03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਨਾਰਲੀ ਬਿਜਲੀ ਘਰ ਦਾ ਘਿਰਾਓ

ਖਾਲੜਾ, 2 ਸਤੰਬਰ (ਜੱਜਪਾਲ ਸਿੰਘ ਜੱਜ)-ਖੇਤੀ ਸੈਕਟਰ ਲਈ ਬਿਜਲੀ ਦੀ ਸਪਲਾਈ ਘੱਟ ਮਿਲਣ ਕਾਰਨ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵਲੋਂ ਬਿਜਲੀ ਘਰ ਨਾਰਲੀ ਦਾ ਘਿਰਾਓ ਕੀਤਾ ਗਿਆ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਇਕਾਈ ਪ੍ਰਧਾਨ ਖਾਲੜਾ ਬਘੇਲ ਸਿੰਘ ,ਹਰਜਿੰਦਰ ਸਿੰਘ ਕਲਸੀਆਂ ਆਦਿ ਆਗੂਆਂ ਨੇ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ ਨੂੰ ਖੇਤੀ ਸੈਕਟਰ ਲਈ ਬਿਜਲੀ ਦੇਣ ਵਿਚ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਖਾਲੜਾ, 2 ਸਤੰਬਰ (ਜੱਜਪਾਲ ਸਿੰਘ ਜੱਜ)-ਖੇਤੀ ਸੈਕਟਰ ਲਈ ਬਿਜਲੀ ਦੀ ਸਪਲਾਈ ਘੱਟ ਮਿਲਣ ਕਾਰਨ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵਲੋਂ ਬਿਜਲੀ ਘਰ ਨਾਰਲੀ ਦਾ ਘਿਰਾਓ ਕੀਤਾ ਗਿਆ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਇਕਾਈ ਪ੍ਰਧਾਨ ਖਾਲੜਾ ਬਘੇਲ ਸਿੰਘ ,ਹਰਜਿੰਦਰ ਸਿੰਘ ਕਲਸੀਆਂ ਆਦਿ ਆਗੂਆਂ ਨੇ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ ਨੂੰ ਖੇਤੀ ਸੈਕਟਰ ਲਈ ਬਿਜਲੀ ਦੇਣ ਵਿਚ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮਗਰਲੇ ਕਰੀਬ 10- 15 ਦਿਨ ਤੋਂ ਖੇਤੀ ਸੈਕਟਰ ਲਈ ਬਿਜਲੀ ਸਪਲਾਈ ਬਹੁਤ ਘੱਟ ਦਿੱਤੀ ਜਾ ਰਹੀ ਹੈ, ਜਿਸ ਕਾਰਨ ਹੁਣ ਨਿਸਾਰੇ ’ਤੇ ਆਇਆ ਝੋਨਾ ਸੋਕੇ ਦਾ ਸ਼ਿਕਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਵੇਲੇ ਝੋਨੇ ਨੂੰ ਸਮੇਂ ਸਿਰ ਪਾਣੀ ਨਾ ਦਿੱਤਾ ਗਿਆ ਤਾਂ ਇਸ ਦਾ ਵਜਨ ਬਹੁਤ ਜ਼ਿਆਦਾ ਘੱਟ ਜਾਵੇਗਾ ਅਤੇ ਪਹਿਲਾਂ ਹੀ ਕਰਜ਼ੇ ਦੀ ਦਲਦਲ ਵਿਚ ਫਸਿਆ ਕਿਸਾਨ ਹੋਰ ਕਰਜਾਈ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਸਟੇਜਾਂ ’ਤੇ ਹੀ ਐਲਾਨ ਕਰਦੀ ਹੈ ਕਿ ਕਿਸਾਨਾਂ ਨੂੰ ਖੇਤੀ ਸੈਕਟਰ ਲਈ ਬਿਜਲੀ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ। ਜਦੋਂਕਿ ਜ਼ਮੀਨੀ ਹਕੀਕਤ ਹੈ ਕਿ ਕਿਸਾਨਾਂ ਦੇ ਝੋਨੇ ਸੁੱਕ ਰਹੇ ਹਨ। ਉਕਤ ਕਿਸਾਨਾਂ ਨੇ ਕਿਹਾ ਕਿ ਉਹ ਮਗਰਲੇ ਕਾਫੀ ਦਿਨਾਂ ਤੋਂ ਉਪ ਮੰਡਲ ਦਫਤਰ ਖਾਲੜਾ ਦੇ ਐਸ.ਡੀ.ਓ. ਨੂੰ ਮਿਲਣ ਲਈ ਆ ਰਹੇ ਹਨ, ਪ੍ਰੰਤੂ ਉਹ ਮਿਲ ਨਹੀਂ ਰਹੇ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਸਪਲਾਈ ਦਾ ਛੇਤੀ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਇਕ ਦੋ ਦਿਨਾਂ ਵਿਚ ਕਮੇਟੀ ਵਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜਿੰਮੇਵਾਰ ਸਰਕਾਰ ਅਤੇ ਬਿਜਲੀ ਬੋਰਡ ਹੋਵੇਗਾ। ਇਸ ਮੌਕੇ ਸੰਦੀਪ ਸਿੰਘ ਖਾਲੜਾ, ਪਹਿਲਵਾਨ ਹਰਜੀਤ ਸਿੰਘ ਖਾਲੜਾ, ਮੇਜਰ ਸਿੰਘ ਕਲਸੀਆਂ, ਡਾ. ਜੱਜ ਕਲਸੀਆ, ਅਜਮੇਰ ਸਿੰਘ ਖਾਲੜਾ, ਕਰਨਜੀਤ ਸਿੰਘ ਖਾਲੜਾ, ਰਣਜੀਤ ਸਿੰਘ ਰਾਣਾ ਖਾਲੜਾ, ਹਰਜੀਤ ਸਿੰਘ ਅਮੀਸ਼ਾਹ, ਗੋਪਾਲ ਸਿੰਘ ਖਾਲੜਾ, ਬਾਜ ਸਿੰਘ ਖਾਲੜਾ, ਸੁਖਜੀਤ ਚੀਮਾ, ਫਤਿਹ ਸਿੰਘ ਖਾਲੜਾ, ਸੁੱਖਾ ਸਿੰਘ ਖਾਲੜਾ, ਹੈਪੀ ਖਾਲੜਾ, ਬਲਕਾਰ ਸਿੰਘ ਖਾਲੜਾ, ਫੁੰਮਣ ਸਿੰਘ ਖਾਲੜਾ ਆਦਿ ਕਿਸਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਵਿਖੇ ਦੋ ਰੋਜ਼ਾ ਮਾਝਾ ਜ਼ੋਨ ਸਕੂਲ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਿੰਘ ਆਸਲ ਨੂੰ ਦਿੱਤਾ ਅਸ਼ੀਰਵਾਦ
Ad Position 24