24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸੱਟਾਂ ਮਾਰਨ ਅਤੇ ਗਾਲੀ-ਗਲੋਚ ਕਰਨ ’ਤੇ 3 ਖ਼ਿਲਾਫ਼ ਮਾਮਲਾ ਦਰਜ

ਝਬਾਲ, 23 ਅਗਸਤ (ਸੁਖਦੇਵ ਸਿੰਘ)- ਇਕ ਵਿਅਕਤੀ ਨੂੰ ਸੱਟਾਂ ਮਾਰਨ ਅਤੇ ਗਾਲੀ ਗਲੋਚ ਕਰਨ ’ਤੇ ਥਾਣਾ ਝਬਾਲ ਦੀ ਪੁਲਿਸ ਵਲੋਂ 3 ਵਿਅਕਤੀਆਂ ਤੋਂ ਇਲਾਵਾ 7-8 ਹੋਰ ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ । ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਗੁਰਪਾਲ ਸਿੰਘ ਪੁੱਤਰ ਅਰਮ ਸਿੰਘ ਵਾਸੀ ਪਿੰਡ ਦੋਦੇ ਨੇ ਦੱਸਿਆ ਕਿ ਮਿਤੀ 19 ਜੁਲਾਈ 2026 ਸਮੇਂ ਕਰੀਬ 8.

Ad Position 21
No active advertisement
ਅਜੀਤ ਡੈਸਕ 24-08-2026
ਝਬਾਲ, 23 ਅਗਸਤ (ਸੁਖਦੇਵ ਸਿੰਘ)- ਇਕ ਵਿਅਕਤੀ ਨੂੰ ਸੱਟਾਂ ਮਾਰਨ ਅਤੇ ਗਾਲੀ ਗਲੋਚ ਕਰਨ ’ਤੇ ਥਾਣਾ ਝਬਾਲ ਦੀ ਪੁਲਿਸ ਵਲੋਂ 3 ਵਿਅਕਤੀਆਂ ਤੋਂ ਇਲਾਵਾ 7-8 ਹੋਰ ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ । ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਗੁਰਪਾਲ ਸਿੰਘ ਪੁੱਤਰ ਅਰਮ ਸਿੰਘ ਵਾਸੀ ਪਿੰਡ ਦੋਦੇ ਨੇ ਦੱਸਿਆ ਕਿ ਮਿਤੀ 19 ਜੁਲਾਈ 2026 ਸਮੇਂ ਕਰੀਬ 8.30 ਵਜੇ ਸ਼ਾਮ ਦਾ ਹੋਵੇਗਾ ਕਿ ਉਹ ਦਿਹਾੜੀ ਲਗਾ ਕੇ ਅੰਮ੍ਰਿਤਸਰ ਤੋਂ ਵਾਪਸ ਆ ਰਿਹਾ ਸੀ। ਜਦ ਉਹ ਕਾਰਜ ਸਿੰਘ ਦੇ ਘਰ ਲਾਗੇ ਮੋੜ ’ਤੇ ਪਹੁੰਚਇਆ ਤਾਂ ਅਰਸ਼ਦੀਪ ਸਿੰਘ ਉਰਫ ਬਿੱਲਾ ਪੁੱਤਰ ਸਤਨਾਮ ਸਿੰਘ, ਆਕਾਸ਼ਦੀਪ ਸਿੰਘ ਪੁੱਤਰ ਸਤਨਾਮ ਸਿੰਘ, ਰਾਜਾ ਪੁੱਤਰ ਬਗੀਚਾ ਸਿੰਘ ਅਤੇ ਉਸ ਦੇ ਨਾਲ 7-8 ਮੁੰਡੇ ਅਣਪਛਾਤੇ ਮਾਰੂ ਹਥਿਆਰਾਂ ਨਾਲ ਖੜੇ ਸੀ। ਉਕਤ ਵਿਚੋਂ ਅਰਸ਼ਦੀਪ ਸਿੰਘ ਕਿਹਾ ਕਿ ਤੂੰ ਮੋੜ ’ਤੇ ਮੁੰਡੇ ਲੈ ਕੇ ਕਿਉਂ ਖੜਾ ਹੈ ਤੇ ਉਹ ਗਾਲੀ-ਗਲੋਚ ਕਰਨ ਲੱਗ ਪਏ । ਏਨੇ ਨੂੰ ਰਾਜਾ ਨੇ ਦਾਤਰ ਦਾ ਵਾਰ ਮੇਰੇ ਸਿਰ ’ਤੇ ਕੀਤਾ ਅਤੇ ਅਰਸ਼ਦੀਪ ਸਿੰਘ ਨੇ ਉਸ ਦੇ ਪੁੱਠੇ ਦਾਤਰ ਲੱਕ ਵਿਚ ਮਾਰੇ । ਜਦ ਮੇਰਾ ਦੋਸਤ ਜੋਬਨਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਉਸ ਨੂੰ ਛਡਾਉਣ ਲੱਗਾ ਤਾਂ ਅਕਾਸ਼ਦੀਪ ਸਿੰਘ ਨੇ ਦਾਤਰ ਉਸ ਦੀ ਖੱਬੀ ਲੱਤ ’ਤੇ ਮਾਰਿਆ। ਜਦ ਅਸੀਂ ਰੌਲਾ ਪਾਇਆ ਤਾਂ ਉਕਤ ਹਮਲਾਵਰ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ। ਇਸ ਸੰਬੰਧੀ ਏ.ਐਸ.ਆਈ. ਸੁਖਵਿੰਦਰ ਸਿੰਘ ਨੇ ਉਕਤ ਹਮਲਾਵਰਾਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ਮੀਨੀ ਝਗੜੇ ਦੇ ਚੱਲਦਿਆਂ ਸੱਟਾਂ ਮਾਰ ਕੇ ਕੀਤਾ ਜ਼ਖ਼ਮੀ ਅਗਲੀ ਖ਼ਬਰ ਅਣਪਛਾਤੇ ਵਾਹਨ ਚਾਲਕ ਵਲੋਂ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ
Ad Position 24