27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਅੰਮਿ੍ਤਸਰ-ਬਠਿੰਡਾ ਅੰਤਰਾਸ਼ਟਰੀ ਮਾਰਗ 54 ’ਤੇ ਹਾਦਸੇ ਤੋਂ ਬਾਅਦ ਸੜਕ ਵਿਚਕਾਰ ਖਿੱਲਰੀਆਂ ਪਰਾਲ਼ੀ ਦੀਆਂ ਗੱਠਾਂ।

32 ਫੁੱਟ ਤੱਕ ਲੰਬੀ ਅਤੇ 11 ਫੁੱਟ ਤੱਕ ਚੌੜੀ ਹੁੰਦੀ ਹੈ ਪਰਾਲੀ ਵਾਲੀ ਟਰਾਲੀ - ਜ਼ਿਕਰਯੋਗ ਹੈ ਕਿ ਆਮ ਟਰਾਲੀ ਜੋ ਕਿ 14 ਤੋਂ 16 ਫੁੱਟ ਤੱਕ ਲੰਬੀ ਹੁੰਦੀ ਹੈ ਤੇ 7 ਫੁੱਟ ਤੱਕ ਚੌੜੀ ਹੁੰਦੀ ਹੈ ਜਦ ਕਿ ਕੰਪਨੀਆਂ ਵਲੋਂ ਇਹ ਸਪੈਸ਼ਲ ਟਰਾਲੀਆਂ ਨਿਯਮਾਂ ਦੇ ਉਲਟ 30 ਤੋਂ 32 ਫੁੱਟ ਤੱਕ ਲੰਬੀਆਂ ਅਤੇ 11 ਫੁੱਟ ਤੱਕ ਚੌੜੀਆਂ ਤਿਆਰ ਕਰਵਾਈਆਂ ਜਾਂਦੀਆਂ ਹਨ। ਹਰੀਕੇ ਇਲਾਕੇ ਵਿਚ ਟਰਾਲੀਆਂ ਤਿਆਰ ਕਰਨ ਵਾਲੇ ਮਕੈਨਿਕਾਂ ਨੇ ਦੱਸਿਆ ਕਿ ਜਦ ਪਰਾਲ਼ੀ ਦਾ ਨਵਾਂ ਨਵਾਂ ਕੰਮ ਸ਼ੁਰੂ ਹੋਇਆ ਸੀ ਤਾਂ ਉਸ ਸਮੇਂ ਇਸ ਸਪੈਸ਼ਲ ਟਰਾਲੀ ਦੀ ਲੰਬਾਈ 22 ਫੁੱਟ ਲੰਬੀ ਅਤੇ 8 ਫੁੱਟ ਚੌੜੀ ਹੁੰਦੀ ਸੀ ਪਰ ਉਸ ਤੋਂ ਬਾਅਦ ਇਸ ਦੀ ਲੰਬਾਈ 24 ਫੁੱਟ ,26, 28 ਫੁੱਟ ਤੋਂ ਵਧਦੀ ਵਧਦੀ ਹੁਣ 32 ਫੁੱਟ ਤੱਕ ਪੁੱਜ ਚੁੱਕੀ ਹੈ ਤੇ ਚੌੜਾਈ ਵੀ ਵੱਧ ਕੇ 11 ਫੁੱਟ ਤੱਕ ਤਿਆਰ ਕਰਵਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 27-08-2026
32 ਫੁੱਟ ਤੱਕ ਲੰਬੀ ਅਤੇ 11 ਫੁੱਟ ਤੱਕ ਚੌੜੀ ਹੁੰਦੀ ਹੈ ਪਰਾਲੀ ਵਾਲੀ ਟਰਾਲੀ - ਜ਼ਿਕਰਯੋਗ ਹੈ ਕਿ ਆਮ ਟਰਾਲੀ ਜੋ ਕਿ 14 ਤੋਂ 16 ਫੁੱਟ ਤੱਕ ਲੰਬੀ ਹੁੰਦੀ ਹੈ ਤੇ 7 ਫੁੱਟ ਤੱਕ ਚੌੜੀ ਹੁੰਦੀ ਹੈ ਜਦ ਕਿ ਕੰਪਨੀਆਂ ਵਲੋਂ ਇਹ ਸਪੈਸ਼ਲ ਟਰਾਲੀਆਂ ਨਿਯਮਾਂ ਦੇ ਉਲਟ 30 ਤੋਂ 32 ਫੁੱਟ ਤੱਕ ਲੰਬੀਆਂ ਅਤੇ 11 ਫੁੱਟ ਤੱਕ ਚੌੜੀਆਂ ਤਿਆਰ ਕਰਵਾਈਆਂ ਜਾਂਦੀਆਂ ਹਨ। ਹਰੀਕੇ ਇਲਾਕੇ ਵਿਚ ਟਰਾਲੀਆਂ ਤਿਆਰ ਕਰਨ ਵਾਲੇ ਮਕੈਨਿਕਾਂ ਨੇ ਦੱਸਿਆ ਕਿ ਜਦ ਪਰਾਲ਼ੀ ਦਾ ਨਵਾਂ ਨਵਾਂ ਕੰਮ ਸ਼ੁਰੂ ਹੋਇਆ ਸੀ ਤਾਂ ਉਸ ਸਮੇਂ ਇਸ ਸਪੈਸ਼ਲ ਟਰਾਲੀ ਦੀ ਲੰਬਾਈ 22 ਫੁੱਟ ਲੰਬੀ ਅਤੇ 8 ਫੁੱਟ ਚੌੜੀ ਹੁੰਦੀ ਸੀ ਪਰ ਉਸ ਤੋਂ ਬਾਅਦ ਇਸ ਦੀ ਲੰਬਾਈ 24 ਫੁੱਟ ,26, 28 ਫੁੱਟ ਤੋਂ ਵਧਦੀ ਵਧਦੀ ਹੁਣ 32 ਫੁੱਟ ਤੱਕ ਪੁੱਜ ਚੁੱਕੀ ਹੈ ਤੇ ਚੌੜਾਈ ਵੀ ਵੱਧ ਕੇ 11 ਫੁੱਟ ਤੱਕ ਤਿਆਰ ਕਰਵਾ ਰਹੇ ਹਨ। ਜਿਸ ਵਿਚ ਟਰਾਲੀ ਦੀ ਚੌੜਾਈ 8 ਫੁੱਟ ਤੇ ਡੇਢ, ਡੇਢ ਫੁੱਟ ਦੀਆਂ ਦੋਵੇਂ ਪਾਸੇ ਵਾੜਾਂ ਲਾਈਆਂ ਜਾਂਦੀਆਂ ਹਨ ਤੇ ਟਰਾਲੀ ਦੀ ਕੁੱਲ ਚੌੜਾਈ 11 ਫੁੱਟ ਤੱਕ ਹੋ ਜਾਂਦੀ ਹੈ। ਇਸ ਸੰਬੰਧੀ ਟਰਾਲੀਆਂ ਬਣਾਉਣ ਵਾਲੀ ਇਲਾਕੇ ਦੀ ਮਸ਼ਹੂਰ ਕੰਪਨੀ ਦੇ ਮਾਲਕ ਨੇ ਦੱਸਿਆ ਕਿ ਉਸ ਨੂੰ 32 ਫੁੱਟ ਵਾਲੀਆਂ ਟਰਾਲੀਆਂ ਬਣਾਉਣ ਦਾ ਆਰਡਰ ਆਇਆ ਸੀ ਪਰ ਟ੍ਰੈਫਿਕ ਨਿਯਮਾਂ ਦੇ ਉਲਟ ਹੋਣ ਕਾਰਨ ਉਨ੍ਹਾਂ ਨੇ ਇਹ ਆਰਡਰ ਨਹੀਂ ਲਿਆ।
Ad Position 22
No active advertisement
ਪਿਛਲੀ ਖ਼ਬਰ ਸੜਕਾਂ ’ਤੇ ਪਰਾਲ਼ੀ ਨਾਲ ਲੱਦੀਆਂ ਟਰਾਲੀਆਂ ’ਤੇ ਕੀ ਟ੍ਰੈਫਿਕ ਨਿਯਮ ਲਾਗੂ ਨਹੀਂ ਹੁੰਦੇ ? ਅਗਲੀ ਖ਼ਬਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਦੇ ਖਿਡਾਰੀਆਂ ਨੇ ਜ਼ਿਲ੍ਹਾ ਖੇਡਾਂ ’ਚ ਮਾਰੀਆਂ ਮੱਲਾਂ 25 ਖਿਡਾਰੀ ਸਟੇਟ ਲਈ...
Ad Position 24