ਸੜਕਾਂ ’ਤੇ ਪਰਾਲ਼ੀ ਨਾਲ ਲੱਦੀਆਂ ਟਰਾਲੀਆਂ ’ਤੇ ਕੀ ਟ੍ਰੈਫਿਕ ਨਿਯਮ ਲਾਗੂ ਨਹੀਂ ਹੁੰਦੇ ?
ਹਰੀਕੇ ਪੱਤਣ, 26 ਅਗਸਤ (ਸੰਜੀਵ ਕੁੰਦਰਾ)– ਟਰੈਫਿਕ ਪੁਲਿਸ ਵਲੋਂ ਅਕਸਰ ਹੀ ਦੋ ਪਹੀਆ ਅਤੇ ਚਾਰ ਪਹੀਆਂ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਦਾ ਪਾਠ ਪੜ੍ਹਾਇਆ ਜਾਂਦਾ ਹੈ ਅਤੇ ਵੱਖ-ਵੱਖ ਜਗ੍ਹਾ ’ਤੇ ਲੱਗੇ ਪੁਲਿਸ ਨਾਕਿਆਂ ’ਤੇ ਚਲਾਨ ਕੱਟ ਕੇ ਭਾਰੀ ਜੁਰਮਾਨੇ ਵੀ ਕੀਤੇ ਜਾਂਦੇ ਹਨ । ਇਸ ਤੋਂ ਇਲਾਵਾ ਵੱਡੇ ਸ਼ਹਿਰਾਂ ’ਚ ਤਾਂ ਵਹੀਕਲ ਚਾਲਕ ਵਲੋਂ ਕੀਤੀ ਮਾਮੂਲੀ ਗਲਤੀ ਵੀ ਕੈਮਰਿਆਂ ’ਚ ਕੈਦ ਹੋ ਜਾਣ ਤੋਂ ਬਾਅਦ ਆਨਲਾਈਨ ਚਲਾਨ ਦਾ ਮੈਸੇਜ ਮੋਬਾਈਲ ’ਤੇ ਪਹੁੰਚ ਜਾਂਦਾ ਹੈ ਪਰ ਜਿਹੜੇ ਓਵਰਲੋਡ ਵਾਹਨ ਸ਼ਰੇਆਮ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਪੁਲਿਸ ਨਾਕਿਆਂ ਤੋਂ ਸਾਹਮਣੇ ਤੋਂ ਗੁਜ਼ਰਦੇ ਹਨ, ਉਨ੍ਹਾਂ ’ਤੇ ਕੋਈ ਨਿਯਮ ਕਿਉਂ ਨਹੀਂ ਲਾਗੂ ਹੁੰਦੇ ।
ਹਰੀਕੇ ਪੱਤਣ, 26 ਅਗਸਤ (ਸੰਜੀਵ ਕੁੰਦਰਾ)– ਟਰੈਫਿਕ ਪੁਲਿਸ ਵਲੋਂ ਅਕਸਰ ਹੀ ਦੋ ਪਹੀਆ ਅਤੇ ਚਾਰ ਪਹੀਆਂ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਦਾ ਪਾਠ ਪੜ੍ਹਾਇਆ ਜਾਂਦਾ ਹੈ ਅਤੇ ਵੱਖ-ਵੱਖ ਜਗ੍ਹਾ ’ਤੇ ਲੱਗੇ ਪੁਲਿਸ ਨਾਕਿਆਂ ’ਤੇ ਚਲਾਨ ਕੱਟ ਕੇ ਭਾਰੀ ਜੁਰਮਾਨੇ ਵੀ ਕੀਤੇ ਜਾਂਦੇ ਹਨ । ਇਸ ਤੋਂ ਇਲਾਵਾ ਵੱਡੇ ਸ਼ਹਿਰਾਂ ’ਚ ਤਾਂ ਵਹੀਕਲ ਚਾਲਕ ਵਲੋਂ ਕੀਤੀ ਮਾਮੂਲੀ ਗਲਤੀ ਵੀ ਕੈਮਰਿਆਂ ’ਚ ਕੈਦ ਹੋ ਜਾਣ ਤੋਂ ਬਾਅਦ ਆਨਲਾਈਨ ਚਲਾਨ ਦਾ ਮੈਸੇਜ ਮੋਬਾਈਲ ’ਤੇ ਪਹੁੰਚ ਜਾਂਦਾ ਹੈ ਪਰ ਜਿਹੜੇ ਓਵਰਲੋਡ ਵਾਹਨ ਸ਼ਰੇਆਮ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਪੁਲਿਸ ਨਾਕਿਆਂ ਤੋਂ ਸਾਹਮਣੇ ਤੋਂ ਗੁਜ਼ਰਦੇ ਹਨ, ਉਨ੍ਹਾਂ ’ਤੇ ਕੋਈ ਨਿਯਮ ਕਿਉਂ ਨਹੀਂ ਲਾਗੂ ਹੁੰਦੇ । ਪਿਛਲੇ ਕੁਝ ਸਾਲਾਂ ਤੋਂ ਪਰਾਲ਼ੀ ਦੀ ਗੱਠਾਂ ਲਿਜਾਣ ਵਾਲੀਆਂ ਟਰੈਕਟਰ ਟਰਾਲੀਆਂ ਜੋ ਕਿ ਟ੍ਰੈਫਿਕ ਨਿਯਮਾਂ ਨੂੰ ਟਿੱਚ ਜਾਣਦੀਆਂ ਹੋਈਆਂ ਸੜਕਾਂ ’ਤੇ ਦਨਦਨਾਉਂਦੀਆਂ ਦਿਨ ਰਾਤ ਫਿਰਦੀਆਂ ਹਨ, ਇਨ੍ਹਾਂ ਪ੍ਰਤੀ ਪ੍ਰਸ਼ਾਸਨ ਬਿਲਕੁਲ ਸੰਜੀਦਾ ਨਹੀਂ । ਜਿੱਥੇ ਇਹ ਪਰਾਲੀ ਦੀਆਂ ਗੱਠਾਂ ਨਾਲ ਲੱਦੀਆਂ ਟਰਾਲੀਆਂ ਦਿਨ ਵੇਲੇ ਵੀ ਸੜਕਾਂ ’ਤੇ ਦਿਖਾਈ ਦਿੰਦੀਆਂ ਹਨ, ਉੱਥੇ ਰਾਤ ਸਮੇਂ ਜ਼ਿਆਦਾ ਸੜਕਾਂ ’ਤੇ ਦਿਖਾਈ ਦਿੰਦੀਆਂ ਹਨ ਜੋ ਕਿ ਹੋਰ ਵੀ ਖ਼ਤਰਨਾਕ ਹੋ ਜਾਂਦੀਆਂ ਹਨ। ਟਰੈਕਟਰ ਚਾਲਕ ਆਪਣੀ ਸਪੀਡ ਵਿਚ ਟਰੈਕਟਰ ਭਜਾਈ ਜਾਂਦਾ ਹੈ ਕਿਉਂਕਿ ਪਰਾਲੀਆਂ ਦੀ ਗੱਠਾਂ ਕਾਰਨ ਉਸ ਨੇ ਅੱਧੀ ਤੋਂ ਵੱਧ ਸੜਕ ਤਾਂ ਘੇਰੀ ਹੁੰਦੀ ਹੈ, ਜੇਕਰ ਲਿੰਕ ਸੜਕ ਹੋਵੇ ਤਾਂ ਪੂਰੀ ਸੜਕ ਘੇਰ ਕੇ ਹੀ ਟਰਾਲੀਆਂ ਕਿਸੇ ਦੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਦਨਦਨਾਉਂਦੀਆਂ ਹਨ ਭਾਵੇਂ ਕੋਈ ਜਿੰਨਾ ਮਰਜ਼ੀ ਹਾਰਨ ਮਾਰੀ ਜਾਵੇ। ਇਨ੍ਹਾਂ ਚਾਲਕਾਂ ਨੂੰ ਕੁਝ ਵੀ ਸੁਣਾਈ ਨਹੀਂ ਦਿੰਦਾ । ਇਹ ਟਰਾਲੀਆਂ ਕਾਰਨ ਅਕਸਰ ਹੀ ਹਾਦਸੇ ਵਾਪਰਦੇ ਹਨ ,ਪਰ ਇੰਨਾ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਜਾਗਣ ਦੀ ਲੋੜ ਹੈ ।