ਬਾਬਾ ਇੰਦਰਜੀਤ ਸਿੰਘ ਖੱਖ ਨੇ ਲੜਕੀ ਦੇ ਵਿਆਹ ’ਤੇ ਦਿੱਤਾ ਆਸ਼ੀਰਵਾਦ
ਗੋਇੰਦਵਾਲ ਸਾਹਿਬ, 6 ਸਤੰਬਰ (ਸਕੱਤਰ ਸਿੰਘ ਅਟਵਾਲ)-ਗ੍ਰਾਮ ਪੰਚਾਇਤ ਪਿੰਡ (ਖੱਖ) ਗੋਇੰਦਵਾਲ ਸਾਹਿਬ ਦੇ ਸਰਪ੍ਰਸਤ ਬਾਬਾ ਇੰਦਰਜੀਤ ਸਿੰਘ ਖੱਖ, ਜੋ ਹਰ ਸਮਾਜਿਕ ਅਤੇ ਧਾਰਮਿਕ ਗਤੀਵਿਧੀਆਂ ਹਿੱਸਾ ਲੈਂਦੇ ਹਨ । ਇਸ ਤੋਂ ਇਲਾਵਾ ਲੋੜਵੰਦ ਪਰਿਵਾਰ ਦੀਆਂ ਧੀਆਂ ਦੇ ਵਿਆਹ ’ਤੇ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਦੇ ਰੂਪ ਵਿਚ ਹਰ ਲੋੜਵੰਦ ਦੀ ਸੇਵਾ ਕਰਦੇ ਹਨ।
ਲ
ਲੜਕੀ ਦੇ ਵਿਆਹ ਮੌਕੇ ਅਸ਼ੀਰਵਾਦ ਦਿੰਦੇ ਹੋਏ ਸਰਪ੍ਰਸਤ ਬਾਬਾ ਇੰਦਰਜੀਤ ਸਿੰਘ ਖੱਖ। ਤਸਵੀਰ: ਅਟਵਾਲ
07-09-2026
ਗੋਇੰਦਵਾਲ ਸਾਹਿਬ, 6 ਸਤੰਬਰ (ਸਕੱਤਰ ਸਿੰਘ ਅਟਵਾਲ)-ਗ੍ਰਾਮ ਪੰਚਾਇਤ ਪਿੰਡ (ਖੱਖ) ਗੋਇੰਦਵਾਲ ਸਾਹਿਬ ਦੇ ਸਰਪ੍ਰਸਤ ਬਾਬਾ ਇੰਦਰਜੀਤ ਸਿੰਘ ਖੱਖ, ਜੋ ਹਰ ਸਮਾਜਿਕ ਅਤੇ ਧਾਰਮਿਕ ਗਤੀਵਿਧੀਆਂ ਹਿੱਸਾ ਲੈਂਦੇ ਹਨ । ਇਸ ਤੋਂ ਇਲਾਵਾ ਲੋੜਵੰਦ ਪਰਿਵਾਰ ਦੀਆਂ ਧੀਆਂ ਦੇ ਵਿਆਹ ’ਤੇ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਦੇ ਰੂਪ ਵਿਚ ਹਰ ਲੋੜਵੰਦ ਦੀ ਸੇਵਾ ਕਰਦੇ ਹਨ। ਇਸੇ ਲੜੀ ਤਹਿਤ ਬਾਬਾ ਇੰਦਰਜੀਤ ਸਿੰਘ ਖੱਖ ਨੇ ਜਸਬੀਰ ਕੌਰ ਮੈਂਬਰ ਪੰਚਾਇਤ ਦੀ ਲੜਕੀ ਸ਼ਰਨਜੀਤ ਕੌਰ ਨੂੰ ਆਪਣੀ ਕਮਾਈ ’ਚ ਆਸ਼ੀਰਵਾਦ ਦਿੱਤਾ, ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਬਾ ਇੰਦਰਜੀਤ ਸਿੰਘ ਨੇ ਕਿਹਾ ਕਿ ਧੀਆਂ ਨੂੰ ਆਸ਼ੀਰਵਾਦ ਦੇਣਾ, ਰੁੱਖ ਲਗਾਉਣੇ ਅਤੇ ਪਿੰਡ ਦੇ ਵਿਕਾਸ ਵੱਧ ਚੜ੍ਹ ਕੇ ਹਿਸਾ ਲੈਣਾ, ਕਿਸੇ ਲੋੜਵੰਦ ਦੀ ਮਦਦ ਕਰਨ ਨਾਲ ਮਨ ਨੂੰ ਇਕ ਵੱਖਰੀ ਹੀ ਖੁਸ਼ੀ ਮਿਲਦੀ ਹੈ। ਕੋਈ ਵੀ ਜ਼ਰੂਰਤਮੰਦ ਪਰਿਵਾਰ ਕਿਸੇ ਜਾਤੀ ਧਰਮ ਨਾਲ ਸੰਬੰਧ ਰੱਖਦਾ ਹੈ, ਉਸ ਕਿਸੇ ਕਿਸਮ ਲੋੜ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ।