30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸੈਕਰਡ ਸੋਲਜ਼ ਕਾਨਵੈਂਟ ਸਕੂਲ ਕਾਲੇ ਦੀ ਅੰਡਰ-19 ਵਾਲੀਬਾਲ ਦੀ ਟੀਮ ਜ਼ਿਲ੍ਹੇ ’ਚੋਂ ਅੱਵਲ

ਭਿੱਖੀਵਿੰਡ, 29 ਅਗਸਤ (ਬੌਬੀ)–ਜ਼ਿਲ੍ਹਾ ਪੱਧਰ ’ਤੇ ਚੱਲ ਰਹੀਆਂ ਖੇਡਾਂ ’ਚ ਸੈਕਰਡ ਸੌਲਜ ਕਾਨਵੈਂਟ ਸਕੂਲ ਕਾਲੇ ਦੇ ਲੜਕਿਆਂ ਦੀ ਅੰਡਰ-19 ਦੀ ਵਾਲੀਬਾਲ ਟੀਮ ਨੇ ਹਿੱਸਾ ਲਿਆ । ਜਿਸ ’ਚ ਕਿ ਜ਼ਿਲ੍ਹੇ ਦੇ ਵੱਖ-ਵੱਖ ਜੋਨਾਂ ਦੀਆਂ ਜੇਤੂ ਟੀਮਾਂ ਸ਼ਾਮਿਲ ਸਨ ।

Ad Position 21
No active advertisement
ਅਜੀਤ ਡੈਸਕ 30-08-2026
ਭਿੱਖੀਵਿੰਡ, 29 ਅਗਸਤ (ਬੌਬੀ)–ਜ਼ਿਲ੍ਹਾ ਪੱਧਰ ’ਤੇ ਚੱਲ ਰਹੀਆਂ ਖੇਡਾਂ ’ਚ ਸੈਕਰਡ ਸੌਲਜ ਕਾਨਵੈਂਟ ਸਕੂਲ ਕਾਲੇ ਦੇ ਲੜਕਿਆਂ ਦੀ ਅੰਡਰ-19 ਦੀ ਵਾਲੀਬਾਲ ਟੀਮ ਨੇ ਹਿੱਸਾ ਲਿਆ । ਜਿਸ ’ਚ ਕਿ ਜ਼ਿਲ੍ਹੇ ਦੇ ਵੱਖ-ਵੱਖ ਜੋਨਾਂ ਦੀਆਂ ਜੇਤੂ ਟੀਮਾਂ ਸ਼ਾਮਿਲ ਸਨ । ਇਹਨਾਂ ਟੀਮਾਂ ਨਾਲ ਮੈਚ ਖੇਡਣ ਤੋਂ ਬਾਅਦ ਸੈਕਰਡ ਸੋਲਜ ਕਾਨਵੈਂਟ ਸਕੂਲ ਕਾਲੇ ਦੀ ਟੀਮ ਨੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਿਲ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ । ਸਕੂਲ ਪਹੁੰਚਣ ’ਤੇ ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਇਨ੍ਹਾਂ ਵਿਦਿਆਰਥੀਆਂ ਦੇ ਨਾਮ ਅੰਮ੍ਰਿਤਪਾਲ ਸਿੰਘ , ਗੁਰਤੇਜ ਸਿੰਘ, ਜਸ਼ਨਪ੍ਰੀਤ ਸਿੰਘ, ਅਰਮਾਨਪ੍ਰੀਤ ਸਿੰਘ, ਜੁਗਰਾਜ ਸਿੰਘ ਸ਼ਾਮਿਲ ਸਨ । ਇਸ ਮੌਕੇ ਬੋਲਦੇ ਹੋਏ ਸਕੂਲ ਦੇ ਪ੍ਰਿੰਸੀਪਲ ਕੰਧਾਲ ਸਿੰਘ ਬਾਠ ਹੋਣਾਂ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਦੂਸਰੇ ਵਿਦਿਆਰਥੀ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਇਹਨਾਂ ਬੱਚਿਆਂ ਦੀ ਲਗਨ ਅਤੇ ਮਿਹਨਤ ਨੇ ਇਹਨਾਂ ਨੂੰ ਅੱਜ ਇਸ ਮੁਕਾਮ ’ਤੇ ਪਹੁੰਚਾਇਆ ਹੈ । ਉਨ੍ਹਾਂ ਨੇ ਦੱਸਿਆ ਕਿ ਅੱਜ ਦੀ ਨੌਜਵਾਨ ਪੀੜ੍ਹੀ ਲਈ ਸਰੀਰਕ ਤੰਦਰੁਸਤੀ ਦੀ ਕਿੰਨੀ ਮਹੱਤਤਾ ਹੈ ਤਾਂ ਜੋ ਅਸੀਂ ਇਕ ਸਿਹਤਮੰਦ ਭਵਿੱਖ ਦੀ ਨੀਹ ਰੱਖ ਸਕੀਏ। ਇਸ ਮੌਕੇ ਉਨ੍ਹਾਂ ਨਾਲ ਸਕੂਲ ਦੇ ਡੀ.ਪੀ ਅਧਿਆਪਕ ਹਰਜੀਤ ਸਿੰਘ ਨੂੰ ਮੁਬਾਰਕਬਾਦ ਦਿੱਤੀ । ਇਸ ਮੌਕੇ ਸਕੂਲ ਦੇ ਸਮੂਹ ਵਿਦਿਆਰਥੀ ਸਕੂਲ ਦਾ ਸਟਾਫ ਪ੍ਰਿੰਸੀਪਲ ਕੰਧਾਲ ਸਿੰਘ ਜੀ ਬਾਠ, ਚੇਅਰਮੈਨ ਲਖਬੀਰ ਕੌਰ ਬਾਠ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ ।
Ad Position 22
No active advertisement
ਪਿਛਲੀ ਖ਼ਬਰ ਕਲਗੀਧਰ ਪਬਲਿਕ ਸਕੂਲ ਨੇ 70ਵੀਆਂ ਪੰਜਾਬ ਸਕੂਲ ਰੱਸਾਕਸ਼ੀ ਖੇਡਾਂ ’ਚ ਹਾਸਿਲ ਕੀਤਾ ਦੂਜਾ ਸਥਾਨ ਅਗਲੀ ਖ਼ਬਰ ਸੈਕਰਡ ਸੋਲਜ਼ ਕਾਨਵੈਂਟ ਸਕੂਲ ਕਾਲੇ ਵਿਖੇ ਮਹਿੰਦੀ, ਰੱਖੜੀ ਅਤੇ ਆਰਟ ਮੁਕਾਬਲੇ ਕਰਵਾਏ
Ad Position 24