20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਬਦਸਲੂਕੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ -ਐੱਸ. ਡੀ. ਓ. ਜਰਨੈਲ ਸਿੰਘ

ਚੱਬਾ, 20 ਅਗਸਤ (ਜੱਸਾ ਅਨਜਾਣ)-ਅੰਮ੍ਰਿਤਸਰ-ਤਰਨਤਾਰਨ ਰੋਡ ਅੱਡਾ ਗੁਰੂਵਾਲੀ ਨੇੜੇ ਸਬ-ਡਵੀਜ਼ਨ ਕੋਟ ਮਿੱਤ ਸਿੰਘ ਵਿਖੇ ਬੀਤੇ ਦਿਨੀਂ ਪਾਵਰਕਾਮ ਦੇ ਅਧਿਕਾਰੀਆਂ ਨਾਲ ਇਕ ਵਿਅਕਤੀ ਵਲੋਂ ਕੀਤੀ ਗਈ ਗਾਲੀ-ਗਲੋਚ ਅਤੇ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹੋਈ ਬਦਸਲੂਕੀ ਬਾਰੇ ਸਬ-ਡਵੀਜ਼ਨ ਦੇ ਐੱਸ.

Ad Position 21
No active advertisement
ਅਜੀਤ ਡੈਸਕ 21-08-2026
ਚੱਬਾ, 20 ਅਗਸਤ (ਜੱਸਾ ਅਨਜਾਣ)-ਅੰਮ੍ਰਿਤਸਰ-ਤਰਨਤਾਰਨ ਰੋਡ ਅੱਡਾ ਗੁਰੂਵਾਲੀ ਨੇੜੇ ਸਬ-ਡਵੀਜ਼ਨ ਕੋਟ ਮਿੱਤ ਸਿੰਘ ਵਿਖੇ ਬੀਤੇ ਦਿਨੀਂ ਪਾਵਰਕਾਮ ਦੇ ਅਧਿਕਾਰੀਆਂ ਨਾਲ ਇਕ ਵਿਅਕਤੀ ਵਲੋਂ ਕੀਤੀ ਗਈ ਗਾਲੀ-ਗਲੋਚ ਅਤੇ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹੋਈ ਬਦਸਲੂਕੀ ਬਾਰੇ ਸਬ-ਡਵੀਜ਼ਨ ਦੇ ਐੱਸ.ਡੀ.ਓ . ਜਰਨੈਲ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਕਿ ਹਰਜੀਤ ਸਿੰਘ ਪੁੱਤਰ ਮਦਨ ਸਿੰਘ ਵਾਸੀ ਮੂਲੇ ਚੱਕ ਬੀਤੇ ਕੱਲ੍ਹ ਸਬ- ਡਵੀਜ਼ਨ ਦੇ ਦਫ਼ਤਰ ਵਿਚ ਆਪਣੇ ਭਰਾ ਨਾਲ ਪੁੱਜਾ ਜੋ ਆਪਣੇ ਭਰਾ ਦੀ ਆਟੇ ਵਾਲੀ ਚੱਕੀ ਦਾ ਬਿੱਲ ਗਲਤ ਆਉਣ ਦੀ ਨਰਾਜ਼ਗੀ ਤੋਂ ਗੁੱਸੇ ‘ਚ ਆਉਂਦਿਆਂ ਤੇ ਗੁੰਡਾਗਰਦੀ ਦਾ ਨੰਗਾ ਨਾਚ ਨੱਚਦਿਆਂ ਉਸ ਨੇ ਪਾਵਰਕਾਮ ਦੇ ਅਧਿਕਾਰੀਆਂ ਨਾਲ ਗਾਲੀ ਗਲੋਚ ਕੀਤਾ ਤਾਂ ਇਕ ਅਧਿਕਾਰੀ ਦਾ ਫੋਨ ਵੀ ਖੋਹ ਲਿਆ। ਮੈਂ ਉਸ ਨੂੰ ਪਿਆਰ ਨਾਲ ਸਮਝਾਇਆ ਕਿ ਮੈਨੂੰ ਐਕਸੀਅਨ ਸਾਬ ਦਾ ਫੋਨ ਆਇਆ ਸੀ ਤੁਹਾਡੇ ਬਿੱਲ ਦੀ ਰੀਡਿੰਗ ਬਾਰੇ ਅਸੀਂ ਦੇਖ ਕੇ ਠੀਕ ਕਰ ਦਿੱਤਾ ਹੈ ਪਰ ਉਹ ਵਿਅਕਤੀ ਨਹੀਂ ਮੰਨਿਆ ਉਹ ਸਾਡੇ ਹਾਜ਼ਰ ਮੁਲਾਜ਼ਮਾਂ ਨੂੰ ਉੱਚਾ-ਨੀਵਾਂ ਬੋਲਿਆ ਤੇ ਸਿਆਸੀ ਦਬਾਅ ਦਿਖਾਉਂਦਾ ਹੋਇਆ ਥਾਣਾ ਚਾਟੀਵਿੰਡ ਵਿਖੇ ਪੁੱਜ ਕੇ ਸਾਡੇ ਖਿਲਾਫ ਹੀ ਦਰਖ਼ਾਸਤ ਦੇ ਆਇਆ । ਸਾਡੇ ਮੁਲਾਜ਼ਮ ਵੀ ਹਰਜੀਤ ਸਿੰਘ ਵਲੋਂ ਕੀਤੀ ਗਈ ਗਾਲੀ ਗਲੋਚ ਬਾਰੇ ਐੱਸ.