27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਰੱਖੜ ਪੁੰਨਿਆ ਮੇਲੇ ਮੌਕੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਕਰੇਗਾ ਇਤਿਹਾਸਕ ਕਾਨਫ਼ਰੰਸ- ਨਾਰਲੀ

ਭਿੱਖੀਵਿੰਡ, 26 ਅਗਸਤ (ਬੌਬੀ)–ਹਲਕਾ ਖੇਮਕਰਨ ਤੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਸੇਵਾਦਾਰ ਭਾਈ ਅਮਨਦੀਪ ਸਿੰਘ ਨਾਰਲੀ ਜਾ਼ਣਕਾਰੀ ਦਿੰਦਿਆਂ ਦੱਸਿਆ ਕਿ ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਤਿਸ਼ਾਹੀ ਨੌਵੀਂ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਆ ਰਹੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲੇ ਰੱਖੜ ਪੁੰਨਿਆ ਮੇਲੇ (ਸਾਚਾ ਗੁਰੂ ਲਾਧੋ ਰੇ) ਮੌਕੇ ਇਤਿਹਾਸਕ ਪੰਥਕ ਕਾਨਫਰੰਸ ਕਰਨ ਜਾ ਰਹੀ ਹੈ। 28 ਅਗਸਤ ਨੂੰ ਹੋਣ ਵਾਲੀ ਪੰਥਕ ਕਾਨਫਰੰਸ ਲਈ ਤਿਆਰੀਆ ਕਰ ਦਿੱਤੀਆ ਹਨ।

Ad Position 21
No active advertisement
ਗੱਲਬਾਤ ਕਰਦੇ ਹੋਏ ਅਕਾਲੀ ਦਲ (ਵਾਰਿਸ ਪੰਜਾਬ ਦੇ) ਭਾਈ ਅਮਨਦੀਪ ਸਿੰਘ ਨਾਰਲੀ ਅਤੇ ਹੋਰ। ਤਸਵੀਰ–ਬੌਬੀ 27-08-2026
ਭਿੱਖੀਵਿੰਡ, 26 ਅਗਸਤ (ਬੌਬੀ)–ਹਲਕਾ ਖੇਮਕਰਨ ਤੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਸੇਵਾਦਾਰ ਭਾਈ ਅਮਨਦੀਪ ਸਿੰਘ ਨਾਰਲੀ ਜਾ਼ਣਕਾਰੀ ਦਿੰਦਿਆਂ ਦੱਸਿਆ ਕਿ ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਤਿਸ਼ਾਹੀ ਨੌਵੀਂ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਆ ਰਹੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲੇ ਰੱਖੜ ਪੁੰਨਿਆ ਮੇਲੇ (ਸਾਚਾ ਗੁਰੂ ਲਾਧੋ ਰੇ) ਮੌਕੇ ਇਤਿਹਾਸਕ ਪੰਥਕ ਕਾਨਫਰੰਸ ਕਰਨ ਜਾ ਰਹੀ ਹੈ। 28 ਅਗਸਤ ਨੂੰ ਹੋਣ ਵਾਲੀ ਪੰਥਕ ਕਾਨਫਰੰਸ ਲਈ ਤਿਆਰੀਆ ਕਰ ਦਿੱਤੀਆ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਦੀ ਪੰਥਕ ਕਾਨਫਰੰਸ ਪਿਛਲੇ ਸਾਰੇ ਰਿਕਾਰਡ ਤੋੜੇਗੀ । ਹਲਕਾ ਨਿਵਾਸੀਆਂ ਅਤੇ ਸਾਰੇ ਆਗੂਆਂ ’ਚ ਕਾਨਫਰੰਸ ਸਬੰਧੀ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਪੰਥਕ ਕਾਨਫਰੰਸ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਭਰਮ ਭੁਲੇਖੇ ਵੀ ਦੂਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਭਰ ਵਿਚ ਲੋਕ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵਲੋਂ ਬਣਾਈ ਗਈ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਜੁੜ ਰਹੇ ਹਨ। ਇਸ ਮੌਕੇ ਭਾਈ ਰਜਿੰਦਰ ਸਿੰਘ ਤਲਵੰਡੀ, ਸਿਮਰਨਜੀਤ ਸਿੰਘ ਬੂੜ ਚੰਦ, ਰਾਜਬੀਰ ਸਿੰਘ ਡਿਪਟੀ, ਜਸਵੰਤ ਸਿੰਘ ਘਰਿਆਲਾ, ਸੁਖਵਿੰਦਰ ਸਿੰਘ ਲਖਣਾ, ਗੁਰਸੇਵਕ ਸਿੰਘ ਭਿੱਖੀਵਿੰਡ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਾਮਾਰਾਏ ’ਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਅਗਲੀ ਖ਼ਬਰ ਸੜਕਾਂ ’ਤੇ ਪਰਾਲ਼ੀ ਨਾਲ ਲੱਦੀਆਂ ਟਰਾਲੀਆਂ ’ਤੇ ਕੀ ਟ੍ਰੈਫਿਕ ਨਿਯਮ ਲਾਗੂ ਨਹੀਂ ਹੁੰਦੇ ?
Ad Position 24