20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਰੱਖੜ ਪੁੰਨਿਆਂ ’ਤੇ 28 ਨੂੰ ਬਾਬਾ ਬਕਾਲਾ ਸਾਹਿਬ ਵਿਖੇ ਕੀਤੀ ਜਾਵੇਗੀ ਮੀਰੀ-ਪੀਰੀ ਕਾਨਫਰੰਸ- ਮਾਨ

ਤਰਨ ਤਾਰਨ, 19 ਅਗਸਤ (ਹਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਅ) ਦੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ 28 ਅਗਸਤ ਨੂੰ ਰੱਖੜ ਪੁੰਨਿਆ ’ਤੇ ਬਾਬਾ ਬਕਾਲਾ ਸਾਹਿਬ ਵਿਖੇ ਪਾਰਟੀ ਵਲੋਂ ਬਹੁਤ ਵੱਡੀ ਮੀਰੀ-ਪੀਰੀ ਕਾਨਫਰੰਸ ਕੀਤੀ ਜਾਵੇਗੀ, ਜਿਸ ’ਚ ਮਿਸ਼ਨ 2027 ਵਿਧਾਨ ਸਭਾ ਚੋਣਾਂ ਵਿਚ ਕਾਮਯਾਬੀ ਦਾ ਮੁੱਢ ਬੰਨ੍ਹਿਆ ਜਾਵੇਗਾ । ਇਸ ਕਾਨਫਰੰਸ ’ਚ ਤਰਨ ਤਾਰਨ ਜ਼ਿਲ੍ਹੇ ਤੋਂ ਵੱਡੇ ਕਾਫਲੇ ਕਾਨਫਰੰਸ ਲਈ ਰਵਾਨਾ ਹੋਣਗੇ।

Ad Position 21
No active advertisement
ਅਜੀਤ ਡੈਸਕ 20-08-2026
ਤਰਨ ਤਾਰਨ, 19 ਅਗਸਤ (ਹਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਅ) ਦੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ 28 ਅਗਸਤ ਨੂੰ ਰੱਖੜ ਪੁੰਨਿਆ ’ਤੇ ਬਾਬਾ ਬਕਾਲਾ ਸਾਹਿਬ ਵਿਖੇ ਪਾਰਟੀ ਵਲੋਂ ਬਹੁਤ ਵੱਡੀ ਮੀਰੀ-ਪੀਰੀ ਕਾਨਫਰੰਸ ਕੀਤੀ ਜਾਵੇਗੀ, ਜਿਸ ’ਚ ਮਿਸ਼ਨ 2027 ਵਿਧਾਨ ਸਭਾ ਚੋਣਾਂ ਵਿਚ ਕਾਮਯਾਬੀ ਦਾ ਮੁੱਢ ਬੰਨ੍ਹਿਆ ਜਾਵੇਗਾ । ਇਸ ਕਾਨਫਰੰਸ ’ਚ ਤਰਨ ਤਾਰਨ ਜ਼ਿਲ੍ਹੇ ਤੋਂ ਵੱਡੇ ਕਾਫਲੇ ਕਾਨਫਰੰਸ ਲਈ ਰਵਾਨਾ ਹੋਣਗੇ। ਤਰਨ ਤਾਰਨ ਵਿਖੇ ਪਾਰਟੀ ਦੇ ਜ਼ਿਲ੍ਹਾ ਪੱਧਰੀ ਦਫਤਰ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਵਲੋਂ ਬੰਦੀ ਸਿੱਖਾਂ ਦੀ ਰਿਹਾਈ ਅਤੇ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਲਈ 21 ਅਗਸਤ ਦੇ ਪੰਜਾਬ ਬੰਦ ਲਈ ਪੁਰਜ਼ੋਰ ਹਮਾਇਤ ਕਰਦੀ ਹੈ। ਉਨ੍ਹਾਂ ਨੇ 15 ਅਗਸਤ ਨੂੰ ਹਰਿਆਣਾ ਸਰਕਾਰ ਵਲੋਂ ਸਿੱਖ ਸੰਗਤਾਂ ਦੇ ਸ਼ਾਂਤਮਈ ਰੋਸ ਮਾਰਚ ਦੌਰਾਨ ਡਰੋਨਾਂ ਨਾਲ ਸੁੱਟੇ ਗਏ ਹੱਥਗੋਲਿਆਂ ਅਤੇ ਕੀਤੇ ਗਏ ਲਾਠੀਚਾਰਜ ਦਾ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਡਰੋਨ ਦੇਸ਼ ਦੀ ਰੱਖਿਆ ਪ੍ਰਣਾਲੀ ਲਈ ਵਰਤੇ ਜਾਂਦੇ ਹਨ ਨਾ ਕਿ ਦੇਸ਼ ਵਿਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਉਪਰ ਤਸ਼ੱਦਦ ਕਰਨ ਲਈ। ਇਸ ਮੀਟਿੰਗ ਵਿਚ ਤਰਨ ਤਾਰਨ ਦੀ ਜ਼ਿਲ੍ਹਾ ਜਥੇਬੰਦੀ ਵਲੋਂ ਸ. ਮਾਨ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਰੱਖੜ ਪੁੰਨਿਆ ਦੀ ਕਾਨਫਰੰਸ ’ਤੇ ਵੱਡੇ ਕਾਫਲਿਆਂ ਨਾਲ ਸੰਗਤਾਂ ਹਾਜ਼ਰੀ ਭਰਨਗੀਆਂ ਅਤੇ 21 ਅਗਸਤ ਦਾ ਪੰਜਾਬ ਬੰਦ ਬਣਾਉਣ ਲਈ ਜ਼ਿਲ੍ਹਾ ਤਰਨ ਤਾਰਨ ਵਿਚ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਇੰਜੀ. ਹਰਜੀਤ ਸਿੰਘ ਮੀਆਂਪੁਰ, ਜਸਬੀਰ ਸਿੰਘ ਬੱਚੜੇ, ਦਲਜੀਤ ਸਿੰਘ ਬਾਜਵਾ ਹਲਕਾ ਇੰਚਾਰਜ ਖਡੂਰ ਸਾਹਿਬ, ਦਿਲਬਾਗ ਸਿੰਘ ਸੇਰੋਂ ਸੀਨੀ. ਮੀਤ ਪ੍ਰਧਾਨ ਤਰਨ ਤਾਰਨ, ਚਾਨਣ ਸਿੰਘ ਘਰਿਆਲਾ, ਨਿਸ਼ਾਨ ਸਿੰਘ ਬਲੇਹਰ, ਅਰਮਾਨ ਸਿੰਘ ਬਲੇਰ, ਪ੍ਰਿੰਸ ਬਾਠ, ਕਮਲ ਬਾਜਵਾ, ਪੀ.ਏ. ਬਲਜੀਤ ਸਿੰਘ, ਰੌਬਿਨ ਗਿੱਲ, ਕਰਮਜੀਤ ਸਿੰਘ ਰੂੜੇਆਸਲ, ਬਿਕਰਮਜੀਤ ਸਿੰਘ ਗਿੱਲ, ਦਲਜੀਤ ਸਿੰਘ ਨਿੱਕਾ ਮੀਆਂਪੁਰ, ਸੂਬੇਦਾਰ ਹਰਦਿਆਲ ਸਿੰਘ ਕਸੇਲ, ਬਲਦੇਵ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਬਲੇਅਰ, ਹਰਪਾਲ ਸਿੰਘ ਬੱਚੜੇ ਕੁਲਵੰਤ ਸਿੰਘ ਸੁੱਗਾ ਕਰਿਆਨੇ ਵਾਲੇ, ਸਤਵਿੰਦਰ ਸਿੰਘ ਲੌਹਕਾ, ਜਸਮੀਤ ਸਿੰਘ ਪੰਡੋਰੀ , ਬਲਬੀਰ ਸਿੰਘ ਬੀਰਾ ਖਡੂਰ ਸਾਹਿਬ ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਦੀ ਸ਼ਾਨਦਾਰ ਪ੍ਰਾਪਤੀ ਅਗਲੀ ਖ਼ਬਰ 23 ਅਗਸਤ ਦੀ ਸਤੌਜ ਰੈਲੀ ਸਿਰਜੇਗੀ ਇਤਿਹਾਸ– ਐੱਨ.ਪੀ.ਐੱਸ.
Ad Position 24