ਐੱਚ.ਓ. ਹਰਚੰਦ ਸਿੰਘ ਨੂੰ ਲਿਖਤੀ ਦਰਖ਼ਾਸਤ ਲਿਖਵਾ ਆਏ । ਇਸ ਮੌਕੇ ਐੱਸ ਡੀ. ਓ. ਜਰਨੈਲ ਸਿੰਘ, ਜੇ. ਈ. ਲਖਵਿੰਦਰ ਸਿੰਘ ਜੇ.ਈ. ਬਿਕਰਮਜੀਤ ਸਿੰਘ, ਜੇ.ਈ. ਸੁਖਚੈਨ ਸਿੰਘ, ਜੇ. ਈ.-1, ਸੁਖਵਿੰਦਰ ਸਿੰਘ, ਏ. ਜੇ. ਈ. ਜਤਿੰਦਰ ਮਸੀਹ ਆਦਿ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਥਾਣਾ ਚਾਟੀਵਿੰਡ ਦੇ ਮੁਖੀ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਪਾਵਰਕਾਮ ਦੇ ਅਧਿਕਾਰੀਆਂ ਨਾਲ ਬਦਸਲੂਕੀ ਕਰਨ ਵਾਲੇ ਵਿਅਕਤੀ ਖਿਲਾਫ ਸਖ਼ਤ ਕਾਰਵਾਈ ਕਰਕੇ ਸਾਨੂੰ ਇਨਸਾਫ਼ ਦੁਆਇਆ ਜਾਵੇ। ਇਸ ਮਾਮਲੇ ਦੀ ਕਾਰਵਾਈ ਬਾਰੇ ਅਸੀਂ ਐੱਸ .ਐੱਚ. ਓ. ਹਰਚੰਦ ਸਿੰਘ ਨਾਲ ਫੋਨ ‘ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਸਾਡਾ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਬਾਅਦ ਵਿਚ ਅਸੀਂ ਹਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਮੀਟਰ ਦੀ ਮੁਲਾਜ਼ਮਾਂ ਵਲੋਂ ਰੀਡਿੰਗ ਜ਼ਿਆਦਾ ਪਾਈ ਗਈ ਸੀ। ਅਸੀਂ ਇਨ੍ਹਾਂ ਨੂੰ ਚਾਰ ਮਹੀਨੇ ਤੋਂ ਠੀਕ ਕਰਨ ਲਈ ਕਹਿ ਰਹੇ ਹਾਂ ਪਰ ਇਨ੍ਹਾਂ ਵਲੋਂ ਹਰ ਵਾਰ ਟਾਲ ਮਟੋਲ ਕੀਤਾ ਜਾਂਦਾ ਸੀ। ਮੈਂ ਇਨ੍ਹਾਂ ਮੁਲਾਜ਼ਮਾਂ ਨਾਲ ਕੋਈ ਗਾਲੀ ਗਲੋਚ ਨਹੀਂ ਕੀਤਾ।
Ad Position 22
No active advertisement
ਪਿਛਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਵਲੋਂ ਦੀਵਾਨ ਦੇ ਪ੍ਰਬੰਧ ਹੇਠਲੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਸਾਲਾਨਾ ਇਕੱਤਰਤਾ ਪ੍ਰਧਾਨ... ਅਗਲੀ ਖ਼ਬਰ ਪਿੰਡ ਨਵੇਂ ਵਰਿਆਂ ਵਿਖੇ ਰਮਨਦੀਪ ਸਿੰਘ ਸੇਰੋਂ ਤੇ ਬਿੱਲਾ ਸੇਰੋਂ ਨੇ ਕੀਤਾ ਸੰਗਤ ਦਰਸ਼ਨ
Ad Position 24