23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਮਾਰਕੀਟ ਕਮੇਟੀ ਹਰੀਕੇ ਅਧੀਨ ਆਉਂਦੇ 50 ਤੋਂ ਵੱਧ ਪਿੰਡ ਪਰ ਚੇਅਰਮੈਨ ਬਾਹਰਲੇ ਪਿੰਡ ਦਾ ਲੱਗਣ ਕਾਰਨ ‘ਆਪ’ ਆਗੂ ਅਤੇ ਵਰਕਰ ਨਿਰਾਸ਼

ਹਰੀਕੇ ਪੱਤਣ, 23 ਅਗਸਤ (ਸੰਜੀਵ ਕੁੰਦਰਾ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅੱਜ ਸੂਬੇ ’ਚ ਵੱਖ-ਵੱਖ ਨਿਯੁਕਤੀਆਂ ਕੀਤੀਆਂ ਗਈਆਂ, ਜਿਸ ਵਿਚ ਮਾਰਕੀਟ ਕਮੇਟੀ ਹਰੀਕੇ ਦਾ ਚੇਅਰਮੈਨ ਪਿੰਡ ਢੋਟੀਆਂ ਨਿਵਾਸੀ ਜਗਦੀਸ਼ ਸਿੰਘ ਗਿੱਲ ਨੂੰ ਨਿਯੁਕਤ ਕੀਤਾ ਗਿਆ। ਜਿਵੇਂ ਹੀ ਸੋਸ਼ਲ ਮੀਡੀਆ ’ਤੇ ਆਮ ਆਦਮੀ ਪਾਰਟੀ ਵਲੋਂ ਨਿਯੁਕਤੀਆਂ ਵਾਲਾ ਪੱਤਰ ਸੋਸ਼ਲ ਮੀਡੀਆ ’ਤੇ ਜਾਰੀ ਕੀਤਾ ਗਿਆ ਤਾਂ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਪਾਰਟੀਆਂ ਦੇ ਆਗੂ ਨਵੇਂ ਨਿਯੁਕਤ ਕੀਤੇ ਚੇਅਰਮੈਨ ਬਾਰੇ ਜਾਣਕਾਰੀ ਲੈਣ ਲੱਗੇ, ਕਿਉਂਕਿ ਹਰੀਕੇ ਸਰਕਲ ਦੇ ਪੈਂਦੇ ਪਿੰਡਾਂ ਵਿਚ ਜਗਦੀਸ਼ ਸਿੰਘ ਨਾਂਅ ਦਾ ਕੋਈ ਵੀ ਆਗੂ ਬਾਰੇ ਕਿਸੇ ਕੋਲ ਵੀ ਕੋਈ ਜਾਣਕਾਰੀ ਨਹੀਂ ਸੀ।

Ad Position 21
No active advertisement
ਆਮ ਆਦਮੀ ਪਾਰਟੀ ਦੇ ਵਰਕਰ ਵੱਲੋਂ ਪਾਰਟੀ ਦੇ ਫੈਸਲੇ ਖਿਲਾਫ ਭੜਾਸ ਕੱਢ ਕੇ ਪਾਈ ਪੋਸਟ 24-08-2026
ਹਰੀਕੇ ਪੱਤਣ, 23 ਅਗਸਤ (ਸੰਜੀਵ ਕੁੰਦਰਾ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅੱਜ ਸੂਬੇ ’ਚ ਵੱਖ-ਵੱਖ ਨਿਯੁਕਤੀਆਂ ਕੀਤੀਆਂ ਗਈਆਂ, ਜਿਸ ਵਿਚ ਮਾਰਕੀਟ ਕਮੇਟੀ ਹਰੀਕੇ ਦਾ ਚੇਅਰਮੈਨ ਪਿੰਡ ਢੋਟੀਆਂ ਨਿਵਾਸੀ ਜਗਦੀਸ਼ ਸਿੰਘ ਗਿੱਲ ਨੂੰ ਨਿਯੁਕਤ ਕੀਤਾ ਗਿਆ। ਜਿਵੇਂ ਹੀ ਸੋਸ਼ਲ ਮੀਡੀਆ ’ਤੇ ਆਮ ਆਦਮੀ ਪਾਰਟੀ ਵਲੋਂ ਨਿਯੁਕਤੀਆਂ ਵਾਲਾ ਪੱਤਰ ਸੋਸ਼ਲ ਮੀਡੀਆ ’ਤੇ ਜਾਰੀ ਕੀਤਾ ਗਿਆ ਤਾਂ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਪਾਰਟੀਆਂ ਦੇ ਆਗੂ ਨਵੇਂ ਨਿਯੁਕਤ ਕੀਤੇ ਚੇਅਰਮੈਨ ਬਾਰੇ ਜਾਣਕਾਰੀ ਲੈਣ ਲੱਗੇ, ਕਿਉਂਕਿ ਹਰੀਕੇ ਸਰਕਲ ਦੇ ਪੈਂਦੇ ਪਿੰਡਾਂ ਵਿਚ ਜਗਦੀਸ਼ ਸਿੰਘ ਨਾਂਅ ਦਾ ਕੋਈ ਵੀ ਆਗੂ ਬਾਰੇ ਕਿਸੇ ਕੋਲ ਵੀ ਕੋਈ ਜਾਣਕਾਰੀ ਨਹੀਂ ਸੀ। ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਪ੍ਰੈੱਸ ਨਾਲ ਰਾਬਤਾ ਕਰਕੇ ਨਵੇਂ ਨਿਯੁਕਤ ਹੋਏ ਚੇਅਰਮੈਨ ਬਾਰੇ ਪੁੱਛਿਆ ਤਾਂ ਲਗਪਗ 1 ਘੰਟੇ ਬਾਅਦ ਲੋਕਾਂ ਨੂੰ ਪਤਾ ਲੱਗਾ ਕਿ ਨਵ ਨਿਯੁਕਤ ਚੇਅਰਮੈਨ ਜਗਦੀਸ਼ ਸਿੰਘ ਪਿੰਡ ਢੋਟੀਆਂ ਤੋਂ ਹੈ। ਇਸ ਦੀ ਪੁਸ਼ਟੀ ਹੋਣ ਤੋਂ ਬਾਅਦ ਵੀ ਖਾਸ ਕਰਕੇ ਸੱਤਾਧਾਰੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਿਚ ਵਧਾਈਆਂ ਦੇਣ ਦੀ ਥਾਂ ਬਹੁਤ ਹੈਰਾਨੀ ਹੋਈ ਕਿ ਪਾਰਟੀ ਨੂੰ ਹਰੀਕੇ ਸਰਕਲ ਦੇ ਪੈਂਦੇ ਪਿੰਡਾਂ ਵਿਚ ਚੇਅਰਮੈਨ ਲਾਉਣ ਲਈ ਕੋਈ ਯੋਗ ਵਿਅਕਤੀ ਹੀ ਨਹੀਂ ਮਿਲਿਆਂ, ਕਿਉਂਕਿ ਨਵ ਨਿਯੁਕਤ ਚੇਅਰਮੈਨ ਜਗਦੀਸ਼ ਸਿੰਘ ਦਾ ਪਿੰਡ ਢੋਟੀਆਂ ਜੋ ਕਿ ਨੌਸ਼ਹਿਰਾ ਪੰਨੂੰਆਂ ਮਾਰਕੀਟ ਕਮੇਟੀ ਵਿਚ ਆਉਂਦਾ ਹੈ। ਇਸ ਮੌਕੇ ਖ਼ਬਰ ਵਿਚ ਨਾਂਅ ਨਾ ਛਾਪਣ ਦੀ ਸ਼ਰਤ ਤੇ ਹਰੀਕੇ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਪਾਰਟੀ ਦਾ ਇਹ ਫੈਸਲਾ ਗ਼ਲਤ ਹੈ ਕਿ ਹਰੀਕੇ ਇਲਾਕੇ ਨੂੰ ਛੱਡ ਕੇ ਪਾਰਟੀ ਨੇ ਬਾਹਰਲੇ ਪਿੰਡ ਤੋਂ ਚੇਅਰਮੈਨ ਨਿਯੁਕਤ ਕੀਤਾ ਹੈ। ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦੇ ਵਰਕਰ ਆਪਣਾ ਗੁੱਸਾ ਕੱਢ ਰਹੇ ਹਨ ਕਿ ਪਾਰਟੀ ਨੂੰ ਹਲਕੇ ਵਿੱਚ ਕੋਈ ਆਗੂ ਜਾਂ ਵਰਕਰ ਹੀ ਨਹੀ ਮਿਲਿਆ ਜੋ ਚੇਅਰਮੈਨ ਬਣਨ ਦੇ ਕਾਬਲ ਹੋਵੇ ।
Ad Position 22
No active advertisement
ਪਿਛਲੀ ਖ਼ਬਰ ਜਨਤਾ ਦੀਆਂ ਉਮੀਦਾਂ ’ਤੇ ਖਰੇ ਉਤਰਨ ਲਈ ਹਰ ਤਰ੍ਹਾਂ ਕਰਾਂਗੇ ਯਤਨ - ਰਮਨਦੀਪ ਕੌਰ ਸੇਰੋਂ, ਬਿੱਲਾ ਸੇਰੋਂ ਪਿੰਡ ਦਿਲਾਵਲਪੁ... ਅਗਲੀ ਖ਼ਬਰ ਰੱਖੜੀ ਦਾ ਤਿਉਹਾਰ ਖਾਲੜਾ ਬਾਰਡਰ ’ਤੇ ਬੀ.ਐਸ.ਐਫ. ਜਵਾਨਾਂ ਨਾਲ ਬੜੀ ਧੂਮਧਾਮ ਨਾਲ ਮਨਾਇਆ ਸੇਵਾ ਸਮਿਤੀ ਤਰਨ ਤਰਨ ਵਲੋਂ ਕ...
Ad Position 24