27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਬੰਦੀ ਸਿੰਘ ਸਜ਼ਾਵਾਂ ਕੱਟ ਕੇ ਵੀ ਜੇਲ੍ਹਾਂ ’ਚ, ਦੂਜੇ ਪਾਸੇ ਸਜ਼ਾ ਜ਼ਾਫਤਾ ਨੂੰ ਹਰ ਮਹੀਨੇ ਪੈਰੋਲ- ਸੁਰਜੀਤ ਸਿੰਘ ਭੂਰਾ ਦੇਸ਼ ਦੇ ਹਾਕਮਾਂ ਦਾ ਸਿੱਖ ਕੌਮ ਨਾਲ ਵਿਤਕਰਾ ਅਜੇ ਵੀ ਬਰਕਰਾਰ

ਖੇਮਕਰਨ, 26 ਅਗਸਤ (ਰਾਕੇਸ਼ ਬਿੱਲਾ)-ਇਸ ਤਰ੍ਹਾਂ ਲੱਗਦਾ ਕਿ ਸਾਡੇ ਦੇਸ਼ ਹਿੰਦੋਸਤਾਨ ਵਿਚ ਬੜੇ ਸਮੇਂ ਤੋਂ ਦੋਹਰੇ ਕਾਨੂੰਨ ਕੰਮ ਲਾਗੂ ਹਨ । ਬਹੁ-ਗਿਣਤੀ ਤੇ ਘੱਟ ਗਿਣਤੀ ਵਰਗਾਂ ਲਈ ਕਾਨੂੰਨ ਦੀਆਂ ਧਾਰਾਵਾਂ ਸਮੇਂ-ਸਮੇਂ ਦੀਆਂ ਸਰਕਾਰਾਂ ਲਾਗੂ ਕਰ ਦੀਆਂ ਆ ਰਹੀਆਂ ਹਨ ।

Ad Position 21
No active advertisement
ਸੁਰਜੀਤ ਸਿੰਘ ਭੂਰਾ 27-08-2026
ਖੇਮਕਰਨ, 26 ਅਗਸਤ (ਰਾਕੇਸ਼ ਬਿੱਲਾ)-ਇਸ ਤਰ੍ਹਾਂ ਲੱਗਦਾ ਕਿ ਸਾਡੇ ਦੇਸ਼ ਹਿੰਦੋਸਤਾਨ ਵਿਚ ਬੜੇ ਸਮੇਂ ਤੋਂ ਦੋਹਰੇ ਕਾਨੂੰਨ ਕੰਮ ਲਾਗੂ ਹਨ । ਬਹੁ-ਗਿਣਤੀ ਤੇ ਘੱਟ ਗਿਣਤੀ ਵਰਗਾਂ ਲਈ ਕਾਨੂੰਨ ਦੀਆਂ ਧਾਰਾਵਾਂ ਸਮੇਂ-ਸਮੇਂ ਦੀਆਂ ਸਰਕਾਰਾਂ ਲਾਗੂ ਕਰ ਦੀਆਂ ਆ ਰਹੀਆਂ ਹਨ । ਸਰਕਾਰਾਂ ਦੇ ਵਫ਼ਾਦਾਰ ਸਜ਼ਾ ਜਾਬਤਾ ਹੋਣ ਦੇ ਬਾਵਜੂਦ ਵੀ ਹਰ ਮਹੀਨੇ ਪੈਰੋਲ ’ਤੇ ਜੇਲ੍ਹਾਂ ’ਚੋਂ ਭਾਰੀ ਸੁਰੱਖਿਆ ਅਮਲੇ ਦੇ ਸਾਏ ਹੇਠ ਬਾਹਰ ਆ ਰਹੇ ਹਨ, ਪਰ ਦੂਸਰੇ ਪਾਸੇ ਬੰਦੀ ਸਿੰਘ ਜਿਹੜੇ ਦੇਸ਼ ਦੇ ਕਾਨੂੰਨ ਅਨੁਸਾਰ ਅਦਾਲਤਾਂ ਵਲੋਂ ਦਿੱਤੀਆਂ ਗਈਆਂ 35-35 ਸ ਾਲ ਦੀਆਂ ਸਜ਼ਾਵਾਂ ਭੁਗ ਤਣ ਦੇ ਬਾਵਜੂਦ ਵੀ ਅਜੇ ਤੱਕ ਬਿਨਾਂ ਵਜ੍ਹਾ ਜੇਲ੍ਹਾਂ ’ਚ ਡੱਕੇ ਹੋਏ ਹਨ । ਉਨ੍ਹਾਂ ਬੰਦੀ ਸਿੰਘਾ ਨੂੰ ਰਿਹਾਅ ਕਰਨਾ ਤਾਂ ਦੂਰ ਅੱਜ ਤੱਕ ਪੈਰੋਲ ਵੀ ਨਹੀਂ ਦਿੱਤੀ ਜਾ ਰਹੀ । ਜਦਕਿ ਕਤਲਾਂ ਤੇ ਜਬਰ ਜਨਾਹ ਵਰਗੇ ਸੰਗੀਨ ਜ਼ੁਰਮਾਂ ਦੇ ਦੋਸ਼ੀ ਸਜ਼ਾ ਜਾਬਤਾ ਰਾਮ ਰਹੀਮ ਨੂੰ ਹਰ ਮਹੀਨੇ ਪੈਰੋਲ ਦਿੱਤੀ ਜਾ ਰਹੀ ਹੈ । ਇਨ੍ਹਾਂ ਭਾਵਨਾਵਾਂ ਦਾ ਇਜ਼ਹਾਰ (ਵਾਰਿਸ ਪੰਜਾਬ) ਅਕਾਲੀ ਦਲ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਭੂਰਾ ਨੇ ਇਕ ਬਿਆਨ ’ਚ ਕੀਤਾ । ਉਨ੍ਹਾਂ ਕਿਹਾ ਕਿ ਪੰਜਾ ਬ ਦੇ ਸੰਘਰਸ਼ੀ ਲੋਕ ਆਏ ਦਿਨ ਬੰਦੀ ਸਿੰਘਾਂ ਦੀ ਰਿਹਾਈ ਲਈ ਧ ਰਨੇ ਲਾਉਂਦੇ ਹਨ, ਪਰ ਅਫਸੋਸ ਕਿ ਕੋਈ ਇਨਸਾਫ਼ ਨਹੀਂ ਮਿਲ ਰਿਹਾ ।
Ad Position 22
No active advertisement
ਪਿਛਲੀ ਖ਼ਬਰ ਸਤਪਾਲ ਸਿੰਘ ਨੱਥੋਕੇ ਦੇ ਗ੍ਰਹਿ ਪਹੁੰਚੇ ਬਿਕਰਮ ਸਿੰਘ ਮਜੀਠੀਆ ਅਗਲੀ ਖ਼ਬਰ ਮਠਿਆਈ ਦੇ ਰੇਟ ’ਤੇ ਗੱਤੇ ਦੇ ਡੱਬੇ ਵੇਚਣ ਦਾ ਮਾਮਲਾ, ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ
Ad Position 24