ਸੈਕਰਡ ਸੋਲਜ਼ ਕਾਨਵੈਂਟ ਸਕੂਲ ਕਾਲੇ ਵਿਖੇ ਮਹਿੰਦੀ, ਰੱਖੜੀ ਅਤੇ ਆਰਟ ਮੁਕਾਬਲੇ ਕਰਵਾਏ
ਭਿੱਖੀਵਿੰਡ, 29 ਅਗਸਤ (ਬੌਬੀ)–ਰੱਖੜੀ ਦੇ ਪਵਿੱਤਰ ਤਿਉਹਾਰ ਦੇ ਨਾਲ ਸੰਬੰਧਿਤ ਸੈਕਰਡ ਸੋਲਜ ਕਾਨਵੈਂਟ ਸਕੂਲ ਕਾਲੇ ਵਿਖੇ ਬੱਚਿਆਂ ਵਲੋਂ ਸਕੂਲ ਵਿਚ ਰੱਖੜੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਕਿ ਬੱਚਿਆਂ ਵਲੋਂ ਘਰ ਤੋਂ ਸਮਾਨ ਲਿਆ ਕੇ ਸਕੂਲ ਵਿਚ ਅਲੱਗ-ਅਲੱਗ ਕਿਸਮ ਦੀਆਂ ਬਹੁਤ ਹੀ ਸੁੰਦਰ ਰੱਖੜੀਆਂ ਬਣਾਈਆਂ ਗਈਆਂ ।
ਭਿੱਖੀਵਿੰਡ, 29 ਅਗਸਤ (ਬੌਬੀ)–ਰੱਖੜੀ ਦੇ ਪਵਿੱਤਰ ਤਿਉਹਾਰ ਦੇ ਨਾਲ ਸੰਬੰਧਿਤ ਸੈਕਰਡ ਸੋਲਜ ਕਾਨਵੈਂਟ ਸਕੂਲ ਕਾਲੇ ਵਿਖੇ ਬੱਚਿਆਂ ਵਲੋਂ ਸਕੂਲ ਵਿਚ ਰੱਖੜੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਕਿ ਬੱਚਿਆਂ ਵਲੋਂ ਘਰ ਤੋਂ ਸਮਾਨ ਲਿਆ ਕੇ ਸਕੂਲ ਵਿਚ ਅਲੱਗ-ਅਲੱਗ ਕਿਸਮ ਦੀਆਂ ਬਹੁਤ ਹੀ ਸੁੰਦਰ ਰੱਖੜੀਆਂ ਬਣਾਈਆਂ ਗਈਆਂ । ਇਸ ਵਿਚ ਬੱਚਿਆਂ ਨੇ ਘਰ ਵਿਚ ਨਿਤ ਵਰਤੋਂ ਦੀਆਂ ਚੀਜ਼ਾਂ ਦੀ ਵਰਤੋਂ ਕੀਤੀ ਅਤੇ ਇਸ ਮੁਕਾਬਲੇ ਵਿਚ ਹਿੱਸਾ ਲਿਆ । ਜਿਸਦਾ ਨਤੀਜਾ ਸਕੂਲ ਦੇ ਪ੍ਰਿੰਸੀਪਲ ਕੰਧਾਲ ਸਿੰਘ ਬਾਠ ਅਤੇ ਚੇਅਰਮੈਨ ਲਖਬੀਰ ਕੌਰ ਬਾਠ ਵਲੋਂ ਕੱਢਿਆ ਗਿਆ। ਉਨ੍ਹਾਂ ਕਲਾਸਾਂ ਵਿਚ ਜਾ ਕੇ ਬੱਚਿਆਂ ਦੀਆਂ ਹੱਥਾਂ ਨਾਲ ਬਣਾਈਆਂ ਹੋਈਆਂ ਰੱਖੜੀਆਂ ਦੀ ਪ੍ਰਸੰਸਾਂ ਕੀਤੀ ਅਤੇ ਬੱਚਿਆਂ ਨੂੰ ਪੁਜੀਸ਼ਨਾਂ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ ਨਾਲ ਹੀ ਇਸ ਮੌਕੇ ਸਕੂਲ ਵਿਚ ਲੜਕੀਆਂ ਦਾ ਮਹਿੰਦੀ ਮੁਕਾਬਲਾ ਕਰਵਾਇਆ ਗਿਆ ਅਤੇ ਡਰਾਇੰਗ ਦਾ ਮੁਕਾਬਲਾ ਵੀ ਕਰਵਾਇਆ ਗਿਆ। ਇਹਨਾਂ ਬੱਚਿਆਂ ਨੂੰ ਵੀ ਪੁਜੀਸ਼ਨਾਂ ਦਿੱਤੀਆਂ ਗਈਆਂ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਕੰਧਾਲ ਸਿੰਘ ਬਾਠ ਨੇ ਬੱਚਿਆਂ ਨੂੰ ਦੱਸਿਆ ਕਿ ਸਾਨੂੰ ਅਜਿਹੇ ਮੁਕਾਬਲੇ ਸਕੂਲਾਂ ’ਚ ਕਰਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਬੱਚੇ ਅੱਜ ਕੱਲ੍ਹ੍ਹ ਬਾਜ਼ਾਰੀ ਚੀਜ਼ਾਂ ਨੂੰ ਛੱਡ ਕੇ ਆਪਣੇ ਹੱਥ ਨਾਲ ਬਣੀਆਂ ਚੀਜ਼ਾਂ ਦੀ ਵਰਤੋਂ ਕਰਨ । ਇਸ ਮੌਕੇ ਚੇਅਰਪਰਸਨ ਲਖਬੀਰ ਕੌਰ ਬਾਠ, ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ ।