07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਔਰਤ ਨਾਲ ਛੇੜਖਾਨੀ ਕਰਨ ਵਾਲਾ ਇਕ ਵਿਅਕਤੀ ਪੁਲਿਸ ਵਲੋਂ ਗ੍ਰਿਫ਼ਤਾਰ

ਤਰਨ ਤਾਰਨ, 6 ਸਤੰਬਰ (ਇਕਬਾਲ ਸਿੰਘ ਸੋਢੀ)–ਇਕ ਔਰਤ ਨਾਲ ਛੇੜਖਾਨੀ ਕਰਨ ਦੇ ਮਾਮਲੇ ਵਿਚ ਥਾਣਾ ਕੱਚਾ ਪੱਕਾ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਥਾਣਾ ਕੱਚਾ ਪੱਕਾ ਦੇ ਏ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਤਰਨ ਤਾਰਨ, 6 ਸਤੰਬਰ (ਇਕਬਾਲ ਸਿੰਘ ਸੋਢੀ)–ਇਕ ਔਰਤ ਨਾਲ ਛੇੜਖਾਨੀ ਕਰਨ ਦੇ ਮਾਮਲੇ ਵਿਚ ਥਾਣਾ ਕੱਚਾ ਪੱਕਾ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਥਾਣਾ ਕੱਚਾ ਪੱਕਾ ਦੇ ਏ.ਐਸ.ਆਈ. ਰਣਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੀ ਇਕ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 3 ਸਤੰਬਰ ਨੂੰ ਉਸ ਦੇ ਪਤੀ ਨਾਲ ਉਸ ਦਾ ਕਿਸੇ ਗੱਲੋਂ ਮਾਮੂਲੀ ਝਗੜਾ ਹੋਇਆ ਤਾਂ ਉਹ ਗੁੱਸੇ ਵਿਚ ਆ ਕੇ ਅੱਡਾ ਮਨਿਹਾਲਾ ਜੈ ਸਿੰਘ ਆਪਣੀ ਮਾਸੀ ਕੋਲ ਭਿੱਖੀਵਿੰਡ ਜਾਣ ਵਾਸਤੇ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਰਸਤੇ ਵਿਚ ਗੁਰਮੀਤ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਮਨਿਹਾਲਾ ਜੈ ਸਿੰਘ ਅੱਡੇ ’ਤੇ ਮੌਜੂਦ ਸੀ ਜਿਸ ਉਸ ਨੂੰ ਕਿਹਾ ਕਿ ਤੂੰ ਕਿਧਰ ਜਾ ਰਹੀ ਹੈ ਤਾਂ ਉਸ ਨੇ ਕਿਹਾ ਕਿ ਉਸ ਦਾ ਪਤੀ ਨਾਲ ਝਗੜਾ ਹੋਇਆ ਹੈ ਤੇ ਉਹ ਆਪਣੀ ਮਾਸੀ ਕੋਲ ਚੱਲੀ ਹੈ ਜਿਸ ਨੇ ਕਿਹਾ ਕਿ ਉਹ ਤੈਨੂੰ ਸਰਪੰਚ ਕੋਲ ਛੱਡ ਆਉਂਦਾ ਹੈ ਤੇ ਤੇਰਾ ਫੈਸਲਾ ਕਰਵਾ ਦਿੰਦਾ ਹੈ, ਜਿਸ ’ਤੇ ਉਹ ਉਸਦੇ ਨਾਲ ਸਰਪੰਚ ਦੇ ਘਰ ਵੱਲ ਨੂੰ ਤੁਰ ਪਈ ਤਾਂ ਅੱਡੇ ਤੋਂ ਥੋੜਾ ਦੂਰ ਝਾੜੀਆਂ ਕੋਲ ਜਾ ਕੇ ਗੁਰਮੀਤ ਸਿੰਘ ਨੇ ਕਿਹਾ ਕਿ ਤੂੰ ਇਥੇ ਬੈਠ ਜਾ ਮੈਂ ਮੋਟਰਸਾਈਕਲ ਲੈ ਕੇ ਆਉਂਦਾ ਹਾਂ ਤੇ ਤੈਨੂੰ ਪੱਟੀ ਮੋੜ ’ਤੇ ਛੱਡ ਆਉਂਦਾ ਹਾਂ। ਫਿਰ ਉਹ ਮੋਟਰਸਾਇਕਲ ਲੈ ਕੇ ਆਇਆ ਤੇ ਉਸ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਿਆ। ਉਸ ਨੂੰ ਨਹੀਂ ਪਤਾ ਲੱਗਾ ਕਿ ਇਹ ਕਿਧਰ ਨੂੰ ਜਾ ਰਿਹਾ ਹੈ। ਥੋੜ੍ਹੀ ਦੂਰ ਜਾ ਕੇ ਇਕ ਦੁਕਾਨ ’ਤੇ ਬਿਠਾ ਕੇ ਉਸਨੂੰ ਕੋਲਡ ਡਰਿੰਕ ਪਿਆਈ ਅਤੇ ਫਿਰ ਗੁਰਮੀਤ ਸਿੰਘ ਨੇ ਫੋਨ ਕਰਕੇ ਉਸੇ ਦੁਕਾਨ ਵਿਚ ਦੋ ਵਿਅਕਤੀ ਬੁਲਾ ਲਏ, ਜਿੰਨਾ ਨੂੰ ਉਹ ਨਹੀ ਜਾਣਦੀ ਸੀ ਅਤੇ ਮੋਨੇ ਵਿਅਕਤੀ ਵੱਲ ਇਸ਼ਾਰਾ ਕਰਕੇ ਗੁਰਮੀਤ ਸਿੰਘ ਨੇ ਕਿਹਾ ਕਿ ਤੇਰਾ ਇਸ ਨਾਲ ਵਿਆਹ ਕਰਵਾ ਦਿੰਦਾਂ ਹਾਂ ਤਾਂ ਉਸ ਨੇ ਨਾਂਹ ਕਰ ਦਿੱਤੀ ਅਤੇ ਉਸਨੇ ਗੁਰਮੀਤ ਸਿੰਘ ਨੂੰ ਕਿਹਾ ਕਿ ਉਸਨੂੰ ਜਿਥੋਂ ਲੈ ਕੇ ਆਇਆ ਹੈ, ਉਥੇ ਛੱਡ ਕੇ ਆਏ ਤਾਂ ਫਿਰ ਇਹ ਤਿੰਨੇ ਵਿਅਕਤੀ ਉਸ ਨੂੰ ਕਿਸੇ ਦੇ ਘਰ ਲੈ ਕੇ ਗਏ, ਜਿਥੇ ਪਹਿਲਾਂ ਹੀ ਇਕ ਬਜ਼ੁਰਗ ਮਾਤਾ ਬੈਠੀ ਸੀ ਤਾਂ ਇਨ੍ਹਾਂ ਵਿਚੋਂ ਇਕ ਵਿਅਕਤੀ ਉਸ ਬਜੁਰਗ ਔਰਤ ਨੂੰ ਕਿਤੇ ਛੱਡ ਆਇਆ ਅਤੇ ਉਸ ਕੋਲੋਂ 200 ਰੁਪਏ ਲੈ ਕੇ ਕੋਈ ਗੋਲੀ ਲੈ ਕੇ ਆਏ ਤੇ ਉਹ ਗੋਲੀ ਪੇਪਰ ’ਤੇ ਰੱਖ ਕੇ ਅੱਗ ਬਾਲ ਕੇ ਨਸ਼ਾ ਕਰਨ ਲੱਗ ਪਏ ਅਤੇ ਬਾਅਦ ਵਿਚ ਉਸ ਨਾਲ ਗੁਰਮੀਤ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਮਨਿਹਾਲਾ ਜੈ ਸਿੰਘ ਅਤੇ ਇਕ ਹੋਰ ਵਿਅਕਤੀ ਨੇ ਛੇੜਖਾਨੀ ਕਰਨੀ ਸੁਰੂ ਕਰ ਦਿੱਤੀ ਅਤੇ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਜਿੰਨ੍ਹਾ ਨੂੰ ਉਸ ਨੇ ਧੱਕਾ ਮਾਰ ਕੇ ਪਿੱਛੇ ਹਟਾ ਦਿੱਤਾ ਤੇ ਗੁਰਮੀਤ ਸਿੰਘ ਨੂੰ ਕਿਹਾ ਕਿ ਉਸਨੂੰ ਜਿਥੋਂ ਲੈ ਕੇ ਆਇਆ ਹੈ, ਉਥੇ ਛੱਡ ਆ, ਨਹੀਂ ਤਾਂ ਉਸ ਨੇ ਉੱਚੀ–ਉੱਚੀ ਰੌਲਾ ਪਾ ਦੇਣਾ ਹੈ, ਜਿਸ ’ਤੇ ਗੁਰਮੀਤ ਸਿੰਘ ਉਸਨੂੰ ਮੋਟਰਸਾਈਕਲ ’ਤੇ ਬਿਠਾ ਕੇ ਸਰਪੰਚ ਦੇ ਘਰ ਮਨਿਹਾਲਾ ਜੈ ਛੱਡ ਗਿਆ। ਬਾਅਦ ਵਿਚ ਉਸ ਨੇ ਆਪਣੇ ਪਤੀ ਨਾਲ ਮਨਿਹਾਲਾ ਜੈ ਸਿੰਘ ਦੇ ਥਾਣੇ ਵਿਚ ਬਿਆਨ ਦਰਜ ਕਰਵਾ ਦਿੱਤੇ। ਇਸ ਸੰਬੰਧੀ ਪੁਲਿਸ ਵਲੋਂ ਕਾਰਵਾਈ ਕਰਦਿਆਂ ਗੁਰਮੀਤ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਮਨਿਹਾਲਾ ਜੈ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਅਗਲੀ ਖ਼ਬਰ ਲੜਕੀ ਨਾਲ ਜ਼ਬਰਦਸਤੀ ਕਰਨ ’ਤੇ ਇਕ ਵਿਅਕਤੀ ਗ੍ਰਿਫ਼ਤਾਰ
Ad Position 24