ਕਲਗੀਧਰ ਪਬਲਿਕ ਸਕੂਲ ਨੇ 70ਵੀਆਂ ਪੰਜਾਬ ਸਕੂਲ ਰੱਸਾਕਸ਼ੀ ਖੇਡਾਂ ’ਚ ਹਾਸਿਲ ਕੀਤਾ ਦੂਜਾ ਸਥਾਨ
ਭਿੱਖੀਵਿੰਡ, 29 ਅਗਸਤ (ਬੌਬੀ)– ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਦੇ ਵਿਦਿਆਰਥੀਆਂ ਨੇ 70 ਵੀਆਂ ਪੰਜਾਬ ਸਕੂਲ ਰੱਸਾਕਸ਼ੀ (ਰੱਸੀ ਖਿੱਚਣ) ਕ੍ਰਾਸ ਕੰਟਰੀ ਖੇਡਾਂ 2026 ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ । ਇਹ ਮੁਕਾਬਲਾ 26 ਅਗਸਤ 2026 ਨੂੰ ਸੇਵਾ ਦੇਵੀ ਕਾਲਜ ਤਰਨ ਤਾਰਨ ਵਲੋਂ ਕਰਵਾਇਆ ਗਿਆ ।
ਭਿੱਖੀਵਿੰਡ, 29 ਅਗਸਤ (ਬੌਬੀ)– ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਦੇ ਵਿਦਿਆਰਥੀਆਂ ਨੇ 70 ਵੀਆਂ ਪੰਜਾਬ ਸਕੂਲ ਰੱਸਾਕਸ਼ੀ (ਰੱਸੀ ਖਿੱਚਣ) ਕ੍ਰਾਸ ਕੰਟਰੀ ਖੇਡਾਂ 2026 ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ । ਇਹ ਮੁਕਾਬਲਾ 26 ਅਗਸਤ 2026 ਨੂੰ ਸੇਵਾ ਦੇਵੀ ਕਾਲਜ ਤਰਨ ਤਾਰਨ ਵਲੋਂ ਕਰਵਾਇਆ ਗਿਆ । ਸਕੂਲ ਦੀ ਅੰਡਰ-14 ਲੜਕਿਆਂ ਦੀ ਟੀਮ ਨੇ ਪੂਰੇ ਮੁਕਾਬਲੇ ਦੌਰਾਨ ਸ਼ਾਨਦਾਰ ਟੀਮ ਵਰਕ, ਤਾਕਤ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ । ਮੁਕਾਬਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਵਿੱਚ ਮਨਸਹਿਜ ਸਿੰਘ, ਯੁਵਰਾਜ ਸਿੰਘ, ਰਣਵੀਰ ਸਿੰਘ, ਸਾਹਿਬਦੀਪ ਸਿੰਘ, ਹਰਜਸਦੀਪ ਸਿੰਘ, ਕੀਰਤਬੀਰ ਸਿੰਘ, ਫਤਹਿਜੋਤ ਸਿੰਘ, ਨਵਪ੍ਰੀਤ ਸਿੰਘ, ਵਿਸ਼ਾਲਦੀਪ ਸਿੰਘ ਅਤੇ ਜਸਬੀਰ ਸਿੰਘ ਸ਼ਾਮਿਲ ਹਨ। ਇਸ ਪ੍ਰਾਪਤੀ ਵਿਚ ਹੋਰ ਮਾਣ ਦਾ ਵਾਧਾ ਕਰਦਿਆਂ ਟੀਮ ਦੇ ਦੋ ਖਿਡਾਰੀਆਂ ਦੀ ਰਾਜ ਪੱਧਰੀ ਚੈਂਪੀਅਨਸ਼ਿਪ ਲਈ ਚੋਣ ਵੀ ਹੋਈ । ਇਹ ਸਫਲਤਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਲਗਨ ਅਤੇ ਖੇਡਾਂ ਪ੍ਰਤੀ ਸਮਰਪਣ ਦਾ ਨਤੀਜਾ ਹੈ। ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਅਤੇ ਕੋਚਾਂ ਨੂੰ ਵਧਾਈ ਦਿੱਤੀ ਅਤੇ ਚੁਣੇ ਗਏ ਖਿਡਾਰੀਆਂ ਨੂੰ ਰਾਜ ਪੱਧਰੀ ਚੈਂਪੀਅਨਸ਼ਿਪ ਲਈ ਸ਼ੁੱਭਕਾਮਨਾਵਾਂ ਦਿੱਤੀਆਂ।