ ਸਾਡੇ ਸਮਾਜ ਦੀ ਏਕਤਾ ਅਤੇ ਸਦਭਾਵਨਾ ਦੀ ਮਿਸਾਲ ਹੈ। ਉਨ੍ਹਾਂ ਮਾਤਾ ਚਿੰਤਪੁਰਨੀ ਜੀ ਅੱਗੇ ਕਾਮਨਾ ਕੀਤੀ ਗਈ ਕਿ ਮਾਤਾ ਜੀ ਦਾ ਅਸ਼ੀਰਵਾਦ ਸਮੂਹ ਸ਼ਹਿਰ ਵਾਸੀਆਂ ਅਤੇ ਸੰਗਤਾਂ ਉੱਤੇ ਹਮੇਸ਼ਾਂ ਬਣਿਆ ਰਹੇ ਅਤੇ ਹਰ ਪਰਿਵਾਰ ਵਿਚ ਖੁਸ਼ਹਾਲੀ, ਤੰਦਰੁਸਤੀ ਅਤੇ ਸੁੱਖ-ਸ਼ਾਂਤੀ ਦਾ ਵਾਸਾ ਹੋਵੇ। ਇਸ ਮੌਕੇ ’ਤੇ ਸ਼ਹਿਰੀ ਪ੍ਰਧਾਨ ਲਖਵਿੰਦਰ ਸਿੰਘ ਲੱਕੀ ਪਾਗਲ, ਮਨੀਸ਼ ਬਲੌਰੀ ਗੌਰਵ ਵਰਮਾ, ਯਸ਼ ਸ਼ਰਮਾ, ਰਿਤੇਸ਼ ਵਾਲੀਆ, ਗੁਰਵਿੰਦਰ ਸਿੰਘ ਬੌਬੀ ਤਖਤੁੂਚੱਕ, ਸੰਜੀਵ ਕੁਮਾਰ ਡਿੰਪੀ ਮਹੰਤ, ਰਜਿੰਦਰ ਭੰਡਾਰੀ, ਅੰਗਰੇਜ਼ ਸਿੰਘ ਖੱਬੇ ਏ.ਬੀ.ਟੀ.ਸੀ. ਟਰਾਂਸਪੋਰਟ ਵਾਲੇ, ਹੀਰਾ ਸਿੰਘ ਮੱਲ੍ਹੀ, ਨਿਸ਼ਾਨ ਸਿੰਘ ਸ਼ਾਨਾ, ਆਦਿ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਕਰਵਾਈ ਜਾ ਰਹੀ ਕਾਨਫਰੰਸ ਸੰਬੰਧੀ ਜ਼ਿਲ੍ਹਾ ਤਰਨ ਤਾਰਨ ਦੇ ਆਗੂਆਂ ਦੀ ਮੀਟਿੰਗ ਕੱਲ੍ਹ- ਮੰਨਾ ਅਗਲੀ ਖ਼ਬਰ ਬਾਬਾ ਦੀਪ ਸਿੰਘ ਪਬਲਿਕ ਸਕੂਲ ਨੇ ਸੀ.ਬੀ.ਐਸ.ਈ. ਕਲੱਸਟਰ ਅਥਲੈਟਿਕ ਚੈਂਪੀਅਨਸ਼ਿਪ ’ਚ ਮਾਰੀਆਂ ਮੱਲਾਂ
Ad Position 24