ਰੱਖੜੀ ਦਾ ਤਿਉਹਾਰ ਖਾਲੜਾ ਬਾਰਡਰ ’ਤੇ ਬੀ.ਐਸ.ਐਫ. ਜਵਾਨਾਂ ਨਾਲ ਬੜੀ ਧੂਮਧਾਮ ਨਾਲ ਮਨਾਇਆ
ਸੇਵਾ ਸਮਿਤੀ ਤਰਨ ਤਰਨ ਵਲੋਂ ਕਰਾਇਆ ਗਿਆ ਸਮਾਗਮ
ਖਾਲੜਾ, 23 ਅਗਸਤ (ਜੱਜਪਾਲ ਸਿੰਘ ਜੱਜ)-ਸਰਹੱਦੀ ਲੋਕ ਸੇਵਾ ਸਮਿਤੀ ਤਰਨ ਤਾਰਨ ਵਲੋਂ ਖਾਲੜਾ ਬਾਰਡਰ ’ਤੇ ਰੱਖੜੀ ਦਾ ਵਿਸ਼ੇਸ਼ ਅਤੇ ਭਾਵਪੂਰਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪੰਜਾਬ ਪ੍ਰਾਂਤ ਦੇ ਸੰਗਠਨ ਮੰਤਰੀ ਸੁਮਿਤ ਕੁਮਾਰ ਅਤੇ ਡਾ: ਸੁਰਿੰਦਰ ਕੌਰ ਸੋਢੀ ਕਾਰਜਕਾਰੀ ਪ੍ਰਧਾਨ ਪੰਜਾਬ ਪ੍ਰਾਂਤ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ।
ਖਾਲੜਾ, 23 ਅਗਸਤ (ਜੱਜਪਾਲ ਸਿੰਘ ਜੱਜ)-ਸਰਹੱਦੀ ਲੋਕ ਸੇਵਾ ਸਮਿਤੀ ਤਰਨ ਤਾਰਨ ਵਲੋਂ ਖਾਲੜਾ ਬਾਰਡਰ ’ਤੇ ਰੱਖੜੀ ਦਾ ਵਿਸ਼ੇਸ਼ ਅਤੇ ਭਾਵਪੂਰਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪੰਜਾਬ ਪ੍ਰਾਂਤ ਦੇ ਸੰਗਠਨ ਮੰਤਰੀ ਸੁਮਿਤ ਕੁਮਾਰ ਅਤੇ ਡਾ: ਸੁਰਿੰਦਰ ਕੌਰ ਸੋਢੀ ਕਾਰਜਕਾਰੀ ਪ੍ਰਧਾਨ ਪੰਜਾਬ ਪ੍ਰਾਂਤ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ । ਇਸ ਸਮਾਰੋਹ ਵਿਚ ਵੱਖ-ਵੱਖ ਪਿੰਡਾਂ ਤੋਂ ਲਗਪਗ 100 ਦੇ ਕਰੀਬ ਮਾਤਾਵਾਂ-ਭੈਣਾਂ ਸਰਹੱਦੀ ਲੋਕ ਸੇਵਾ ਸਮਿਤੀ ਦੀ ਟੀਮ ਨਾਲ ਖਾਲੜਾ ਬਾਰਡਰ ’ਤੇ ਪਹੁੰਚੀਆਂ ਅਤੇ ਦੇਸ਼ ਦੀ ਰਾਖੀ ਕਰ ਰਹੇ ਬੀ.ਐਸ.ਐਫ. ਦੇ ਵੀਰ ਜਵਾਨਾਂ ਨੂੰ ਰੱਖੜੀਆਂ ਬੰਨ੍ਹ ਕੇ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਹੋਰ ਮਜ਼ਬੂਤ ਕੀਤਾ। ਸਮਾਗਮ ਦੌਰਾਨ ਵੱਖ-ਵੱਖ ਟੀਮਾਂ ਵਲੋਂ ਗਿੱਧਾ, ਭੰਗੜਾ ਅਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਬੀ.ਐਸ.