ਸੰਤ ਬਾਬਾ ਸੁੱਖਾ ਸਿੰਘ ਨੇ ਹਾਈਵੇ ਐਨ.ਐਚ.-54 ’ਤੇ ਬੂਟੇ ਲਗਾਏ
ਹਰੀਕੇ ਪੱਤਣ, 19 ਅਗਸਤ (ਸੰਜੀਵ ਕੁੰਦਰਾ)—ਵਾਤਾਵਰਨ ਦੀ ਸੰਭਾਲ ਅਤੇ ਪੰਜਾਬ ਦੀ ਧਰਤੀ ਨੂੰ ਹਰਿਆ-ਭਰਿਆ ਬਣਾਉਣ ਲਈ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਚਲਾਈ ਜਾ ਰਹੀ ਪੌਦੇ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਸੰਪਰਦਾਇ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਨੇ ਸੰਗਤਾਂ ਨਾਲ ਮਿਲ ਕੇ ਕੌਮੀ ਸ਼ਾਹਰਾਹ ਐਨ.
ਹ
ਹਾਈਵੇ ਉਪਰ ਪੌਦੇ ਲਗਾਉਂਦੇ ਹੋਏ ਸੰਤ ਬਾਬਾ ਸੁੱਖਾ ਸਿੰਘ, ਨਾਲ ਹੋਰ। ਤਸਵੀਰ: ਕੁੰਦਰਾ
20-08-2026
ਹਰੀਕੇ ਪੱਤਣ, 19 ਅਗਸਤ (ਸੰਜੀਵ ਕੁੰਦਰਾ)—ਵਾਤਾਵਰਨ ਦੀ ਸੰਭਾਲ ਅਤੇ ਪੰਜਾਬ ਦੀ ਧਰਤੀ ਨੂੰ ਹਰਿਆ-ਭਰਿਆ ਬਣਾਉਣ ਲਈ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਚਲਾਈ ਜਾ ਰਹੀ ਪੌਦੇ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਸੰਪਰਦਾਇ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਨੇ ਸੰਗਤਾਂ ਨਾਲ ਮਿਲ ਕੇ ਕੌਮੀ ਸ਼ਾਹਰਾਹ ਐਨ.ਐਚ.-54 ਉੱਤੇ ਵੱਖ-ਵੱਖ ਥਾਵਾਂ ’ਤੇ ਪੌਦੇ ਲਗਾਉਣ ਅਤੇ ਪਹਿਲਾਂ ਲੱਗੇ ਪੌਦਿਆਂ ਦੀ ਸਾਂਭ-ਸੰਭਾਲ ਕਰਨ ਦੀ ਸੇਵਾ ਨਿਭਾਈ। ਇਸ ਮੌਕੇ ਸੰਤ ਬਾਬਾ ਸੁੱਖਾ ਸਿੰਘ ਨੇ ਸੜਕ ਦੇ ਦੋਵੇਂ ਪਾਸੇ ਪਹਿਲਾਂ ਲਗਾਏ ਗਏ ਪੌਦਿਆਂ ਦਾ ਨਿਰੀਖਣ ਕੀਤਾ । ਸੰਗਤਾਂ ਵਲੋਂ ਪੌਦਿਆਂ ਦੇ ਆਲੇ-ਦੁਆਲੇ ਉੱਗੀ ਘਾਹ-ਫੂਸ ਅਤੇ ਨਦੀਨ ਸਾਫ਼ ਕੀਤੇ ਗਏ, ਮਿੱਟੀ ਦੀ ਗੋਡੀ ਕੀਤੀ ਗਈ ਅਤੇ ਲੋੜ ਅਨੁਸਾਰ ਪਾਣੀ ਪਾਇਆ ਗਿਆ। ਇਸ ਦੌਰਾਨ ਜਿਹੜੇ ਪੌਦੇ ਮੌਸਮ ਦੀ ਮਾਰ, ਪਾਣੀ ਦੀ ਘਾਟ ਜਾਂ ਕਿਸੇ ਹੋਰ ਕਾਰਨ ਸੁੱਕ ਚੁੱਕੇ ਸਨ, ਉਨ੍ਹਾਂ ਦੀ ਥਾਂ ਨਵੇਂ ਅਤੇ ਤੰਦਰੁਸਤ ਪੌਦੇ ਲਗਾਏ ਗਏ। ਸੰਤ ਬਾਬਾ ਸੁੱਖਾ ਸਿੰਘ ਨੇ ਕਿਹਾ ਕਿ ਕੇਵਲ ਪੌਦੇ ਲਗਾ ਦੇਣਾ ਹੀ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦੀ ਪੂਰਤੀ ਨਹੀਂ, ਸਗੋਂ ਉਨ੍ਹਾਂ ਨੂੰ ਪਾਣੀ ਦੇਣਾ, ਪਸ਼ੂਆਂ ਤੋਂ ਬਚਾਉਣਾ ਅਤੇ ਦਰੱਖਤ ਬਣਨ ਤੱਕ ਨਿਰੰਤਰ ਦੇਖਭਾਲ ਕਰਨੀ ਵੀ ਬਹੁਤ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਸੰਪਰਦਾਇ ਵਲੋਂ ਲਗਾਏ ਜਾਣ ਵਾਲੇ ਪੌਦਿਆਂ ਦੀ ਸਮੇਂ-ਸਮੇਂ ’ਤੇ ਜਾਂਚ ਅਤੇ ਸਾਂਭ-ਸੰਭਾਲ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ । ਇਸ ਮੌਕੇ ਵੱਖ-ਵੱਖ ਨਗਰਾਂ ਦੀ ਸੰਗਤ ਸਮੇਤ ਸਾਬਕਾ ਸਰਪੰਚ ਨਰਿੰਦਰ ਸਿੰਘ ਨੱਥੂਪੁਰ, ਜਥੇਦਾਰ ਪ੍ਰਕਾਸ਼ ਸਿੰਘ ਬੰਗਾਲੀਪੁਰ ਅਤੇ ਹੋਰ ਕਈ ਗੁਰਸਿੱਖਾਂ ਨੇ ਸੇਵਾ ਵਿਚ ਹਾਜ਼ਰੀ ਲਗਵਾਈ।