20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਮੁਲਾਜ਼ਮਾਂ ਦੀ ਹੜਤਾਲ ਪੰਜਵੇਂ ਦਿਨ ’ਚ ਦਾਖ਼ਲ : ਲੋਕਾਂ ਨੂੰ ਹੋ ਰਹੀਆਂ ਖੱਜਲ-ਖੁਆਰੀਆਂ ਜ਼ਿਲ੍ਹੇ ਭਰ ਦੇ ਪਟਵਾਰੀਆਂ ਵੀ ਸਮੂਹਿਕ ਛੁੱਟੀ ਲੈ ਗਏ

ਅੰਮ੍ਰਿਤਸਰ, 20 ਅਗਸਤ (ਰੇਸ਼ਮ ਸਿੰਘ)-ਪੰਜਾਬ ਭਰ ‘ਚ ਮੁਲਾਜ਼ਮਾਂ ਦੀ ਚਲ ਰਹੀ ਹੜਤਾਲ ਪੰਜਵੇ ਦਿਨ ‘ਚ ਦਾਖਲ ਹੋ ਗਈ ਹੈ ਜਿਸ ਕਾਰਨ ਡੀ. ਸੀ ਦਫਤਰ ਸਮੇਤ ਸਮੁਚੇ ਪ੍ਰਸ਼ਾਸਨਿਕ ਕੰਮ ਕਾਜ਼ ਠੱਪ ਹੋ ਗਿਆ ਤੇ ਲੋਕਾਂ ਨੂੰ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
No active advertisement
ਤ੍ਰੈ ਸ਼ਤਾਬਦੀ ਖਾਲਸਾ ਕਾਲਜ ਵਿਖੇ ਕਰਵਾਏ ਗਏ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਨਵੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਿੰ: ਡਾ. ਕੁਲਵਿੰਦਰ ਸਿੰਘ। ਤਸਵੀਰ : ਹਰਜੀਤ ਸਿੰਘ 21-08-2026
ਅੰਮ੍ਰਿਤਸਰ, 20 ਅਗਸਤ (ਰੇਸ਼ਮ ਸਿੰਘ)-ਪੰਜਾਬ ਭਰ ‘ਚ ਮੁਲਾਜ਼ਮਾਂ ਦੀ ਚਲ ਰਹੀ ਹੜਤਾਲ ਪੰਜਵੇ ਦਿਨ ‘ਚ ਦਾਖਲ ਹੋ ਗਈ ਹੈ ਜਿਸ ਕਾਰਨ ਡੀ.ਸੀ ਦਫਤਰ ਸਮੇਤ ਸਮੁਚੇ ਪ੍ਰਸ਼ਾਸਨਿਕ ਕੰਮ ਕਾਜ਼ ਠੱਪ ਹੋ ਗਿਆ ਤੇ ਲੋਕਾਂ ਨੂੰ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਅੱਜ ਤੋਂ ਪਟਵਾਰੀ ਵੀ ਇਸ ਧਰਨੇ ‘ਚ ਸ਼ਾਮਿਲ ਹੋ ਗਏ ਜਿਸ ਕਾਰਨ ਦੋ ਦਿਨ ਹੜਤਾਲ ਕਰਕੇ ਪਟਵਾਰੀਆਂ ਵਲੋਂ ਸਮੂਹਿਕ ਛੁਟੀ ਲੈ ਲਈ ਤੇ ਸਰਕਾਰ ਖ਼ਿਲਾਫ਼ ਧਰਨਾ ਲਾ ਕੇ ਰੋਸ ਪ੍ਰਗਟਾਇਆ ਗਿਆ। ਡੀ. ਸੀ. ਦਫਤਰ ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਨੀਲ ਕੁਮਾਰ ਨੇ ਦੱਸਿਆ ਕਿ ਮੁਲਾਜਮਾਂ ਦੀਆਂ ਮੰਗਾਂ ਤੋਂ ਸਰਕਾਰ ਆਨਾਕਾਨੀ ਕਰ ਰਹੀ ਹੈ ਜਿਸ ਕਾਰਨ ਮਨਿਸਟਰੀਅਲ ਸਰਵਿਸ ਫੇਡਰੇਸ਼ਨ ਦੇ ਸੱਦੇ ‘ਤੇ ਸਮੂਹ ਵਿਭਾਗਾਂ ਦੇ ਮੁਲਾਜ਼ਮਾ ਵਲੋਂ ਹੜਤਾਲ ਕੀਤੀ ਜਾਰ ਹੀ ਹੈ। ਦੂਜੇ ਪਾਸੇ ਹੜਤਾਲ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਲੋਕਾਂ ਦੇ ਜਰੂਰੀ ਸਰਟੀਫਿਕੇਟ ਜਿਵੇਂ ਐੱਸ.ਸੀ., ਬੀ.ਸੀ. ਪਛੜੀਆਂ ਸ੍ਰੇਣੀਆਂ ਤੇ ਆਮਦਨੀ ਸਰਟੀਫਿਕੇਟ ਤੋਂ ਇਲਾਵਾ ਹਲਫਨ ਬਿਆਨ ਤੇ ਵਿਆਹ ਸ਼ਾਦੀ ਸਰਟੀਫਿਕੇਟ ਲੈਣ ਵਾਲਿਆਂ ਦੀਆਂ ਵੀ ਹਜ਼ਾਰਾਂ ਅਰਜੀਆਂ ਲੰਬਿਤ ਹੋ ਗਈਆਂ ਹਨ। ਦੂਜੇ ਪਾਸੇ ਪਟਵਾਰ ਯੁਨੀਅਨ ਦੇ ਸੂਬਾ ਪ੍ਰਧਾਨ ਹਰਪਾਲ ਸਿੰਘ ਸਮਰਾ ਨੇ ਦੱਸਿਆ ਕਿ 20 ਤੇ 21 ਅਗਸਤ ਨੂੰ ਰਾਜ ਦੇ ਸਮੂਹ ਪਟਵਾਰੀ ਸਮੂਹਿਕ ਛੁੱਟੀ ਲੈ ਕੇ ਦਫਤਰੀ ਕੰਮ ਕਾਜ਼ ਬੰਦ ਰਖਣਗੇ ਅਤੇ ਕੋਈ ਵੀ ਪਟਵਾਰੀ ਈ.ਪਟਵਾਰੀ ਸਾਫਟਵੇਅਰ ਉਪਰ ਜਾਂ ਈ.ਸੇਵਾ ਉਪਰ ਕਿਸੇ ਤਰ੍ਹਾਂ ਵੀ ਕੋਈ ਦਫਤਰੀ ਕੰਮ ਕਾਜ਼ ਨਹੀਂ ਕਰੇਗਾ। ਇਸ ਤੋਂ ਇਲਾਵਾ ਰਾਜ ਦੇ ਸਮੂਹ ਪਟਵਾਰੀ 10 ਤੋਂ ਦੁਪਹਿਰ 4 ਵਜੇ ਤੱਕ ਧਰਨਿਆਂ ‘ਚ ਸ਼ਾਮਿਲ ਹੋਣਗੇ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਇਸ ਤੋਂ ਬਾਅਦ 27 ਅਗਸਤ ਨੂੰ ਪੰਜਾਬ ਬੰਦ ਦਾ ਸਮਰਥਨ ਕੀਤਾ ਜਾਵੇਗਾ ਤੇ ਕੋਈ ਵੀ ਪਟਵਾਰੀ ਸਾਥੀ ਉਸ ਦਿਨ ਦਫਤਰ ਨਹੀਂ ਆਵੇਗਾ।
Ad Position 22
No active advertisement
ਪਿਛਲੀ ਖ਼ਬਰ ਸਰੂਪ ਰਾਣੀ ਸਰਕਾਰੀ ਕਾਲਜ (ਇ.) ਦੇ ਐੱਨ. ਐੱਸ. ਐੱਸ. ਯੂਨਿਟ ਵਲੰਟੀਅਰਾਂ ਦੇ ਸੱਤ ਰੋਜ਼ਾ ਕੈਂਪ ਦੀ ਸ਼ੁਰੂਆਤ ਅਗਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਵਲੋਂ ਦੀਵਾਨ ਦੇ ਪ੍ਰਬੰਧ ਹੇਠਲੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਸਾਲਾਨਾ ਇਕੱਤਰਤਾ ਪ੍ਰਧਾਨ...
Ad Position 24