ਐਫ. ਦੀਆਂ ਭੈਣਾਂ ਨੇ ਵੀ ਪ੍ਰੋਗਰਾਮ ਵਿਚ ਉਤਸ਼ਾਹ ਨਾਲ ਭਾਗ ਲਿਆ। ਭੈਣਾਂ ਵਲੋਂ ਵੀਰਾਂ ਨੂੰ ਰੱਖੜੀਆਂ ਬੰਨ੍ਹੀਆਂ ਗਈਆਂ ਅਤੇ ਉਨ੍ਹਾਂ ਨੂੰ ਤੋਹਫ਼ੇ ਭੇਟ ਕੀਤੇ ਗਏ। ਇਸੇ ਤਰ੍ਹਾਂ ਬੀ.ਐਸ.ਐਫ. ਦੀਆਂ ਭੈਣਾਂ ਨੇ ਵੀ ਸਰਹੱਦੀ ਲੋਕ ਸੇਵਾ ਸਮਿਤੀ ਦੇ ਮੈਂਬਰਾਂ ਨੂੰ ਰੱਖੜੀਆਂ ਬੰਨ੍ਹੀਆਂ। ਇਸ ਮੌਕੇ ਡਾ. ਸੁਰਿੰਦਰ ਕੌਰ ਸੋਢੀ ਨੇ ਕੰਪਨੀ ਕਮਾਂਡਰ ਨਰਿੰਦਰ ਨੂੰ ਰੱਖੜੀ ਬੰਨ੍ਹ ਕੇ ਤੋਹਫ਼ਾ ਭੇਟ ਕੀਤਾ। ਬੱਚਿਆਂ ਵਲੋਂ ਵੀ ਵਿਸ਼ੇਸ਼ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਦੌਰਾਨ ਸਰਹੱਦੀ ਲੋਕ ਸੇਵਾ ਸਮਿਤੀ ਦੇ ਨੰਨੇ ਕਾਰਕੁੰਨ ਨਿਹਾਲ ਸਿੰਘ, ਜਿਸ ਦੀ ਉਮਰ ਮਹਿਜ਼ ਡੇਢ ਸਾਲ ਹੈ, ਨੇ ਵੀ ਆਪਣੀ ਮਾਸੂਮ ਹਾਜ਼ਰੀ ਨਾਲ ਸਮਾਗਮ ਦੀ ਰੌਣਕ ਵਧਾਈ ਅਤੇ ਸਭ ਦਾ ਦਿਲ ਜਿੱਤ ਲਿਆ। ਸਮਾਗਮ ਵਿਚ ਅਧਿਆਕਸ਼ ਤਰਨ ਤਾਰਨ ਤਰਸੇਮ ਸਿੰਘ ਔਲਖ, ਹਰਚਰਨ ਸਿੰਘ, ਦਵਿੰਦਰ ਸਿੰਘ, ਜਸਵੰਤ ਸਿੰਘ, ਤਰਸੇਮ ਸਿੰਘ ਸ਼ੀਰੋ, ਹਜਿੰਦਰ ਸਿੰਘ ਸ਼ੀਰੋ, ਜਸਕਰਨ ਸਿੰਘ ਰੱਤੋਕੇ, ਅਮਰਜੀਤ ਸਿੰਘ ਮੰਡ, ਤਰਸੇਮ ਸਿੰਘ ਤਰਨ ਤਾਰਨ, ਜਸਵੰਤ ਸਿੰਘ ਦੁਬਲੀ, ਜੱਗਪ੍ਰੀਤ ਸਿੰਘ ਸੋਢੀ ਤਰਨ ਤਾਰਨ ਸਮੇਤ ਸਰਹੱਦੀ ਲੋਕ ਸੇਵਾ ਸਮਿਤੀ ਦੇ ਕਈ ਸਾਥੀਆਂ ਨੇ ਸ਼ਿਰਕਤ ਕੀਤੀ। ਅੰਤ ਵਿਚ ਅਧਿਆਕਸ਼ ਤਰਨ ਤਾਰਨ ਤਰਸੇਮ ਸਿੰਘ ਔਲਖ ਨੇ ਸਮੂਹ ਸੰਗਤ, ਬੀ.ਐਸ.ਐਫ. ਜਵਾਨਾਂ, ਭੈਣਾਂ ਅਤੇ ਸਮਿਤੀ ਦੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। ਸੰਗਠਨ ਮੰਤਰੀ ਸੁਮਿਤ ਕੁਮਾਰ ਨੇ ਸਰਹੱਦੀ ਲੋਕ ਸੇਵਾ ਸਮਿਤੀ ਦੇ ਉਦੇਸ਼ਾਂ ਅਤੇ ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਡਾ. ਸੁਰਿੰਦਰ ਕੌਰ ਸੋਢੀ ਨੇ ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਸਾਰੇ ਵੀਰ ਭਰਾਵਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।